03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਆਤਮਾ ਸਕੀਮ ਅਧੀਨ ਬਾਗਬਾਨੀ ਵਿਭਾਗ ਵਲੋਂ ਪਿੰਡ ਉਬੋਕੇ ਵਿਖੇ ਲਗਾਇਆ ਕੈਂਪ

ਅਜੀਤ ਡੈਸਕ 23-07-2026
ਪੱਟੀ, 22 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਗਬਾਨੀ ਵਿਭਾਗ ਬਲਾਕ ਪੱਟੀ ਦੇ ਪਿੰਡ ਉਬੋਕੇ ਵਿਖੇ ਆਤਮਾ ਸਕੀਮ ਅਧੀਨ ਮਧੂ ਮੱਖੀ ਪਾਲਕਾਂ ਲਈ ਵਿਸ਼ੇਸ਼ ਗੋਸ਼ਟੀ ਲਗਾਈ ਗਈ, ਜਿਸ ਵਿਚ ਫਾਰਮਰ ਸਲਾਹਕਾਰ ਕੇਂਦਰ ਤਰਨ ਤਾਰਨ ਪੀ.ਏ.ਯੂ. ਲੁਧਿਆਣਾ ਤੋਂ ਪ੍ਰਿੰਸੀਪਲ ਐਕਸਟੈਂਸ਼ਨ ਵਿਗਿਆਨੀ ਡਾ. ਪਰਮਿੰਦਰ ਕੌਰ ਵਲੋਂ ਕਿਸਾਨਾਂ ਨੂੰ ਬਰਸਾਤ ਦੌਰਾਨ ਮਧੂ ਮੱਖੀਆਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਹਿਜਰਤ ਦੌਰਾਨ ਵਿਸ਼ੇਸ਼ ਧਿਆਨ ਦੇਣ ਯੋਗ ਗੱਲਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕਿਸਾਨਾਂ ਨੂੰ ਬਰਸਾਤ ਰੁੱਤ ਦੌਰਾਨ ਨਾਸ਼ਪਤੀ ਬਾਗਾਂ ਦੇ ਹੋਣ ਵਾਲੇ ਕੀੜੇ-ਪਤੰਗੇ ਦੇ ਹਮਲੇ ਬਾਰੇ ਵੀ ਜਾਣੂ ਕਰਵਾਇਆ। ਖਾਸ ਕਰਕੇ ਫ਼ਲ ਦੀ ਮੱਖੀ ਅਤੇ ਉਸ ਦੇ ਹੱਲ ਬਾਰੇ ਵੀ ਦੱਸਿਆ। ਇਸ ਗੋਸ਼ਟੀ ਵਿਚ ਸਹਾਇਕ ਡਾਇਰੈਕਟਰ ਬਾਗਬਾਨੀ ਪੱਟੀ ਡਾ. ਹਰਵਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਮਧੂਮਖੀ ਧੰਦੇ ਨਾਲ ਜੁੜ ਕੇ 80 ਹਜ਼ਾਰ ਰੁਪਏ ਸਬਸਿਡੀ ਸਰਕਾਰ ਕੋਲੋਂ ਪ੍ਰਾਪਤ ਕੀਤੇ ਜਾਣ ਬਾਰੇ ਦੱਸਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਪੱਟੀ ਬਿਕਰਮਜੀਤ ਸਿੰਘ ਵਲੋਂ ਕਿਸਾਨਾਂ ਨੂੰ ਬਰਸਾਤ ਰੁੱਤ ਵਿਚ ਲੱਗਣ ਵਾਲੇ ਪੌਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਉਬੋਕੇ ਦੇ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਨੰਬਰਦਾਰ ਅਤੇ ਪੰਚਾਇਤ ਮੈਂਬਰ ਨੇ ਵੀ ਇਸ ਗੋਸ਼ਟੀ ਵਿਚ ਆਪਣੇ-ਆਪਣੇ ਵਿਚਾਰ ਦਿੱਤੇ । ਇਸ ਮੌਕੇ ਉਪ ਨਰੀਖਕ ਬਾਗਬਾਨੀ ਰਾਜਵੀਰ ਸਿੰਘ ਵਲੋਂ ਕਿਸਾਨਾਂ ਨੂੰ ਮੱਖੀ ਦੀ ਸਾਂਭ ਸੰਭਾਲ ਕਰਨ ਬਾਰੇ ਪ੍ਰੈਕਟੀਕਲ ਗਿਆਨ ਵੀ ਦਿੱਤਾ। ਇਸ ਮੌਕੇ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸ਼ਿੰਦਰ, ਦਿਲਬਾਗ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਹਰਦਿਆਲ ਸਿੰਘ ਢਿੱਲੋਂ ਉਬੋਕੇ ਆਦਿ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਵੱਖ-ਵੱਖ ਥਾਈਂ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਕੀਤੇ ਟੋਲ ਮੁਕਤ ਅਗਲੀ ਖ਼ਬਰ ਐਸ.ਕੇ.ਐਮ. ਨੇ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਸੇਰੋਂ ਟੋਲ ਪਲਾਜ਼ਾ ਟੋਲ ਮੁਕਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।