ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਤਰਨ ਤਾਰਨ, 3 ਅਗਸਤ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਗਵਾਈ ਸਦਕਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਵਿਖੇ ਸਾਵਣ ਮਹੀਨੇ ਦੌਰਾਨ ਲੜਕੀਆਂ ਦਾ ਹਰਮਨਪਿਆਰਾ ਤਿਉਹਾਰ ਤੀਜ ਬੜੇ ਹੀ ਰਿਵਾਇਤੀ ਢੰਗ ਨਾਲ ਮਨਾਇਆ ਗਿਆ , ਜਿਸ ਦਾ ਮਕਸਦ ਲੋਕਾਂ ’ਚ ਸਮੇਂ ਦੇ ਨਾਲ ਵਿਸਰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਸੁਰਜੀਤ ਕਰਨਾ ਸੀ । ਇਸ ਵਾਸਤੇ ਸਕੂਲ ਵਿਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਰਿਵਾਇਤੀ ਵਸਤਾਂ ਜਿਵੇਂ ਦਰੀਆਂ, ਬਾਗ, ਫੁਲਕਾਰੀਆਂ, ਪੱਖੀਆਂ, ਰਵਾਇਤੀ ਬਰਤਨ, ਚੂੜੀਆਂ ਦੀ ਨੁੰਮਾਇਸ਼ ਬੜੇ ਹੀ ਦਿਲਕਸ਼ ਢੰਗ ਨਾਲ ਲਗਾਈ ਗਈ ਸੀ।
ਸ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਹਾਜ਼ਰ ਅਧਿਆਪਕ ਅਤੇ ਬੱਚੇ। ਤਸਵੀਰ: ਲਵਲੀ
04-08-2026
ਤਰਨ ਤਾਰਨ, 3 ਅਗਸਤ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ, ਜੋ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਗਵਾਈ ਸਦਕਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਵਿਖੇ ਸਾਵਣ ਮਹੀਨੇ ਦੌਰਾਨ ਲੜਕੀਆਂ ਦਾ ਹਰਮਨਪਿਆਰਾ ਤਿਉਹਾਰ ਤੀਜ ਬੜੇ ਹੀ ਰਿਵਾਇਤੀ ਢੰਗ ਨਾਲ ਮਨਾਇਆ ਗਿਆ , ਜਿਸ ਦਾ ਮਕਸਦ ਲੋਕਾਂ ’ਚ ਸਮੇਂ ਦੇ ਨਾਲ ਵਿਸਰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਸੁਰਜੀਤ ਕਰਨਾ ਸੀ । ਇਸ ਵਾਸਤੇ ਸਕੂਲ ਵਿਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਰਿਵਾਇਤੀ ਵਸਤਾਂ ਜਿਵੇਂ ਦਰੀਆਂ, ਬਾਗ, ਫੁਲਕਾਰੀਆਂ, ਪੱਖੀਆਂ, ਰਵਾਇਤੀ ਬਰਤਨ, ਚੂੜੀਆਂ ਦੀ ਨੁੰਮਾਇਸ਼ ਬੜੇ ਹੀ ਦਿਲਕਸ਼ ਢੰਗ ਨਾਲ ਲਗਾਈ ਗਈ ਸੀ। ਸਭ ਤੋਂ ਪਹਿਲਾਂ ਮੈਡਮ ਬਲਜਿੰਦਰ ਕੌਰ ਅਤੇ ਮੈਡਮ ਹਰਜਿੰਦਰ ਕੌਰ ਵਲੋਂ ਤੀਜ ਦੇ ਤਿਉਹਾਰ ਦੀ ਮਹੱਤਤਾ ਉਪਰ ਰੌਸ਼ਨੀ ਪਾਈ ਗਈ। ਇਸ ਮੌਕੇ ’ਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਵੰਨਗੀਆਂ ਗਿੱਧਾ, ਮਾਹੀਏ, ਟੱਪੇ, ਲੋਕ ਗੀਤ ਆਦਿ ਨੂੰ ਸੱਭਿਆਚਾਰਿਕ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਤੀਜ ਦੇ ਤਿਉਹਾਰ ’ਤੇ ਵਿਦਿਆਰਥਣਾਂ ਪੂਰੇ ਹੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿਚ ਸਕੂਲ ਪਹੁੰਚੀਆਂ ਅਤੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਲਿਆ। ਵਿਦਿਆਰਥਣਾਂ ਵਲੋਂ ਆਪਣੀ ਕਾਬਲੀਅਤ ਨੂੰ ਗਿੱਧਾ, ਭੰਗੜਾ, ਬੋਲੀਆਂ ਰਾਹੀਂ ਪੇਸ਼ ਕੀਤਾ ਗਿਆ, ਜਿਸ ਵਿਚ ਸਨੇਹ ਸ਼ਰਮਾ, ਸਿਰਜਣਾ ਕੌਰ ਧਾਲੀਵਾਲ, ਦਿਲਮੀਤ ਕੌਰ ਨੂੰ ‘ਮਿਸ ਤੀਜ’ ਚੁਣਿਆ ਗਿਆ। ਸਕੂਲ ਵਿਚ ਲੜਕੀਆਂ ਨੇ ਪੀਂਘਾਂ ਝੂਟ ਕੇ ਸਾਵਣ ਮਹੀਨੇ ਦਾ ਅਨੰਦ ਮਾਣਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਨੇ ਬੱਚੀਆਂ ਅਤੇ ਮਾਪਿਆਂ ਦਾ ਨਿੱੱਘਾ ਸਵਾਗਤ ਕਰਦੇ ਹੋਏ ਸਭ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਰਿਵਾਇਤੀ ਤਿਉਹਾਰ ਜ਼ਿੰਦਗੀ ਨੂੰ ਖ਼ੁਸ਼ੀ ਅਤੇ ਰੰਗਾਂ ਨਾਲ ਭਰ ਦਿੰਦੇ ਹਨ । ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇਵਾਲੇ, ਸਤਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੀ ਸੋਹਣੀ ਪਰੰਪਰਾ, ਇਸ ਦੇ ਸਾਰ, ਜੀਵਨ ਰੰਗਾਂ ਅਤੇ ਵਿਰਾਸਤ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕਰਨ ਲਈ ਉਹਨਾਂ ਦੀ ਪ੍ਰਸੰਸਾ ਕੀਤੀ ।