ਜਹਾਂਗੀਰ, ਔਲਖ ਤੇ ਵਰਾਣਾ ਵੱਡੀ ਜ਼ਿੰਮੇਵਾਰੀ ਮਿਲਣ ਉਪਰੰਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ
ਆਗੂਆਂ ਨੇ ਮਿਲੀ ਜ਼ਿੰਮੇਵਾਰੀ ਲਈ ਸੁਖਬੀਰ ਸਿੰਘ ਬਾਦਲ, ਰਮਨਦੀਪ ਸੇਰੋਂ ਤੇ ਬਿੱਲਾ ਸੇਰੋਂ ਦਾ ਧੰਨਵਾਦ ਕੀਤਾ
ਖਡੂਰ ਸਾਹਿਬ, 16 ਅਗਸਤ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜ਼ਿੰਮੇਵਾਰ ਅਤੇ ਮਿਹਨਤੀ ਆਗੂਆਂ ਨੂੰ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ । ਇਸੇ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨਾਲ ਸੰਬੰਧਿਤ ਕੁਲਦੀਪ ਸਿੰਘ ਔਲਖ ਨੂੰ ਦੂਜੀ ਵਾਰ ਮੀਤ ਪ੍ਰਧਾਨ, ਦਲਬੀਰ ਸਿੰਘ ਜਹਾਂਗੀਰ ਅਤੇ ਸਿਕੰਦਰ ਸਿੰਘ ਵਰਾਣਾ ਨੂੰ ਰਾਜਨੀਤਿਕ ਮਾਮਲਿਆ ਦੀ ਕਮੇਟੀ ਪੀ.
ਗ
ਗੱਲਬਾਤ ਕਰਦੇ ਹੋਏ ਕਸ਼ਮੀਰ ਸਿੰਘ ਗਗੜੇਵਾਲ ਅਤੇ ਉਨ੍ਹਾਂ ਸਾਥੀ। ਤਸਵੀਰ: ਸੰਧੂ
17-08-2026
ਖਡੂਰ ਸਾਹਿਬ, 16 ਅਗਸਤ (ਰਸ਼ਪਾਲ ਸਿੰਘ ਕੁਲਾਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜ਼ਿੰਮੇਵਾਰ ਅਤੇ ਮਿਹਨਤੀ ਆਗੂਆਂ ਨੂੰ ਵੱਖ-ਵੱਖ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ । ਇਸੇ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨਾਲ ਸੰਬੰਧਿਤ ਕੁਲਦੀਪ ਸਿੰਘ ਔਲਖ ਨੂੰ ਦੂਜੀ ਵਾਰ ਮੀਤ ਪ੍ਰਧਾਨ, ਦਲਬੀਰ ਸਿੰਘ ਜਹਾਂਗੀਰ ਅਤੇ ਸਿਕੰਦਰ ਸਿੰਘ ਵਰਾਣਾ ਨੂੰ ਰਾਜਨੀਤਿਕ ਮਾਮਲਿਆ ਦੀ ਕਮੇਟੀ ਪੀ.ਏ.ਸੀ. ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਤਿੰਨਾਂ ਆਗੂਆਂ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਸੇਰੋਂ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਵੀ ਮੌਜੂਦ ਰਹੇ। ਇਸ ਮੌਕੇ ਬਿੱਲਾ ਸੇਰੋਂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀਆਂ ਗਈਆਂ ਇਹ ਜ਼ਿੰਮੇਵਾਰੀਆਂ ਤਿੰਨਾਂ ਆਗੂਆਂ ਦੀ ਮਿਹਨਤ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਸਨਮਾਨ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਤਿੰਨੇ ਆਗੂ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਮੌਕੇ ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ ਤੇ ਸਿਕੰਦਰ ਸਿੰਘ ਵਰਾਣਾ ਨੇ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਅਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਬਿੱਲਾ ਸੇਰੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਪ੍ਰਗਟ ਕੀਤੇ ਭਰੋਸੇ ’ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਜਿਲ੍ਹਾ ਐਸ.ਸੀ. ਪ੍ਰਧਾਨ ਜਗਤਾਰ ਸਿੰਘ ਧੂੰਦਾ, ਸਰਕਲ ਪ੍ਰਧਾਨ ਅਤੇ ਜਨਰਲ ਸਕੱਤਰ ਯੂਥ ਅਕਾਲੀ ਦਲ ਕੁਲਦੀਪ ਸਿੰਘ ਲਾਹੌਰੀਆ, ਜਥੇਦਾਰ ਮੇਘ ਸਿੰਘ, ਸੁਖਜਿੰਦਰ ਸਿੰਘ ਲਾਡੀ ਪ੍ਰਧਾਨ ਸਾਬਕਾ ਸੰਮਤੀ ਮੈਂਬਰ, ਭਾਗ ਸਿੰਘ ਪਹਿਲਵਾਨ, ਕਸਮੀਰ ਸਿੰਘ ਖਹਿਰਾ ਟਰਾਂਸਪੋਟਰ, ਡਾ. ਭੁਪਿੰਦਰ ਸਿੰਘ ਪੰਚ, ਜਤਿੰਦਰ ਸਿੰਘ ਟੋਨੀ ਦੀਨੇਵਾਲ, ਸਰੂਪ ਸਿੰਘ ਸਾਬਕਾ ਸਰਪੰਚ ਖਡੂਰ ਸਾਹਿਬ, ਹਰਦੇਵ ਸਿੰਘ ਸਾਬਕਾ ਪੰਚ, ਹਰਵੰਤ ਸਿੰਘ ਨੰਬਰਦਾਰ ਖਡੂਰ ਸਾਹਿਬ, ਮੋਹਨ ਸਿੰਘ ਭੈਲ, ਜਗਦੀਪ ਸਿੰਘ ਮਿੰਟੂ, ਦਲਜੀਤ ਸਿੰਘ ਵਿਰਕ, ਸਰਵਨ ਸਿੰਘ ਸੰਮਾ, ਕਵਲਜੀਤ ਸਿੰਘ ਲਹੌਰੀਆ, ਇੰਦਰਜੀਤ ਸਿੰਘ ਜੱਜ, ਮਾ. ਗੁਰਦੇਵ ਸਿੰਘ, ਹਜੂਰਾ ਸਿੰਘ, ਮਨਜੀਤ ਸਿੰਘ ਤਲਾਂਵੀਆਂ ਦਲਬੀਰ ਸਿੰਘ ਫੌਜੀ, ਗੁਰਮੇਜ ਸਿੰਘ, ਸੋਨੀ ਸਿੰਘ, ਹਰਜੀਤ ਸਿੰਘ ਰਾਧਾ ਸੁਆਮੀ, ਜਗੀਰ ਸਿੰਘ ਫੌਜੀ, ਮਨਜੀਤ ਸਿੰਘ ਬਾਊ, ਸਰਦੂਲ ਸਿੰਘ ਪੰਚ, ਕੁਲਵੰਤ ਸਿੰਘ ਠਾਣੇਦਾਰ, ਗੁਰਮੀਤ ਸਿੰਘ ਹਕੀਮ, ਬਲਵਿੰਦਰ ਸਿੰਘ ਚੱਕ, ਕੁਲਵਿੰਦਰ ਸਿੰਘ ਦੇਊ, ਅੰਗਰੇਜ ਸਿੰਘ ਕੱਲਾ, ਕਰਮ ਸਿੰਘ ਬਾਣੀਆ, ਬਾਬਾ ਗੁਰਜੰਟ ਸਿੰਘ, ਨੰਬਰਦਾਰ ਮਨਜੀਤ ਸਿੰਘ ਦੁਲਚੀਪੁਰ, ਸਾਹਿਬ ਸਿੰਘ, ਨਰਿੰਦਰ ਸਿੰਘ ਸਰਪੰਚ ਕਾਜੀਵਾਲ ਆਦਿ ਹਾਜ਼ਰ ਸਨ।