ਸੜਕਾਂ ’ਤੇ ਗੁੱਜਰਾਂ ਦੇ ਪਸ਼ੂਆਂ ਦੇ ਝੁੰਡ ਤੇ ਘੁੰਮ ਰਹੇ ਲਵਾਰਿਸ ਕੁੱਤੇ ਲੋਕਾਂ ਲਈ ਬਣੇ ਮੁਸੀਬਤ
ਪਸ਼ੂ ਫ਼ਸਲਾਂ ਦਾ ਕਰਦੇ ਹਨ ਨੁਕਸਾਨ, ਰੋਕਣ ’ਤੇ ਗੁੱਜਰਾਂ ਵਲੋਂ ਕੀਤਾ ਜਾਂਦਾ ਝਗੜਾ
ਮੀਆਂਵਿੰਡ, 6 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਜਿੱਥੇ ਪੂਰੇ ਪੰਜਾਬ ’ਚ ਲੰਮੇ ਸਮੇਂ ਤੋਂ ਬਾਹਰਲੇ ਸੂਬੇ ਤੋਂ ਗੁੱਜਰਾਂ ਵਲੋਂ ਡੇਰੇ ਲਗਾਏ ਹੋਏ ਹਨ ਤੇ ਕਿਸਾਨਾਂ ਨਾਲ ਲੜਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਲੜਾਈਆਂ ਦੀਆਂ ਖਬਰਾਂ ਅਖਬਾਰਾਂ ਵਿਚ ਅਕਸਰ ਹੀ ਵੇਖੀਆਂ ਜਾਂਦੀਆਂ ਹਨ, ਉੱਥੇ ਸਥਾਨਕ ਪਿੰਡਾਂ ਵਿਚ ਵੀ ਗੁੱਜਰਾਂ ਦੇ ਅਨੇਕਾਂ ਡੇਰੇ ਵੇਖੇ ਜਾ ਸਕਦੇ ਹਨ । ਗੁੱਜਰਾਂ ਵਲੋਂ ਜਦੋਂ ਪਸ਼ੂਆਂ ਨੂੰ ਚਾਰਨ ਵਾਸਤੇ ਕਿਤੇ ਲੈ ਕੇ ਜਾਇਆ ਜਾਂਦਾ ਹੈ, ਪਹਿਲਾਂ ਤਾਂ ਸੜਕਾਂ ਤੋਂ ਲੰਘਦੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰਾ ਕਿਸਾਨਾਂ ਦੀਆਂ ਜ਼ਮੀਨਾਂ ਜੋ ਸੜਕਾਂ ਦੇ ਨਾਲ ਲਗਦੀਆਂ ਹਨ , ਉਨ੍ਹਾਂ ਦਾ ਪਸ਼ੂ ਬਹੁਤ ਨੁਕਸਾਨ ਕਰਦੇ ਹਨ ।
ਮੀਆਂਵਿੰਡ, 6 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਜਿੱਥੇ ਪੂਰੇ ਪੰਜਾਬ ’ਚ ਲੰਮੇ ਸਮੇਂ ਤੋਂ ਬਾਹਰਲੇ ਸੂਬੇ ਤੋਂ ਗੁੱਜਰਾਂ ਵਲੋਂ ਡੇਰੇ ਲਗਾਏ ਹੋਏ ਹਨ ਤੇ ਕਿਸਾਨਾਂ ਨਾਲ ਲੜਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਲੜਾਈਆਂ ਦੀਆਂ ਖਬਰਾਂ ਅਖਬਾਰਾਂ ਵਿਚ ਅਕਸਰ ਹੀ ਵੇਖੀਆਂ ਜਾਂਦੀਆਂ ਹਨ, ਉੱਥੇ ਸਥਾਨਕ ਪਿੰਡਾਂ ਵਿਚ ਵੀ ਗੁੱਜਰਾਂ ਦੇ ਅਨੇਕਾਂ ਡੇਰੇ ਵੇਖੇ ਜਾ ਸਕਦੇ ਹਨ । ਗੁੱਜਰਾਂ ਵਲੋਂ ਜਦੋਂ ਪਸ਼ੂਆਂ ਨੂੰ ਚਾਰਨ ਵਾਸਤੇ ਕਿਤੇ ਲੈ ਕੇ ਜਾਇਆ ਜਾਂਦਾ ਹੈ, ਪਹਿਲਾਂ ਤਾਂ ਸੜਕਾਂ ਤੋਂ ਲੰਘਦੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰਾ ਕਿਸਾਨਾਂ ਦੀਆਂ ਜ਼ਮੀਨਾਂ ਜੋ ਸੜਕਾਂ ਦੇ ਨਾਲ ਲਗਦੀਆਂ ਹਨ , ਉਨ੍ਹਾਂ ਦਾ ਪਸ਼ੂ ਬਹੁਤ ਨੁਕਸਾਨ ਕਰਦੇ ਹਨ । ਜਦੋਂ ਕਿਸੇ ਕਿਸਾਨ ਵਲੋਂ ਉਨ੍ਹਾਂ ਨੂੰ ਪਸ਼ੂ ਚਾਰਨ ਤੋਂ ਰੋਕਿਆ ਜਾਂਦਾ ਹੈ ਤਾਂ ਹੰਕਾਰੇ ਹੋਏ ਗੁੱਜਰਾਂ ਵਲੋਂ ਜਿੱਥੇ ਮਾੜਾ ਬੋਲਿਆ ਜਾਂਦਾ ਹੈ, ਉੱਥੇ ਕਈ ਵਾਰ ਝਗੜਾ ਵੀ ਕੀਤਾ ਜਾਂਦਾ ਹੈ। ਪਸ਼ੂਆਂ ਵਲੋਂ ਜਿੱਥੇ ਕਿਤੇ ਵਣ ਵਿਭਾਗ ਵਲੋਂ ਖੁੱਲ੍ਹੀਆਂ ਥਾਵਾਂ ’ਤੇ ਜਿੱਥੇ ਬੂਟੇ ਲਗਾਏ ਹੁੰਦੇ ਹਨ, ਉਨ੍ਹਾਂ ਦਾ ਵੀ ਨੁਕਸਾਨ ਕੀਤਾ ਜਾਂਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਖਡੂਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ ਨੇ ਕਿਹਾ ਕਿ ਗੁੱਜਰਾਂ ਦੇ ਪਸ਼ੂ ਕਿਸਾਨਾਂ ਤੇ ਸੜਕਾਂ ਤੋਂ ਲੰਘਣ ਵਾਲੇ ਆਮ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ ਹੈ, ਪਰ ਪ੍ਰਸ਼ਾਸਨ ਵਲੋਂ ਇਸ ਗੱਲ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਗੁੱਜਰਾਂ ਦੇ ਇਸ ਵਤੀਰੇ ਕਾਰਨ ਅਕਸਰ ਹੀ ਸੜਕਾਂ ’ਤੇ ਲੱਗੇ ਟ੍ਰੈਫਿਕ ਵਿੱਚ ਐਂਬੂਲੈਂਸਾਂ ਵੀ ਰੁਕੀਆਂ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗੁੱਜਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਆਪਣੇ ਪਸ਼ੂਆਂ ਨੂੰ ਆਪਣੇ ਡੇਰਿਆਂ ਵਿਚ ਰੱਖਿਆ ਜਾਵੇ ਤੇ ਉੱਥੇ ਹੀ ਉਨ੍ਹਾਂ ਨੂੰ ਪੱਠੇ ਪਾਏ ਜਾਣ, ਤਾਂ ਜੋ ਸੜਕੀ ਆਵਾਜਾਈ ਵਿੱਚ ਵੀ ਕੋਈ ਵਿਘਨ ਨਾ ਪਵੇ ਅਤੇ ਨਾ ਹੀ ਕਿਸੇ ਕਿਸਾਨ ਨਾਲ ਲੜਾਈ ਦੀ ਨੌਬਤ ਆਵੇ। ਇਸੇ ਤਰ੍ਹਾਂ ਦੂਜੀ ਵੱਡੀ ਮੁਸੀਬਤ ਪਿੰਡਾਂ ਵਿਚ ਲਾਵਾਰਿਸ ਅਵਾਰਾ ਘੁੰਮ ਰਹੇ ਕੁੱਤਿਆਂ ਦੀ ਹੈ। ਪਿੰਡਾਂ ਵਿਚ ਲਾਵਾਰਿਸ ਅਵਾਰਾ ਕੁੱਤਿਆਂ ਦੀ ਵੱਡੀ ਭਰਮਾਰ ਹੈ, ਜਿਸ ਕਰਕੇ ਲਗਪਗ ਹਰ ਰੋਜ਼ ਪਿੰਡਾਂ ਵਿਚ ਬੱਚਿਆਂ, ਬਜ਼ੁਰਗਾਂ ਜਾਂ ਰਾਹਗੀਰਾਂ ਉੱਤੇ ਕੁੱਤਿਆਂ ਦੇ ਹਮਲਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਲਾਵਾਰਿਸ ਕੁੱਤਿਆਂ ਦੇ ਹਮਲਿਆਂ ਦੇ ਸ਼ਿਕਾਰ ਛੋਟੇ-ਛੋਟੇ ਮਸੂਮ ਬੱਚੇ ਅਤੇ ਬਜ਼ੁਰਗ ਬਣਦੇ ਹਨ, ਜੋ ਆਪਣੇ ਆਪ ਨੂੰ ਬਚਾਉਣ ਲਈ ਦੌੜ ਨਹੀਂ ਸਕਦੇ ਹਨ ਅਤੇ ਨਾ ਹੀ ਮੁਕਾਬਲਾ ਕਰ ਸਕਦੇ ਹਨ। ਸਵੇਰ ਦੀ ਸੈਰ ਕਰਨ ਵਾਲੇ ਲੋਕ ਅਤੇ ਇਕੱਲੀਆਂ ਔਰਤਾਂ ਅਕਸਰ ਹੀ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਆਮ ਲੋਕਾਂ ਵਿਚ ਡਰ ਅਤੇ ਚਿੰਤਾ ਵਧ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋ ਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਵਧ ਰਹੀਆਂ ਘਟਨਾਵਾਂ ਉੱਤੇ ਗੰਭੀਰ ਚਿੰਤਾ ਜਤਾਈ ਹੈ। ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਡਰ ਦੇ ਸਕੂਲਾਂ, ਹਸਪਤਾਲਾਂ ਅਤੇ ਜਨਤਕ ਥਾਵਾਂ ’ਤੇ ਜਾਣ ਦਾ ਪੂਰਾ ਹੱਕ ਹੈ। ਅਦਾਲਤ ਨੇ ਲਾਵਾਰਿਸ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਵਲੋਂ ਕੀਤੇ ਜਾਂਦੇ ਹਮਲਿਆਂ ਨੂੰ ਚਿੰਤਾਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਨਸਬੰਦੀ ਟੀਕਾਕਰਨ ਅਤੇ ਕੁੱਤਿਆਂ ਦੀ ਗਿਣਤੀ ਤੇ ਕੰਟਰੋਲ ਕਰਨ ਦੇ ਨਿਰਦੇਸ਼ ਵੀ ਦਿੱਤੇ ਹੋਏ ਹਨ, ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਅਦਾਲਤ ਦੇ ਫੈਸਲੇ ਤੇ ਅਮਲ ਨਹੀਂ ਕੀਤਾ ਗਿਆ।