04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਸ਼ਵ ਸਾਹਿਤਕ ਸਿਤਾਰੇ ਮੰਚ ਵਲੋਂ ਉੱਘੇ ਪੰਜਾਬੀ ਲੇਖਕ ਅਮਰਪਾਲ ਸਿੰਘ ਖਹਿਰਾ ਦਾ ਸਨਮਾਨ

ਗੋਇੰਦਵਾਲ ਸਾਹਿਬ, 3 ਅਗਸਤ (ਸਕੱਤਰ ਸਿੰਘ ਅਟਵਾਲ)–ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤਕ ਸਿਤਾਰੇ ਮੰਚ ਵਲੋਂ ਹਰਭਜਨ ਸਿੰਘ ਭਗਰਥ ਦੀ ਅਗਵਾਈ ਹੇਠ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿਚ ਸਾਂਝਾ ਕਾਵਿ ਸੰਗ੍ਰਿਹ ‘ਸਾਹਿਤ ਮਕਰੰਦ’ ਨੂੰ ਰਿਲੀਜ਼ ਕੀਤਾ ਗਿਆ ।

ਅਜੀਤ ਡੈਸਕ 04-08-2026
ਗੋਇੰਦਵਾਲ ਸਾਹਿਬ, 3 ਅਗਸਤ (ਸਕੱਤਰ ਸਿੰਘ ਅਟਵਾਲ)–ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤਕ ਸਿਤਾਰੇ ਮੰਚ ਵਲੋਂ ਹਰਭਜਨ ਸਿੰਘ ਭਗਰਥ ਦੀ ਅਗਵਾਈ ਹੇਠ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿਚ ਸਾਂਝਾ ਕਾਵਿ ਸੰਗ੍ਰਿਹ ‘ਸਾਹਿਤ ਮਕਰੰਦ’ ਨੂੰ ਰਿਲੀਜ਼ ਕੀਤਾ ਗਿਆ । ਇਸ ਮੌਕੇ ਕਰਵਾਏ ਕਵੀ ਦਰਬਾਰ ਵਿਚ ਪੰਜਾਬ ਦੇ ਉੱਘੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਵਿਚ ਅਮਰਪਾਲ ਸਿੰਘ ਖਹਿਰਾ, ਰਾਜਵਿੰਦਰ ਸਿੰਘ ਗੱਡੂ, ਸਾਧੂ ਰਾਮ ਲੰਘੇਆਣਾ, ਜਸਵੀਰ ਦਧਾਹੂਰ, ਸੁਖਦੇਵ ਸਿੰਘ ਭੱਟੀ ਫਿਰੋਜ਼ਪੁਰ, ਰਣਜੀਤ ਆਜ਼ਾਦ ਕਾਂਜਲਾ, ਧਰਵਿੰਦਰ ਔਲਖ, ਕਾਕਾ ਨੂਰ, ਅਵਤਾਰ ਸਿੰਘ ਗੋਇੰਦਵਾਲੀਆ, ਪ੍ਰਸ਼ੋਤਮ ਪੱਤੋ, ਮੰਗਲ ਪੱਤੋ, ਟਿੱਕਾ ਜੇ. ਐਸ. ਸਿੱਧੂ, ਇੰਦਰ ਲੋਟੇ, ਰੇਨੂੰ ਅਤੇ ਰੇਖਾ ਪਠਾਨਕੋਟ, ਰਕੇਸ਼ ਸਚਦੇਵਾ, ਹਰਜਿੰਦਰ ਸਿੰਘ ਜਿੰਦੀ ਆਦਿ ਸ਼ਾਮਿਲ ਸਨ। ਇਸ ਮੌਕੇ ਪੰਜਾਬੀ ਦੇ ਉੱਘੇ ਲੇਖਕ ਅਮਰਪਾਲ ਸਿੰਘ ਖਹਿਰਾ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਰਿਲੀਜ਼ ਕੀਤੀ ਕਿਤਾਬ ਸਾਹਿਤ ਮਕਰੰਦ ਵਿਚ ਅਮਰਪਾਲ ਖਹਿਰਾ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ। ਸਮਾਗਮ ਦੀ ਪ੍ਰਧਾਨਗੀ ਕਾਇਨਾਤ ਮੈਗਜ਼ੀਨ ਦੇ ਸੰਪਾਦਕ ਜਗਦੀਸ਼ ਰਾਣਾ ਨੇ ਕੀਤੀ ਜਦੋਂ ਕਿ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਕੁਲਵਿੰਦਰ ਸਿੰਘ ਗਾਖ਼ਲ ਨੇ ਬਖੂਬੀ ਨਿਭਾਈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਅੱਜ ਸਮਾਜ ਦੀ ਨਿੱਘਰ ਰਹੀ ਹਾਲਤ ਨੂੰ ਸੁਧਾਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲੇਖਕਾਂ ਦੀ ਹੈ।
ਪਿਛਲੀ ਖ਼ਬਰ ਜ਼ੋਨਲ ਖੇਡ ਮੁਕਾਬਲਿਆਂ ’ਚ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਜਮਾਰਾਏ ਦੇ ਅਕਾਲੀ ਵਰਕਰਾਂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।