05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਇਨਰਵੀਲ ਕਲੱਬ ਤਰਨ ਤਾਰਨ ਵਲੋਂ ਬਿਰਧ ਘਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)–ਇਨਰਵੀਲ ਕਲੱਬ ਤਰਨ ਤਾਰਨ ਵਲੋਂ ਭਾਈ ਵੀਰ ਸਿੰਘ ਬਿਰਧ ਘਰ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਅਤੇ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਮਨਾਇਆ ਗਿਆ। ਇਸ ਮੌਕੇ ਬਿਰਧ ਘਰ ਦੇ ਨਿਵਾਸੀਆਂ ਨਾਲ ਖੀਰ-ਪੂੜੇ ਸਾਂਝੇ ਕੀਤੇ ਗਏ ਅਤੇ ਗਿੱਧਾ ਪਾਇਆ ਗਿਆ।

ਅਜੀਤ ਡੈਸਕ 05-08-2026
ਤਰਨ ਤਾਰਨ, 4 ਅਗਸਤ (ਇਕਬਾਲ ਸਿੰਘ ਸੋਢੀ)–ਇਨਰਵੀਲ ਕਲੱਬ ਤਰਨ ਤਾਰਨ ਵਲੋਂ ਭਾਈ ਵੀਰ ਸਿੰਘ ਬਿਰਧ ਘਰ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਅਤੇ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਮਨਾਇਆ ਗਿਆ। ਇਸ ਮੌਕੇ ਬਿਰਧ ਘਰ ਦੇ ਨਿਵਾਸੀਆਂ ਨਾਲ ਖੀਰ-ਪੂੜੇ ਸਾਂਝੇ ਕੀਤੇ ਗਏ ਅਤੇ ਗਿੱਧਾ ਪਾਇਆ ਗਿਆ। ਕਲੱਬ ਦੇ ਮੈਂਬਰ ਨੇ ਇਕ ਦੂਜੇ ਨਾਲ ਅਤੇ ਬਿਰਧ ਘਰ ਦੇ ਨਿਵਾਸੀਆਂ ਨਾਲ ਚੂੜੀਆਂ ਦਾ ਵਟਾਂਦਰਾ ਕਰਕੇ ਇੰਟਰਨੈਸ਼ਨਲ ਮਿੱਤਰਤਾ ਦਿਵਸ ਦਾ ਸੰਦੇਸ਼ ਦਿੱਤਾ । ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਡਾਕਟਰ ਰਮਨ ਦੂਆ, ਆਈ.ਐੱਸ.ਓ. ਮੋਨਿਕਾ ਗੁਪਤਾ, ਖਜਾਨਚੀ ਪੁਸ਼ਪਿੰਦਰ ਕੌਰ, ਡਾਕਟਰ ਸਰਬਜੀਤ ਕੌਰ ਔਲਖ, ਗੁਰਮੀਤ ਕੌਰ, ਸਵਿੰਦਰ ਕੌਰ ਪੰਨੂ, ਮਿਸ ਮਨਦੀਪ ਕੌਰ ਅਤੇ ਹੋਰ ਮੈਂਬਰ ਹਾਜ਼ਰ ਹੋਏ।
ਪਿਛਲੀ ਖ਼ਬਰ ਅਤੁਲ ਜੈਨ ਵਲੋਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਉਪ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਸਨਮਾਨ ਅਗਲੀ ਖ਼ਬਰ ਕਿਰਤੀ ਕਿਸਾਨ ਯੂਨਿਟ ਦੀ ਹੋਈ ਚੋਣ ਸਰਦਾਰਾ ਸਿੰਘ ਪ੍ਰਧਾਨ, ਗੁਰਜਿੰਦਰ ਸਿੰਘ ਸਕੱਤਰ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।