ਅਕਾਲ ਅਕਾਦਮੀ ਰਾਮਪੁਰ-ਨਰੋਤਮਪੁਰ ਦੇ ਖਿਡਾਰੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ
ਖਡੂਰ ਸਾਹਿਬ, 4 ਅਗਸਤ (ਰਸ਼ਪਾਲ ਸਿੰਘ ਕੁਲਾਰ)- ਕਲਗੀਧਰ ਟਰੱਸਟ ਬੜੂ ਸਾਹਿਬ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਦੇ ਖਿਡਾਰੀਆਂ ਵਲੋਂ ਮੀਆਂਵਿੰਡ ਵਿਖੇ ਕਰਵਾਏ ਗਏ 70ਵੀਂ ਜੋਨਲ ਪੰਜਾਬ ਸਕੂਲ ਟੂਰਨਾਮੈਂਟ ਖੇਡਾਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਟੂਰਨਾਮੈਂਟ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਅਕਾਲ ਅਕਾਦਮੀ ਰਾਮਪੁਰ-ਨਰੋਤਮਪੁਰ ਦੇ ਵਿਦਿਆਰਥੀ ਖੇਡਾਂ ਦੌਰਾਨ ਰੱਸਾਕਸ਼ੀ ਵਿਚ ਹਿੱਸਾ ਲੈਂਦੇ ਹੋਏ। ਅਜੀਤ ਤਸਵੀਰ
05-08-2026