ਵਿਦਿਆਰਥਣ ਨਿਮਰਤਪ੍ਰੀਤ ਕੌਰ ਨੇ ਕਵਿਤਾ ਮੁਕਾਬਲਿਆਂ ’ਚ ਹਾਸਿਲ ਕੀਤਾ ਦੂਜਾ ਸਥਾਨ
ਚੋਹਲਾ ਸਾਹਿਬ, 12 ਅਗਸਤ (ਬਲਵਿੰਦਰ ਸਿੰਘ)–ਸ਼ਿਪਸ ਇੰਸਟੀਚਿਊਟ ਰਾਣੀਵਲਾਹ ਤਰਨ ਤਾਰਨ ਅਧੀਨ ਮਾਝੇ ਦੀ ਸਿਰਮੌਰ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਵਲੋਂ ਮਮਤਾ ਨਿਕੇਤਨ ਸਕੂਲ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਦੀ ਚੌਥੀ ਜਮਾਤ ਦੀ ਹੋਣਹਾਰ ਵਿਦਿਆਰਥਣ ਨਿਮਰਤਪ੍ਰੀਤ ਕੌਰ ਨੇ ਕਵਿਤਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕੀਤਾ।
ਅਜੀਤ ਡੈਸਕ
13-08-2026