15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੰਤ ਬਾਬਾ ਸੋਹਣ ਸਿੰਘ ਅਤੇ ਸੰਤ ਬਾਬਾ ਦਯਾ ਸਿੰਘ ਦੇ ਅਸਥਾਨਾਂ ’ਤੇ ਸੰਪਟ ਪਾਠਾਂ ਦੇ ਭੋਗ 30 ਨੂੰ ਪੈਣਗੇ

ਅਜੀਤ ਡੈਸਕ 27-07-2026

ਤਰਨ ਤਾਰਨ, 26 ਜੁਲਾਈ (ਹਰਿੰਦਰ ਸਿੰਘ)- ਇਤਿਹਾਸਕ ਨਗਰ ਸੁਰ ਸਿੰਘ ਵਿਵ ਸੰਪਰਦਾਇ ਦਲ ਬਾਬਾ ਬਿਧੀ ਚੰਦ ਦੀ ਚਲੀ ਆ ਰਹੀ ਮਰਿਆਦਾ ਤਹਿਤ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਸਰਬੱਤ ਦੇ ਭਲੇ ਲਈ 24 ਤਰੀਕ ਤੋਂ ਅੰਗੀਠਾ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਅਤੇ ਸੱਚਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੇ ਅਸਥਾਨਾਂ ’ਤੇ ਸੰਪਟ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ । ਇਨ੍ਹਾਂ ਪਾਠਾਂ ਦੇ ਭੋਗ ਮਿਤੀ 30 ਜੁਲਾਈ ਦਿਨ ਵੀਰਵਾਰ 15 ਸਾਵਣ ਨੂੰ ਪੈਣਗੇ । ਉਪਰੰਤ ਕਥਾ ਕੀਰਤਨ ਅਤੇ ਕਵੀਸ਼ਰ ਸਿੰਘ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਇਸ ਮੌਕੇ ਖੀਰ ਅਤੇ ਮਾਹਲ ਪੂੜਿਆਂ ਦਾ ਲੰਗਰ ਸਾਰਾ ਦਿਨ ਚੱਲੇਗਾ। ਮਹਾਪੁਰਖਾਂ ਵਲੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕੇ ਗੁਰੂ ਘਰ ਪਹੁੰਚ ਕੇ ਨਾਮ ਬਾਣੀ ਨਾਲ ਜੁੜ ਕੇ ਆਪਣਾ ਜਨਮ ਸਫਲਾ ਕਰੋ ਅਤੇ ਖੁਸ਼ੀਆਂ ਪ੍ਰਾਪਤ ਕਰੋ।

ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਗੋਇੰਦਵਾਲ ਸਾਹਿਬ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਅਗਲੀ ਖ਼ਬਰ ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।