02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲਵ ਮੈਰਿਜ ਕਰਵਾਉਣ ’ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਤੇ ਲੜਕੇ ਦੀ ਕੀਤੀ ਕੁੱਟਮਾਰ

ਅਜੀਤ ਡੈਸਕ 01-08-2026
ਪੱਟੀ, 31 ਜੁਲਾਈ (ਅਵਤਾਰ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਘਰ ਵਾਲਿਆਂ ਦੀ ਸਹਿਮਤੀ ਤੋਂ ਬਿਨਾਂ ਲੜਕੇ-ਲੜਕੇ ਵਲੋਂ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਲ਼ੜਕੀ ਸਮੇਤ ਉਸ ਦੇ ਪਤੀ ਤੇ ਪਤੀ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ 6 ਵਿਅਕਤੀਆਂ ਤੋ ਇਲਾਵਾ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰ ਕਰ ਲਿਆ ਹੈ। ਥਾਣਾ ਸਦਰ ਪੱਟੀ ਵਿਖੇ ਮਨਪ੍ਰੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਭੱਠੇ ਭੈਣੀ ਨੇ ਸ਼ਿਕਾਇਤ ਦਰਜ ਕਰਵਾਈ ਕਿ 30 ਜੁਲਾਈ ਸ਼ਾਮ ਦਾ ਹੋਵੇਗਾ ਕੇ ਉਹ ਅਤੇ ਉਸ ਦਾ ਪਤੀ ਕਾਲਾ ਸਿੰਘ ਆਪਣੇ ਘਰ ਪਿੰਡ ਬੱਠੇ ਭੇਣੀ ਸਮੇਤ ਬਾਕੀ ਪਰਿਵਾਰ ਦੇ ਘਰ ਮੌਜੂਦ ਸੀ ਤਾਂ ਉਸ ਸਮੇਂ ਹਰਚੰਦ ਸਿੰਘ ਪੁੱਤਰ ਬਲਬੀਰ ਸਿੰਘ, ਕਸ਼ਮੀਰ ਕੌਰ ਪਤਨੀ ਬਲਵੀਰ ਸਿੰਘ ਵਾਸੀਅਨ ਦੁਬਲੀ, ਹਰਜੀਤ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਵਲਟੋਹਾ, ਬਲਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ, ਨਿਰਮਲ ਸਿੰਘ ਪੁੱਤਰ ਕਰਮ ਸਿੰਘ, ਲੱਖਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਅਨ ਪੱਟੀ ਅਤੇ 5 ਅਣਪਛਾਤੇ ਵਿਅਕਤੀ ਉਸ ਦੇ ਘਰ ਬੱਠੇ ਭੈਣੀ ਆ ਗਏ ਤਾਂ ਘਰ ਵੜਦਿਆਂ ਹੀ ਉਸ ਦੇ ਭਰਾ ਨੇ ਲਲਕਾਰਾ ਮਾਰ ਕੇ ਕਿਹਾ ਕੇ ਫੜ ਲਉ ਇਨ੍ਹਾਂ ਨੂੰ ਸਾਡੀ ਸਹਿਮਤੀ ਤਂ ਬਿਨਾਂ ਲਵ ਮੈਰਿਜ ਕਰਾਉਣ ਦਾ ਮਜਾ ਚਖਾ ਦਿਉ। ਉਸ ਦੇ ਭਰਾ ਨੇ ਉਸ ਦੇ ਘਰ ਵਿਚ ਪਿਆ ਡੰਡਾ ਚੁੱਕ ਕੇ ਲਗਾਤਾਰ ਉਸ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੀ ਮਾਤਾ ਤੇ ਭਰਜਾਈ ਨੇ ਉਸ ਨੂੰ ਵਾਲਾਂ ਤੋ ਫ਼ੜ ਕੇ ਜ਼ਮੀਨ ’ਤੇ ਸੁੱਟ ਲਿਆ ਅਤੇ ਉਸ ਦੀ ਧੂਹ ਘੜੀਸ ਕੀਤੀ ਅਤੇ ਉਸ ਦੇ ਘਰਵਾਲੇ ਕਾਲਾ ਸਿੰਘ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰਕੇ ਲੈ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਗੱਜਣ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਤੋਂ 2300 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਨੌਸ਼ਹਿਰਾ ਪੰਨੂੰਆਂ ਤੋਂ ਭੱਠਲ ਭਾਈਕੇ-ਡੇਹਰਾ ਸਾਹਿਬ ਸੜਕ ਦੇ ਮੰਦੇ ਹਾਲ-ਤਰਸੇਮ ਸਿੰਘ ਲੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।