10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਾਵਣ ਮਹੀਨੇ ਮੌਕੇ ਝੰਡੇ ਦੀ ਸ਼ੋਭਾ ਯਾਤਰਾ 12 ਨੂੰ 13 ਅਗਸਤ ਨੂੰ ਮਹਾਂਮਾਈ ਦਾ ਝੰਡਾ ਲੈ ਕੇ ਮਾਂ ਚਿੰਤਪੁਰਨੀ ਦਰਬਾਰ ਨੂੰ ਰਵਾਨਾ ਹੋਣਗੀਆਂ ਸੰਗਤਾਂ

ਹਰੀਕੇ ਪੱਤਣ, 9 ਅਗਸਤ (ਸੰਜੀਵ ਕੁੰਦਰਾ)- ਸਾਵਣ ਮਹੀਨੇ ਮੌਕੇ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ ਦੀ ਮੀਟਿੰਗ ਸ੍ਰੀ ਦੁਰਗਾ ਮੰਦਰ ਵਿਖੇ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਬਹੁਤ ਹੀ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ ।

ਸਾਵਣ ਮਹੀਨੇ ਮੌਕੇ ਸਾਲਾਨਾ ਝੰਡੇ ਦੀ ਸ਼ੋਭਾ ਯਾਤਰਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ। ਤਸਵੀਰ: ਕੁੰਦਰਾ 10-08-2026
ਹਰੀਕੇ ਪੱਤਣ, 9 ਅਗਸਤ (ਸੰਜੀਵ ਕੁੰਦਰਾ)- ਸਾਵਣ ਮਹੀਨੇ ਮੌਕੇ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ ਦੀ ਮੀਟਿੰਗ ਸ੍ਰੀ ਦੁਰਗਾ ਮੰਦਰ ਵਿਖੇ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਬਹੁਤ ਹੀ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਝੰਡੇ ਦੀ ਸ਼ੋਭਾ ਯਾਤਰਾ ਮੌਕੇ ਦੁਪਹਿਰ 1 ਵਜੇ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ 2 ਵਜੇ ਸ਼ੋਭਾ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਵੇਗੀ, ਜੋ ਹਰੀਕੇ ਪਿੰਡ, ਹਰੀਕੇ ਬਾਜ਼ਾਰ, ਅੰਮ੍ਰਿਤਸਰ ਰੋਡ, ਪੱਟੀ ਰੋਡ, ਮੱਖੂ ਰੋਡ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਸ ਸ੍ਰੀ ਦੁਰਗਾ ਮੰਦਰ ਵਿਖੇ ਪੁੱਜੇਗੀ। ਸ਼ੋਭਾ ਯਾਤਰਾ ਦੌਰਾਨ ਸ੍ਰੀ ਦੁਰਗਾ ਭਜਨ ਮੰਡਲੀ ਹਰੀਕੇ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਦੱਸਿਆ ਕਿ 13 ਅਗਸਤ ਨੂੰ ਮਹਾਂਮਾਈ ਦਾ ਝੰਡਾ ਲੈ ਕੇ ਸੰਗਤਾਂ ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਨੂੰ ਰਵਾਨਾ ਹੋਣਗੀਆਂ। 20 ਅਗਸਤ ਨੂੰ ਸਾਵਣ ਦੀ ਅਸ਼ਟਮੀ ਮੌਕੇ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਮਹਾਂਮਾਈ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ । ਇਸ ਮੌਕੇ ਸੁਭਾਸ਼ ਚੰਦਰ ਸਾਮਾ, ਪ੍ਰਧਾਨ ਸੁਨੀਲ ਸ਼ਰਮਾ, ਸੁਰਿੰਦਰ ਚੌਧਰੀ , ਅਸ਼ਵਨੀ ਕੁਮਾਰ, ਓਮ ਪ੍ਰਕਾਸ਼ ਅਰੋੜਾ, ਰੋਹਿਤ ਵੇਦੀ,ਸਾਹਿਲ ਸ਼ਰਮਾ, ਮੁਨੀ ਨਈਅਰ ਅਤੇ ਸਾਜਨ ਵੇਦੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਸੰਬੰਧੀ ਸ਼ੋ੍ਮਣੀ ਅਕਾਲੀ ਦਲ (ਬ) ਦਾ ਸਟੈਂਡ ਸ਼ਲਾਘਾਯੋਗ- ਔਲਖ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਸੱਤ ਰੋਜ਼ਾ ਜ਼ੋਨਲ ਪੱਧਰੀ ਖੇਡ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।