14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਰਕਾਰ ਵਲੋਂ ਪੰਜਾਬ ’ਚ 10 ਲੱਖ ਨਵੇਂ ਰਾਸ਼ਨ ਬਣਾਏ ਜਾ ਰਹੇ - ਵਿਧਾਇਕ ਧੁੰਨ

ਅਜੀਤ ਡੈਸਕ 27-07-2026

ਖੇਮਕਰਨ, 26 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ ਨਵੇ ਰਾਸ਼ਨ ਕਾਰਡ ਨਹੀਂ ਬਣ ਰਹੇ ਸਨ, ਜਿਸ ਦੀ ਪੰਜਾਬ ਵਾਸੀ ਮੰਗ ਕਰ ਰਹੇ ਸਨ। ਇਸ ਕਾਰਨ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਪੰਜਾਬ ਸਰਕਾਰ ਦਾ ਸੂਬੇ ’ਚ ਕਰੀਬ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਟੀਚਾ ਹੈ। ਇਸ ਵਾਸਤੇ ਸਾਰੇ ਲੋੜਵੰਦ ਪਰਿਵਾਰ, ਜਿੰਨਾਂ ਦੇ ਰਾਸ਼ਨ ਕਾਰਡ ਬਣਨ ਵਾਲੇ ਹਨ ਜਾਂ ਹੋਰ ਮੈਂਬਰਾਂ ਦੇ ਨਾਂਅ ਦਰਜ ਹੋਣ ਵਾਲੇ ਹਨ। ਉਨ੍ਹਾਂ ਨੂੰ ਆਪਣੇ ਕਾਰਡ ਬਣਾਉਣ ਲਈ ਪਿੰਡਾਂ ’ਚ ਤੁਰੰਤ ਫਾਰਮ ਭਰਨ ਦੀ ਲੋੜ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਚੱਕਵਾਲੀਆ ’ਚ ਸਰਪੰਚ ਜਿਊਣ ਸਿੰਘ ਦੇ ਘਰ ’ਚ ਪਿੰਡ ਵਾਸੀਆਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਸੂਬੇ ’ਚ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਕਿੱਟ ਤੋਂ ਵਾਂਝਾ ਨਾ ਰਹੇ। ਇਸ ਲਈ ਸਰਕਾਰ ਨੇ ਮੁੜ ਨਵੇ ਰਾਸ਼ਨ ਕਾਰਡ ਬਣਾਉਣ ਦਾ ਕੰਮ ਚਾਲੂ ਕੀਤਾ ਹੈ, ਕਿਉਂਕਿ ਕਾਫੀ ਸਮੇਂ ਬਾਅਦ ਕਾਰਡ ਬਣ ਰਹੇ ਹਨ । ਪਿੰਡ ਦੇ ਸਰਪੰਚ ਜਿਊਣ ਸਿੰਘ ਨੇ ਵਿਧਾਇਕ ਦਾ ਸਵਾਗਤ ਕਰਦੇ ਹੋਏ ਮੰਗ ਕੀਤੀ ਪਿੰਡ ਤੋਂ ਕੋਟਲੀ ਤੱਕ ਸੜਕ ਨੂੰ ਬਣਾਇਆ ਜਾਵੇ, ਜਿਸ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸਰਪੰਚ ਸਰਵਨ ਸਿੰਘ ਪਿੰਡ ਰੱਤੋਕੇ ਗੁਰਦੁਆਰਾ, ਸਰਪੰਚ ਉਂਕਾਰ ਸਿੰਘ ਪਿੰਡ ਹਵੇਲੀਆਂ ਝਾੜ ਸਾਹਿਬ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਲਫ਼ਟੈਣ ਸਿੰਘ, ਲਖਬੀਰ ਸਿੰਘ, ਨਛੱਤਰ ਸਿੰਘ ਮੈਂਬਰ, ਗੁਰਦੀਪ ਸਿੰਘ ਮੈਂਬਰ, ਰਾਜ ਸਿੰਘ ਮੈਂਬਰ, ਸੁਰਜੀਤ ਸਿੰਘ ਮੈਂਬਰ, ਚੰਦ ਸਿੰਘ ਮਾਂਗਟ, ਨਿਰਵੈਰ ਸਿੰਘ, ਕੁਲਦੀਪ ਸਿੰਘ, ਹੁਸਨਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਲੁਹਾਰ ਵਿਖੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਹਰੀਕੇ ਚੌਂਕ ’ਚ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।