07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਯੁਵਕ ਸੇਵਾਵਾਂ ਵਿਭਾਗ ਨੇ ਕਰਵਾਈ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ

ਸਰਹਾਲੀ ਕਲਾਂ, 6 ਅਗਸਤ (ਅਜੈ ਸਿੰਘ ਹੁੰਦਲ)- ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈੱਡ ਰੀਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਸੰਸਥਾ ਵਲੋਂ ਸੈਸ਼ਨ 2026-27 ਦੌਰਾਨ ਘੱਟੋ-ਘੱਟ ਇਕ ਖ਼ੂਨਦਾਨ ਕੈਂਪ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਇਆ ਜਾਵੇ। ਉਹ ਅੱਜ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿਖੇ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ।

ਰੈੱਡ ਰੀਬਨ ਕਲੱਬਾਂ ਨੂੰ ਮੁੱਖ ਦਫ਼ਤਰਾਂ ਤੋਂ ਪ੍ਰਾਪਤ ਗ੍ਰਾਂਟਾਂ ਦੀ ਕੀਤੀ ਵੰਡ ਕਰਦੇ ਹੋਏ ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ। ਤਸਵੀਰ: ਹੁੰਦਲ 07-08-2026
ਸਰਹਾਲੀ ਕਲਾਂ, 6 ਅਗਸਤ (ਅਜੈ ਸਿੰਘ ਹੁੰਦਲ)- ਯੁਵਕ ਸੇਵਾਵਾਂ ਵਿਭਾਗ ਤਰਨ ਤਾਰਨ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈੱਡ ਰੀਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਸੰਸਥਾ ਵਲੋਂ ਸੈਸ਼ਨ 2026-27 ਦੌਰਾਨ ਘੱਟੋ-ਘੱਟ ਇਕ ਖ਼ੂਨਦਾਨ ਕੈਂਪ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਇਆ ਜਾਵੇ। ਉਹ ਅੱਜ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿਖੇ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਮੂਹ ਰੈੱਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ, ਪ੍ਰਤੀਨਿਧੀਆਂ ਨੂੰ ਮੁੱਖ ਦਫ਼ਤਰ ਤੋਂ ਪ੍ਰਾਪਤ ਗ੍ਰਾਂਟ ਵੀ ਵੰਡੀ ਗਈ ਅਤੇ ਜ਼ਿਲ੍ਹੇ ਦੇ ਰੈੱਡ ਰੀਬਨ ਕਲੱਬਾਂ ਨੂੰ 2026-27 ਦੋਰਾਨ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਦੁਆਰਾ ਕੀਤੀ ਗਈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਜਸਬੀਰ ਸਿੰਘ ਵਲੋਂ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਅਜਿਹੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਜਦੋਂ ਵੀ ਸਾਨੂੰ ਮੌਕਾ ਮਿਲੇਗਾ, ਅਸੀਂ ਵਿਭਾਗ ਦੀ ਮਦਦ ਲਈ ਤਿਆਰ ਰਹਾਂਗੇ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ 2025-26 ਸੈਸ਼ਨ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ, ਉਥੇ ਸੈਸ਼ਨ ਦੌਰਾਨ ਰੈੱਡ ਰੀਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਬਹੁਤਕਨੀਕੀ ਕਾਲਜਾਂ ਨਾਲ ਸਿੱਧਾ ਸੰਪਰਕ ਕਾਇਮ ਹੋਇਆ ਹੈ ਅਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਵੀ ਇਨ੍ਹਾਂ ਸੰਸਥਾਵਾਂ ਵਿਚ ਵਧੀਆ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਆਏ ਹੋਏ ਨੋਡਲ ਅਫ਼ਸਰਾਂ ਨੂੰ ਐਚ.ਆਈ.ਵੀ. ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਕੰਵਲਪ੍ਰੀਤ ਕੌਰ, ਨੋਡਲ ਅਫ਼ਸਰ ਰੈਡ ਰਿਬਨ ਕਲੱਬ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਲੋਂ ਸਮੂਹ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਦੇ ਨੋਡਲ ਅਫਸਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਾਅਦਾ ਖ਼ਿਲਾਫ਼ੀ ਦੇ ਦੋਸ਼ਾਂ ’ਚ ਘਿਰੀ ਸਰਕਾਰ ਖ਼ਿਲਾਫ਼ ਸੀ.ਐਚ.ਓ. ਦਾ ਸੰਘਰਸ਼ ਹੋਇਆ ਹੋਰ ਤਿੱਖਾ ਅਗਲੀ ਖ਼ਬਰ ਜਾਨੋਂ ਮਾਰਨ ਦੀ ਨੀਅਤ ਨਾਲ ਵਿਅਕਤੀਆਂ ’ ਤੇ ਕੀਤੇ ਫਾਇਰ , ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।