‘ਕਾਰਪੋਰੇਟ ਭਾਰਤ ਛੱਡੋ’ ਅੰਦੋਲਨ ਤਹਿਤ ਡੀ.ਸੀ. ਦਫ਼ਤਰ ਅੱਗੇ ਪ੍ਰਦਰਸ਼ਨ 10 ਨੂੰ - ਐਸ.ਕੇ.ਐਮ.
ਨੌਸ਼ਹਿਰਾ ਪੰਨੂੰਆਂ, 4 ਅਗਸਤ (ਦੀਪਕ ਮੈਣੀ)-ਰੋਜ਼ ਦੀ ਤਰ੍ਹਾਂ ਮੰਗਲਵਾਰ ਨੂੰ ਸੇਰੋਂ ਖੰਡ ਮਿੱਲ ਮੋਰਚੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ 75ਵੇਂ ਦਿਨ ਕੀਤਾ ਗਿਆ। ਉੱਥੇ ਦੇਸ਼ ਵਿਆਪੀ ਕਾਰਪੋਰੇਟ ਭਾਰਤ ਛੱਡੋ ਅੰਦੋਲਨ ਤਹਿਤ 10 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੀਤੇ ਜਾ ਰਹੇ ਐਕਸ਼ਨ ਸੰਬੰਧੀ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਤਰਨ ਤਾਰਨ ਗਾਂਧੀ ਪਾਰਕ ਤਰਨ ਤਾਰਨ ਵਿਖੇ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ।
ਮ
ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਦਾ ਦ੍ਰਿਸ਼। ਤਸਵੀਰ - ਲਵਲੀ
05-08-2026
ਨੌਸ਼ਹਿਰਾ ਪੰਨੂੰਆਂ, 4 ਅਗਸਤ (ਦੀਪਕ ਮੈਣੀ)-ਰੋਜ਼ ਦੀ ਤਰ੍ਹਾਂ ਮੰਗਲਵਾਰ ਨੂੰ ਸੇਰੋਂ ਖੰਡ ਮਿੱਲ ਮੋਰਚੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ 75ਵੇਂ ਦਿਨ ਕੀਤਾ ਗਿਆ। ਉੱਥੇ ਦੇਸ਼ ਵਿਆਪੀ ਕਾਰਪੋਰੇਟ ਭਾਰਤ ਛੱਡੋ ਅੰਦੋਲਨ ਤਹਿਤ 10 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੀਤੇ ਜਾ ਰਹੇ ਐਕਸ਼ਨ ਸੰਬੰਧੀ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਤਰਨ ਤਾਰਨ ਗਾਂਧੀ ਪਾਰਕ ਤਰਨ ਤਾਰਨ ਵਿਖੇ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਕੱਤਰ ਹੋਏ ਆਗੂਆਂ ਨੇ ਫੈਸਲਾ ਕੀਤਾ ਕਿ 10 ਅਗਸਤ ਨੂੰ ਡੀ.ਸੀ. ਦਫ਼ਤਰ ਤਰਨ ਤਾਰਨ ਅੱਗੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੇਡ ਯੂਨੀਅਨਾਂ ਦੇ ਮੰਚ ’ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ 28 ਜੁਲਾਈ ਨੂੰ ਦਿੱਲੀ ਦੀ ਕਨਵੈਨਸ਼ਨ ਵਿਚ ਫੈਸਲਾ ਕੀਤਾ ਗਿਆ ਹੈ ਕਿ ਅੰਗਰੇਜੋ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮਨਾਉਂਦਿਆਂ 10 ਅਗਸਤ ਨੂੰ ਕਾਰਪੋਰੇਟ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਬੀ.ਜੇ.ਪੀ. ਸਰਕਾਰ ਅਮਰੀਕਾ ਸਾਮਰਾਜ ਨਾਲ ਟ੍ਰੇਡ ਸੰਧੀ ਕਰਕੇ ਭਾਰਤ ਦੀ ਕਿਸਾਨੀ ਨੂੰ ਤਬਾਹ ਕਰਨ ਜਾ ਰਹੀ ਹੈ, ਉੱਥੇ ਮਜ਼ਦੂਰਾਂ ਮੁਲਾਜ਼ਮਾਂ ਦੇ ਮਨੁੱਖੀ ਹੱਕ ਖ਼ਤਮ ਕਰਕੇ ਇਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਜਾ ਰਹੀ ਹੈ। ਸਰਕਾਰੀ ਜਾਇਦਾਦਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਫੜਾਈਆਂ ਜਾ ਰਹੀਆਂ ਹਨ। ਦੇਸ਼ ਨੂੰ ਕਰਜ਼ੇ ਵਿਚ ਡੋਬਿਆ ਜਾ ਰਿਹਾ ਹੈ, ਓਧਰ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਮੁਆਫ਼ ਕੀਤੇ ਜਾ ਰਹੇ ਹਨ । ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਗੁਰਚਰਨ ਸਿੰਘ ਸਭਰਾ, ਭੁਪਿੰਦਰ ਸਿੰਘ ਪੰਡੋਰੀ, ਨਰਿੰਦਰ ਬੇਦੀ, ਪੂਰਨ ਦਾਸ, ਕਾ. ਚਰਨ ਸਿੰਘ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਦਵਿੰਦਰ ਸੋਹਲ, ਜੱਸਾ ਸਿੰਘ ਕੱਦਗਿੱਲ, ਮੇਹਰ ਸਿੰਘ ਸਖੀਰਾ, ਰੇਸ਼ਮ ਸਿੰਘ ਫੈਲੋਕੇ, ਨਾਜ਼ਰ ਸਿੰਘ ਸਰਹਾਲੀ, ਤਰਸੇਮ ਸਿੰਘ ਲੁਹਾਰ, ਸੁਖਬਾਜ ਸਿੰਘ ਸਿੱਧੂ, ਸੁਖਦੇਵ ਸਿੰਘ ਤੁੜ, ਅਮਰੀਕ ਸਿੰਘ ਸੇਰੋਂ, ਕਸ਼ਮੀਰ ਸਿੰਘ ਸੇਰੋਂ, ਬਲਦੇਵ ਸਿੰਘ ਸੇਰੋਂ, ਬਾਬਾ ਮਹਿੰਦਰ ਸਿੰਘ ਵੇਈਂਪੂਈਂ ਸਮੇਤ ਕਈ ਆਗੂ ਹਾਜ਼ਰ ਸਨ।