03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਆਖਿਰ ਕਦੋਂ ਬਣੇਗਾ ਜੰਡਿਆਲਾ ਰੋਡ ’ਤੇ ਬਣੇ ਰੇਲਵੇ ਫਾਟਕ ਉਪਰ ਪੁਲ

ਅਜੀਤ ਡੈਸਕ 23-07-2026
ਤਰਨ ਤਾਰਨ, 22 ਜੁਲਾਈ (ਪਰਮਜੀਤ ਜੋਸ਼ੀ)— ਤਰਨ ਤਾਰਨ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਉਪਰ ਬਣਿਆ ਰੇਲਵੇ ਫਾਟਕ ਅਕਸਰ ਬੰਦ ਰਹਿਣ ਕਾਰਨ ਲੋਕਾਂ ਲਈ ਮੁਸੀਬਤ ਬਣਿਆ ਪਿਆ ਹੈ। ਰੇਲ ਗੱਡੀ ਲੰਘਣ ਸਮੇਂ ਦਿਨ ਵਿਚ ਕਈ ਵਾਰ ਇਹ ਫਾਟਕ ਬੰਦ ਰਹਿੰਦਾ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ। ਫਾਟਕ ਬੰਦ ਰਹਿਣ ਕਾਰਨ ਇਸ ਮਾਰਗ ’ਤੇ ਕਈ-ਕਈ ਘੰਟੇ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਇਸ ਸੜਕ ਉਪਰ ਸਰਕਾਰੀ-ਪ੍ਰਾਈਵੇਟ ਸਕੂਲ, ਦਫ਼ਤਰ, ਹਸਪਤਾਲ ਤੋਂ ਇਲਾਵਾ ਇਹ ਸੜਕ ਬੱਸ ਅੱਡੇ ਨੂੰ ਜਾਂਦੀ ਹੈ ਅਤੇ ਇਸੇ ਸੜਕ ਉਪਰ ਹੀ ਦਾਣਾ ਮੰਡੀ ਵੀ ਪੈਂਦੀ ਹੈ, ਜਿਸ ਕਾਰਨ ਇਸ ਸੜਕ ਉਪਰ ਭਾਰੀ ਆਵਾਜਾਈ ਰਹਿੰਦੀ ਹੈ ਪ੍ਰੰਤੂ ਅਕਸਰ ਫਾਟਕ ਬੰਦ ਰਹਿਣ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀਆਂ ਸਰਕਾਰਾਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਉਨ੍ਹਾਂ ਦੇ ਸਿਆਸੀ ਨੇਤਾਵਾ ਵਲੋਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਰਹਿ ਕੇ ਜਲਦ ਹੀ ਇਸ ਰੇਲਵੇ ਫਾਟਕ ਉਪਰ ਪੁੱਲ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ ਪਰ ਇਹ ਮਸਲਾ ਉਥੇ ਦਾ ਉਥੇ ਹੀ ਖੜਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰ ਸਾਲ ਤੋਂ ਉਪਰ ਹੋ ਚੁੱਕੇ ਹਨ ਪ੍ਰੰਤੂ ਇਸ ਮਾਰਗ ਉਪਰ ਪੁਲ ਨਹੀਂ ਬਣ ਸਕਿਆ, ਜਿਸ ਕਾਰਨ ਤਰਨ ਤਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਮ੍ਰਿਤਸਰ ਤੋਂ ਖੇਮਕਰਨ ਨੂੰ ਰੋਜਾਨਾਂ ਡੀ.ਐੱਮ.ਯੂ. ਰੇਲ ਗੱਡੀ ਦਿਨ ਵਿਚ ਕਈ ਵਾਰ ਜਾਂਦੀ ਹੈ, ਉਥੇ ਮਾਲ ਗੱਡੀਆਂ ਵਿਚ ਲੰਘਦੀਆਂ ਰਹਿੰਦੀਆਂ ਹਨ, ਜਿਸ ਕਾਰਨ ਅਕਸਰ ਰੇਲਵੇ ਫਾਟਕ ਬੰਦ ਰਹਿੰਦਾ ਹੈ ਅਤੇ ਇਸ ਸੜਕ ’ਤੇ ਆਵਾਜਾਈ ਜਿਾਆਦਾ ਹੋਣ ਕਾਰਨ ਵਾਹਨਾਂ ਦੇ ਲੰਮੇ ਲੰਮੇ ਜਾਮ ਲੱਗ ਜਾਂਦੇ ਹਨ ਜੋ ਕਿ ਕਈ-ਕਈ ਚਿਰ ਲੱਗੇ ਰਹਿੰਦੇ ਹਨ। ਫਾਟਕ ਬੰਦ ਹੋਣ ਸਮੇਂ ਜਦੋਂ ਸਕੂਲਾਂ, ਸਰਕਾਰੀ ਦਫ਼ਤਰਾਂ ਵਿਚ ਛੁੱਟੀ ਹੁੰਦੀ ਹੈ ਤਾਂ ਬੱਚੇ, ਮੁਲਾਜ਼ਮ ਅਤੇ ਬੱਸ ਅੱਡੇ ਜਾਣ ਵਾਲੇ ਲੋਕ, ਮੰਡੀ ਜਾਣ ਵਾਲੇ ਕਿਸਾਨ ਆਪਣੇ ਵਾਹਨਾਂ ਸਮੇਤ ਇਸ ਜਾਮ ਵਿਚ ਫਸ ਜਾਂਦੇ ਹਨ। ਫਾਟਕ ਬੰਦ ਸਮੇਂ ਲੋਕਾਂ ਵਲੋਂ ਜਲਦੀ ਵਿਚ ਆਪਣੀ ਮੰਜਿਲ ’ਤੇ ਪੁੱਜਣ ਲਈ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਫਾਟਕ ਦੇ ਥੱਲਿਓਂ ਆਪਣੇ ਵਾਹਨ ਲੰਘਾਉਂਦੇ ਦੇਖੇ ਜਾ ਸਕਦੇ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਤੁਰੰਤ ਜੰਡਿਆਲਾ ਰੋਡ ਰੇਲਵੇ ਫਾਟਕ ਉਪਰ ਪੁਲ ਬਣਾਉਣ ਦੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਪੱਟੀ ਦੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਅੱਗੇ ਓਟ ਸੈਂਟਰ ਬਣਿਆ ਚਿੰਤਾ ਦਾ ਵਿਸ਼ਾ ਅਗਲੀ ਖ਼ਬਰ ਦਾਤਰ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।