14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਰਹੱਦ ਤੋਂ ਪਾਰ ਜ਼ੀਰੋ ਲਾਈਨ ’ਤੇ ਬਾਬਾ ਸ਼ੇਖ ਬ੍ਰਹਮ ਦੀ ਯਾਦ ’ਚ ਸਾਲਾਨਾ ਮੇਲਾ ਮਨਾਇਆ

ਖੇਮਕਰਨ, 13 ਅਗਸਤ (ਰਾਕੇਸ਼ ਕੁਮਾਰ ਬਿੱਲਾ)– ਖੇਮਕਰਨ ਸੈਕਟਰ ’ਚ ਭਾਰਤ ਤੇ ਪਾਕਿਸਤਾਨ ਦੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਇਨ ’ਤੇ ਸਥਿਤ ਇਤਿਹਾਸਕ ਮਜ਼ਾਰ ਬਾਬਾ ਸ਼ੇਖ ਬ੍ਰਹਮ ਵਿਖੇ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਹਜ਼ਾਰਾਂ ਦੀ ਤਦਾਦ ’ਚ ਸ਼ਰਧਾਲੂਆ ਨੇ ਲਾਇਨਾਂ ’ਚ ਲੱਗ ਕੇ ਪਰਚੀਆਂ ਰਾਹੀ ਬੀ.

ਮੇਲਾ ਦੌਰਾਨ ਗਾਇਕ ਜੋੜੀ ਨੂੰ ਪ੍ਰਬੰਧਕ ਸਨਮਾਨਿਤ ਕਰਦੇ ਹੋਏ। ਤਸਵੀਰਾਂ–ਬਿੱਲ 14-08-2026
ਖੇਮਕਰਨ, 13 ਅਗਸਤ (ਰਾਕੇਸ਼ ਕੁਮਾਰ ਬਿੱਲਾ)– ਖੇਮਕਰਨ ਸੈਕਟਰ ’ਚ ਭਾਰਤ ਤੇ ਪਾਕਿਸਤਾਨ ਦੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਜ਼ੀਰੋ ਲਾਇਨ ’ਤੇ ਸਥਿਤ ਇਤਿਹਾਸਕ ਮਜ਼ਾਰ ਬਾਬਾ ਸ਼ੇਖ ਬ੍ਰਹਮ ਵਿਖੇ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਹਜ਼ਾਰਾਂ ਦੀ ਤਦਾਦ ’ਚ ਸ਼ਰਧਾਲੂਆ ਨੇ ਲਾਇਨਾਂ ’ਚ ਲੱਗ ਕੇ ਪਰਚੀਆਂ ਰਾਹੀ ਬੀ.ਐੱਸ.ਐੱਫ. ਦੀ ਭਾਰੀ ਨਿਗਰਾਨੀ ’ਚ ਬਾਬਾ ਜੀ ਦੀ ਮਜ਼ਾਰ ’ਤੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਵਾਰ ਮੇਲੇ ’ਚ ਦਿਲਚਪਸ਼ ਮੰਜ਼ਰ ਵੇਖਣ ਨੂੰ ਮਿਲਿਆ ਕਿ ਸਰਹੱਦ ਦੇ ਦੂਸਰੀ ਤਰਫ ਪਾਕਿਸਤਾਨੀ ਲੋਕ ਵੀ ਪਰਿਵਾਰਾਂ ਸਮੇਤ ਮੇਲੇ ਦਾ ਅਨੰਦ ਮਾਨਣ ਲਈ ਆਏ, ਜਿੰਨਾਂ ਵਲੋਂ ਦੁਪਹਿਰ ਨੂੰ ਕਸ਼ਮੀਰ ਦੇ ਹੱਕ ’ਚ ਨਾਅਰੇਬਾਜੀ ਕੀਤੀ ਗਈ ਪਰ ਆਪਣੇ ਵਾਲੇ ਪਾਸੇ ਵੱਜ ਰਹੇ ਢੋਲਾਂ ਦੀਆਂ ਧਮਕਾਂ ਨੇ ਪਕਿਸਤਾਨੀਆ ਦੇ ਨਾਅਰਿਆਂ ਦੀ ਅਵਾਜ ਨੂੰ ਜ਼ਿਆਦਾ ਗੂੰਜਣ ਨਹੀ ਦਿੱਤਾ ਪਰ ਇਸ ਵਾਰ ਸਰਹੱਦ ਦੇ ਦੂਸਰੀ ਤਰਫ ਜਿੱਥੇ ਪਾਕਿਸਤਾਨੀ ਸ਼ਰਧਾਲੂ ਐਨ ਜ਼ੀਰੋ ਲਾਇਨ ਨਜ਼ਦੀਕ ਆਪਣੀ ਸਰਹੱਦ ’ਤੇ ਇਕੱਠ ਕਰਕੇ ਵੱਡੇ ਵੱਡੇ ਪੀਰਾਂ ਦੀ ਫੋਟੋਆਂ ਵਾਲੇ ਬੈਨਰ ਲਗਾ ਕਿ ਕਵਾਲਾ ਦਾ ਪ੍ਰੋਗਰਾਮ ਕਰਵਾ ਕਿ ਭੰਗੜੇ ਪਾ ਰਹੇ ਸਨ ਅਤੇ ਨਾਲ ਸਾਰਾ ਦਿਨ ਆ ਜਾ ਰਹੇ ਸਨ, ਉੱਥੇ ਅਚਾਨਕ ਦੁਪਾਹਿਰ ਨੂੰ ਪਾਕਿਸਤਾਨੀ ਲੋਕ ਕਸ਼ਮੀਰ ਦੇ ਹੱਕ ’ਚ ਨਾਅਰੇਬਾਜੀ ਕਰਦੇ ਹੋਏ ਕਸ਼ਮੀਰ ਨੂੰ ਅਜ਼ਾਦ ਕਰੋ ਦੇ ਨਾਅਰੇ ਮਾਰਨ ਲੱਗ ਪਏ। ਜਿਸ ਕਾਰਨ ਸਰਹੱਦ ’ਤੇ ਤਾਇਨਾਤ ਭਾਰਤੀ ਸੁਰੱਖਿਆ ਬੱਲ ਵੀ ਚੌਕਸ ਹੋ ਗਏ। ਪਰ ਕੁੱਝ ਸਮੇ ਬਾਅਦ ਪਕਿਸਤਾਨੀ ਨਾਅਰੇਬਾਜੀ ਬੰਦ ਕਰਕੇ ਫਿਰ ਕਵਾਲ ਸੁਣਨ ਲੱਗ ਪਏ ਪਰ ਆਪਣੀ ਤਰਫੋ ਕਿਸੇ ਸ਼ਰਧਾਲੂ ਨੇ ਕੋਈ ਜਵਾਬ ਨਹੀ ਦਿੱਤਾ। ਉਹ ਆਪਣੇ ਪੀਰ ਦੇ ਮੇਲੇ ਦਾ ਅਨੰਦ ਮਾਨਦੇ ਰਹੇ। ਮੇਲੇ ’ਚ ਇੱਧਰ ਕੰਡਿਆਲੀ ਤਾਰ ਦੇ ਨਾਲ ਸਟੇਜ ’ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਪਹਿਲਾ ਗਾਇਕਾ ਬੀਬੀ ਰਜਨੀ ਮਾਨ ਤੇ ਬਾਅਦ ’ਚ ਲੋਕ ਗਾਇਕ ਆਤਮਾ ਬੁੱਢੇਵਾਲੀਆ ਐਡ ਪਾਰਟੀ ਨੇ ਲੰਬਾ ਸਮਾਂ ਰੰਗ ਬੰਨ ਕਿ ਸ਼ਰਧਾਲੂਆ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਦਿੱਤਾ।ਪ੍ਰਬੰਧਕਾਂ ਵਲੋਂ ਗਾਇਕਾਂ ਤੇ ਆਈਆਂ ਸ਼ਖਸ਼ੀਅਤਾ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਸ਼ਾਮ ਨੂੰ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ ਤੇ ਸੇਵਾਦਾਰਾਂ ਵਲੋ ਭਾਰੀ ਗਰਮੀ ਨੂੰ ਦੇਖਦੇ ਹੋਏ ਮੇਲੇ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਮੇਲੇ ਵਿਚ ਮਿੱਠੇ ਜਲ ਦੀਆਂ ਛਬੀਲਾਂ ਤੇ ਅਨੇਕਾਂ ਪ੍ਰਕਾਰ ਦੇ ਖਾਣਿਆਂ ਦੇ ਲੰਗਰ ਲਗਾਏ ਗਏ। ਮੇਲੇ ’ਚ ਆਈਆਂ ਔਰਤਾਂ ਨੇ ਲੱਗੇ ਬਜ਼ਾਰਾਂ ’ਚ ਖ਼ਰੀਦਦਾਰੀ ਕੀਤੀ ਤੇ ਬੱਚਿਆਂ ਨੇ ਪਘੂੰੜਿਆ ’ਤੇ ਝੂਟੇ ਲੈ ਕੇ ਅਨੰਦ ਮਾਣਿਆ। ਇਸ ਮੇਲੇ ਹੋਰਨਾ ਤੋ ਇਲਾਵਾ ਗੱਦੀ ਨਸ਼ੀਨ ਬਾਬਾ ਪੁਸ਼ਪਿੰਦਰ ਸਿੰਘ ਪੱਤੂ,ਪ੍ਰਧਾਨ ਕਮੇਟੀ ਸਰਪੰਚ ਮੋਹਰ ਸਿੰਘ ਮੀਆਵਾਲਾ, ਐੱਸ.ਐੱਚ.ਓ. ਖੇਮਕਰਨ ਇੰਸ. ਕੰਵਲਜੀਤ ਰਾਏ, ਸਾਬਕਾ ਸਰਪੰਚ ਹਰਪਾਲ ਸਿੰਘ ਮਾਛੀਕੇ, ਡਾ.ਪ੍ਰਮਜੀਤ ਸਿੰਘ ਧੁੰਨ, ਮੇਲਾ ਕਮੇਟੀ ਮੈਂਬਰ ਮਲਕੀਤ ਸਿੰੰਘ, ਟਹਿਲ ਸਿੰਖ, ਬੂਟਾ ਸਿੰਘ, ਚਰਨ ਸਿੰਘ, ਜਗਜੀਤ ਸਿੰਘ, ਮੇਹਰ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ, ਨਛੱਤਰ ਸਿੰਘ, ਪ੍ਰਗਟ ਸਿੰਘ ਪੱਤੂ ਕੌੰਸਲਰ, ਸੋਨੂੰ ਕਪੂਰ, ਸ਼ਮਸ਼ੇਰ ਸਿੰਘ ਸ਼ੇਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਰਮਲ ਸਿੰਘ ਕਾਹਲਵਾ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਨਿਯੁਕਤ ਅਗਲੀ ਖ਼ਬਰ 15 ਅਗਸਤ ਨੂੰ ਪੱਟੀ ’ਚ ਕੱਢੀ ਜਾਵੇਗੀ ਮਾਤਾ ਰਾਣੀ ਦੇ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ - ਅਸ਼ਵਨੀ ਮਹਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।