21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਘਰ ’ਚੋਂ ਸਾਮਾਨ ਚੋਰੀ ਕਰਨ ’ਤੇ 2 ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 20 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਘਰ ਵਿਚੋਂ ਸਮਾਨ ਚੋਰੀ ਕਰਨ ’ਤੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਵਿਖੇ ਕਸ਼ਮੀਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਜਾਮਾਰਾਏ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਪੋਤਰੀ ਲਵਪ੍ਰੀਤ ਕੌਰ ਪਾਸ ਆਪਣੇ ਘਰ ਨੂੰ ਜਿੰਦਰੇ ਲਗਾ ਗਏ ਗਈ ਸੀ ਅਤੇ ਜਦੋਂ ਅਗਲੇ ਦਿਨ ਵਾਪਿਸ ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿਚੋਂ ਇਕ ਵਾਸ਼ਿੰਗ ਮਸ਼ੀਨ, 1 ਬੈਟਰਾ ਸਮੇਤ ਇਨਵੈਟਰ, 2 ਸਿਲੰਡਰ, 1 ਜੂਸਰ ਮਸ਼ੀਨ, ਘਰ ਦੀਆਂ ਰਜਿਸਟਰੀਆਂ, 1 ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਅਤੇ ਅਲਮਾਰੀ ਵਿਚੋਂ 30 ਹਜ਼ਾਰ ਰੁਪਏ ਗਾਇਬ ਸਨ।

ਅਜੀਤ ਡੈਸਕ 21-08-2026
ਤਰਨ ਤਾਰਨ, 20 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਘਰ ਵਿਚੋਂ ਸਮਾਨ ਚੋਰੀ ਕਰਨ ’ਤੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਵਿਖੇ ਕਸ਼ਮੀਰ ਕੌਰ ਪਤਨੀ ਹਰਦਿਆਲ ਸਿੰਘ ਵਾਸੀ ਜਾਮਾਰਾਏ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਪੋਤਰੀ ਲਵਪ੍ਰੀਤ ਕੌਰ ਪਾਸ ਆਪਣੇ ਘਰ ਨੂੰ ਜਿੰਦਰੇ ਲਗਾ ਗਏ ਗਈ ਸੀ ਅਤੇ ਜਦੋਂ ਅਗਲੇ ਦਿਨ ਵਾਪਿਸ ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿਚੋਂ ਇਕ ਵਾਸ਼ਿੰਗ ਮਸ਼ੀਨ, 1 ਬੈਟਰਾ ਸਮੇਤ ਇਨਵੈਟਰ, 2 ਸਿਲੰਡਰ, 1 ਜੂਸਰ ਮਸ਼ੀਨ, ਘਰ ਦੀਆਂ ਰਜਿਸਟਰੀਆਂ, 1 ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਅਤੇ ਅਲਮਾਰੀ ਵਿਚੋਂ 30 ਹਜ਼ਾਰ ਰੁਪਏ ਗਾਇਬ ਸਨ। ਜਾਂਚ ਅਧਿਕਾਰੀ ਐੱਸ.ਆਈ. ਰਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਗੁਰਜੰਟ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਸਰਦੂਲ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਮੋਬਾਈਲ ਰਿਪੇਅਰ ਦੀ ਦੁਕਾਨ ’ਚੋਂ ਚੋਰੀ ਕਰਨ ਵਾਲੇ 2 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।