04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਲੰਮੇ ਸਮੇਂ ਮੁਰੰਮਤ ਅਧੀਨ ਸੜਕਾਂ ਦੀ ਮਿਆਦ ਲੰਘੀ, ਪਰ ਸੜਕਾਂ ਨਹੀਂ ਬਣੀਆਂ

ਅਮਰਕੋਟ, 3 ਅਗਸਤ (ਭੱਟੀ)-ਹਲਕਾ ਖੇਮਕਰਨ ਦੇ ਸਰਹੱਦੀ ਖੇਤਰ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਦੀਆਂ ਪੁਰਾਣੀਆਂ ਲਿੰਕ ਸੜਕਾਂ ਨੂੰ ਅਪਗ੍ਰੇਡ ਕਰਕੇ ਵੱਡਾ ਕੀਤਾ ਜਾ ਰਿਹਾ ਹੈ, ਉਥੇ ਨਵੀਆਂ ਸੜਕਾਂ ਵੀ ਵੱਡੇ ਪੱਧਰ ’ਤੇ ਬਣਾ ਕੇ ਪੇਂਡੂ ਜੀਵਨ ਨੂੰ ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਸੁਖਾਲਾ ਬਣਾਉਣ ਦਾ ਯਤਨ ਕੀਤੇ ਗਏ ਹਨ, ਪਰ ਚੋਣਾਂ ’ਚ ਜਿਥੇ ਥੋੜਾ ਵਕਤ ਰਹਿ ਗਿਆ ਹੈ, ਉਥੇ ਲੰਮੇ ਸਮੇਂ ਤੋਂ ਪਿੰਡਾਂ ਦੀਆਂ ਲਿੰਕ ਸੜਕਾਂ, ਜੋ ਮੁਰੰਮਤ ਅਧੀਨ ਸਨ, ਉਨ੍ਹਾਂ ਦੀ ਮੁਰੰਮਤ ਰਿਪੇਅਰ ਤੇ ਜਿਹੜੀਆਂ ਅਪਗ੍ਰੇਡ ਹੋ ਰਹੀਆਂ ਸਨ, ਉਨ੍ਹਾਂ ਦੇ ਰਿਪੇਅਰ ਹੋਣ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਵੀ ਕੰਮ ਮੁਕੰਮਲ ਨਾ ਹੋਣ ਕਰਕੇ ਰਾਹਗੀਰ ਪੱਥਰਾਂ ਉਪਰੋਂ ਲੰਘਣ ਲਈ ਮਜ਼ਬੂਰ ਹਨ। ਇਸੇ ਤਰ੍ਹਾਂ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਤੇ ਦੋ ਚੇਅਰਮੈਨਾਂ ਗੁਰਵਿੰਦਰ ਸਿੰਘ ਬਹਿੜਵਾਲ ਤੇ ਗੁਰਦੇਵ ਸਿੰਘ ਲਾਖਣਾ ਦਾ ਡਰੀਮ ਪ੍ਰਾਜੈਕਟ, ਜਿਸ ਦਾ ਠੇਕਾ ਮੈਸ.

ਅਜੀਤ ਡੈਸਕ 04-08-2026
ਅਮਰਕੋਟ, 3 ਅਗਸਤ (ਭੱਟੀ)-ਹਲਕਾ ਖੇਮਕਰਨ ਦੇ ਸਰਹੱਦੀ ਖੇਤਰ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਦੀਆਂ ਪੁਰਾਣੀਆਂ ਲਿੰਕ ਸੜਕਾਂ ਨੂੰ ਅਪਗ੍ਰੇਡ ਕਰਕੇ ਵੱਡਾ ਕੀਤਾ ਜਾ ਰਿਹਾ ਹੈ, ਉਥੇ ਨਵੀਆਂ ਸੜਕਾਂ ਵੀ ਵੱਡੇ ਪੱਧਰ ’ਤੇ ਬਣਾ ਕੇ ਪੇਂਡੂ ਜੀਵਨ ਨੂੰ ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਸੁਖਾਲਾ ਬਣਾਉਣ ਦਾ ਯਤਨ ਕੀਤੇ ਗਏ ਹਨ, ਪਰ ਚੋਣਾਂ ’ਚ ਜਿਥੇ ਥੋੜਾ ਵਕਤ ਰਹਿ ਗਿਆ ਹੈ, ਉਥੇ ਲੰਮੇ ਸਮੇਂ ਤੋਂ ਪਿੰਡਾਂ ਦੀਆਂ ਲਿੰਕ ਸੜਕਾਂ, ਜੋ ਮੁਰੰਮਤ ਅਧੀਨ ਸਨ, ਉਨ੍ਹਾਂ ਦੀ ਮੁਰੰਮਤ ਰਿਪੇਅਰ ਤੇ ਜਿਹੜੀਆਂ ਅਪਗ੍ਰੇਡ ਹੋ ਰਹੀਆਂ ਸਨ, ਉਨ੍ਹਾਂ ਦੇ ਰਿਪੇਅਰ ਹੋਣ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਵੀ ਕੰਮ ਮੁਕੰਮਲ ਨਾ ਹੋਣ ਕਰਕੇ ਰਾਹਗੀਰ ਪੱਥਰਾਂ ਉਪਰੋਂ ਲੰਘਣ ਲਈ ਮਜ਼ਬੂਰ ਹਨ। ਇਸੇ ਤਰ੍ਹਾਂ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਤੇ ਦੋ ਚੇਅਰਮੈਨਾਂ ਗੁਰਵਿੰਦਰ ਸਿੰਘ ਬਹਿੜਵਾਲ ਤੇ ਗੁਰਦੇਵ ਸਿੰਘ ਲਾਖਣਾ ਦਾ ਡਰੀਮ ਪ੍ਰਾਜੈਕਟ, ਜਿਸ ਦਾ ਠੇਕਾ ਮੈਸ. ਨਰੂਲਾ ਬਿਲਡਵੈੱਲ ਪ੍ਰਾਈਵੇਟ ਲਿਮਿਟਡ ਕੋਲ ਹੈ ਤੇ ਇਸ ਦੀ ਲਾਗਤ 951.61 ਲੱਖ ਹੈ। ਇਹ ਸੜਕ ਅਪਗ੍ਰੇਡੇਸ਼ਨ ਐਂਡ ਮੈਨਟੀਨੈਂਸ ਆਫ਼ ਅੰਮ੍ਰਿਤਸਰ ਭਿੱਖੀਵਿੰਡ ਖੇਮਕਰਨ ਰੋਡ ਤੋਂ ਸਰਹੱਦੀ ਪਿੰਡ ਠੱਠੀ ਜੈਮਲ ਸਿੰਘ ਤੱਕ ਅਪਗ੍ਰੇਡ ਹੋ ਰਹੀ ਸੜਕ, ਜੋ 23 ਫਰਵਰੀ ਨੂੰ 2024 ਨੂੰ ਸ਼ੁਰੂ ਹੋਈ ਸੀ ਤੇ ਇਹ ਸੜਕ 22 ਮਈ 2025 ਨੂੰ ਮੁਕੰਮਲ ਹੋਣੀ ਸੀ, ਪਰ ਅਜੇ ਤੱਕ ਮੁਕੰਮਲ ਨਾ ਹੋਣ ਕਰਕੇ ਰਾਹਗੀਰ ਪਿੰਡਾਂ ਦੇ ਵਾਸੀ ਡਾਹਢੇ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਦੀਆਂ ਸੜਕਾਂ ਦਾ ਇਹੋ ਹਾਲ ਹੈ। ਬੇਸ਼ੱਕ ਸਰਕਾਰ ਵਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨਵੀਆਂ ਤੇ ਪੁਰਾਣੀਆਂ ਨੂੰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ, ਪਰ ਕੁਝ ਠੇਕੇਦਾਰ ਲੰਮੇ ਸਮੇਂ ਕੰਮ ਅੜਾ ਕੇ ਬੈਠੇ ਹਨ, ਜਿਸ ਨਾਲ ਸਰਕਾਰ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਇਸੇ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਬਹੁਤੇ ਪ੍ਰਾਜੈਕਟ ਢਿੱਲਮੱਠ ਦੀ ਵਜ੍ਹਾ ਨਾਲ ਸਮੇਂ ਸਿਰ ਨੇਪਰੇ ਨਹੀਂ ਚੜ੍ਹ ਸਕੇ ਸੀ, ਜਿਸ ਦਾ ਖਮਿਆਜਾ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਭੁਗਤਣਾ ਪਿਆ ਸੀ। ਇਨ੍ਹਾਂ ਸੜਕਾਂ ਦੇ ਮੁਕੰਮਲ ਨਾ ਹੋਣ ’ਤੇ ਜਦੋਂ ਐਸ.ਡੀ.ਓ. ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰਵਾਉਣਗੇ ਕਿ ਕਿਹੜੀਆਂ ਸੜਕਾਂ ਦੀ ਮਿਆਦ ਰਿਪੇਅਰ ਹੋਣ ਤੇ ਨਵੀਆਂ ਬਣਨ ਵਾਲੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਐਸ.ਡੀ.ਓ. ਬਲਦੇਵ ਸਿੰਘ ਨੂੰ ਆਪਣੇ ਮਹਿਕਮੇਂ ਅਧੀਨ ਚੱਲ ਰਹੇ ਕੰਮ ਦੀ ਜਾਣਕਾਰੀ ਨਹੀਂ। ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਸੰਬੰਧਿਤ ਜੇ.ਈ. ਹਰਮਨ ਪੀ.ਡਬਲਯੂ.ਡੀ. ਆਪ ਕੰਮ ਦੇਖਣ ਆਉਂਦਾ ਨਹੀਂ ਤੇ ਨਾ ਉਨ੍ਹਾਂ ਦਾ ਫੋਨ ਚੁੱਕਦਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਦਿੱਤੀ ਗਰੰਟੀ ਦੀ ਉਡੀਕ ’ਚ ਹਨ ਪੰਜਾਬ ਦੇ ਨੰਬਰਦਾਰ- ਤਖ਼ਤੂਚੱਕ ਅਗਲੀ ਖ਼ਬਰ ਕਾਂਗਰਸੀ ਵਰਕਰ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛਡਵਾਉਣ ਲਈ ਕਾਹਲੇ- ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।