ਕਲਾਲੀ ਬੂਟੀ ਦਾ ਜਮਾਵੜਾ ਹਰੀਕੇ ਝੀਲ ਦੀ ਸੁੰਦਰਤਾ ਦਾ ਮਾਰ ਰਿਹਾ ਨਾਸ
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)- ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ ਜਿਸ ਦੀ ਕਿ ਡਾਲਫਿਨ, ਘੜਿਆਲ, ਪ੍ਰਵਾਸੀ ਪੰਛੀਆਂ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਜੀਵ ਜੰਤੂਆਂ ਦੇ ਕਾਰਨ ਬਹੁਤ ਅਹਿਮੀਅਤ ਹੈ। ਪ੍ਰੰਤੂ ਸਰਕਾਰਾਂ ਦੀ ਅਣਦੇਖੀ ਦੇ ਕਾਰਨ ਇਹ ਝੀਲ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪ੍ਰੰਤੂ ਸਰਕਾਰ ਜਾ ਸੰਬੰਧਿਤ ਵਿਭਾਗ ਫੋਕੀਆਂ ਗੱਲਾਂ ਅਤੇ ਸ਼ੋਸ਼ਿਆਂ ਤੋਂ ਬਿਨਾਂ ਕੁਝ ਵੀ ਨਹੀਂ ਕਰਦਾ।
ਕ
ਕਲਾਲੀ ਬੂਟੀ ਕੱਢਣ ਵਾਲੀ ਮਸ਼ੀਨ ਦੀ ਪੁਰਾਣੀ ਤਸਵੀਰ ਜੋ ਵਿਭਾਗ ਨੇ ਸ਼ੋਸ਼ੇਬਾਜ਼ੀ ਵਾਸਤੀ ਚੰਦ ਦਿਨਾਂ ਲਈ ਚਲਾਈ ਸੀ। ਤਸਵੀਰਾਂ: ਕੁੰਦਰਾ
24-08-2026
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)- ਬਿਆਸ-ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ ਜਿਸ ਦੀ ਕਿ ਡਾਲਫਿਨ, ਘੜਿਆਲ, ਪ੍ਰਵਾਸੀ ਪੰਛੀਆਂ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਜੀਵ ਜੰਤੂਆਂ ਦੇ ਕਾਰਨ ਬਹੁਤ ਅਹਿਮੀਅਤ ਹੈ। ਪ੍ਰੰਤੂ ਸਰਕਾਰਾਂ ਦੀ ਅਣਦੇਖੀ ਦੇ ਕਾਰਨ ਇਹ ਝੀਲ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪ੍ਰੰਤੂ ਸਰਕਾਰ ਜਾ ਸੰਬੰਧਿਤ ਵਿਭਾਗ ਫੋਕੀਆਂ ਗੱਲਾਂ ਅਤੇ ਸ਼ੋਸ਼ਿਆਂ ਤੋਂ ਬਿਨਾਂ ਕੁਝ ਵੀ ਨਹੀਂ ਕਰਦਾ। ਭਾਵੇਂ ਹਰੀਕੇ ਝੀਲ ਵਿਚ ਪੈਂਦੇ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ ਦੀ ਗੱਲ ਹੋਵੇ ਜਾਂ ਝੀਲ ਦੀ ਸੁੰਦਰਤਾ ਤੇ ਗ੍ਰਹਿਣ ਬਣੀ ਕਲਾਲੀ ਬੂਟੀ ਦੀ ਗੱਲ ਹੋਵੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ। ਅੱਜ ਜਦ ‘ਅਜੀਤ’ ਦੀ ਟੀਮ ਵਲੋਂ ਹਰੀਕੇ ਝੀਲ ਦਾ ਦੌਰਾ ਕੀਤਾ ਗਿਆ ਤਾਂ ਹਰੀਕੇ ਹੈੱਡ ਵਰਕਸ ਦਾ ਅੱਪ ਸਟਰੀਮ ਏਰੀਆ ਕਲਾਲੀ ਬੂਟੀ ਨਾਲ ਘਿਰਿਆ ਪਿਆ ਸੀ ਤੇ ਇਸ ਤੋਂ ਇਲਾਵਾ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰਾਂ ਦੇ ਗੇਟ ਵੀ ਕਲਾਲੀ ਬੂਟੀ ਨਾਲ ਲਪਾ-ਲੱਪ ਹੋਏ ਪਏ ਸਨ। ਜ਼ਿਕਰਯੋਗ ਹੈ ਕਿ ਕਲਾਲੀ ਬੂਟੀ ਦੀ ਸਮੱਸਿਆਂ ਦਹਾਕਿਆਂ ਪੁਰਾਣੀ ਹੈ ਤੇ ਵੱਖ-ਵੱਖ ਸਮਿਆਂ ਦੌਰਾਨ ਵਿਭਾਗ ਨੇ ਜਿਥੇ ਇਸ ਦੇ ਖਾਤਮੇ ਲਈ ਕੁਝ ਕਦਮ ਵੀ ਚੁੱਕੇ ਉੱਥੇ ਬਹੁਤੇ ਸਮੇਂ ਦੌਰਾਨ ਖ਼ਾਨਾਪੂਰਤੀ ਹੀ ਕੀਤੀ ਗਈ ਤੇ ਇਨ੍ਹਾਂ ਪ੍ਰਾਜੈਕਟਾਂ ’ਤੇ ਖਰਚਿਆਂ ਗਿਆ ਪੈਸਾ ਵੀ ਬੇਕਾਰ ਹੀ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਹਰੀਕੇ ਝੀਲ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦੀ ਖ਼ੂਬਸੂਰਤੀ ਤੇ ਗ੍ਰਹਿਣ ਬਣੀ ਕਲਾਲੀ ਬੂਟੀ ਦੀ ਦਾ ਪੱਕਾ ਹੱਲ ਕੀਤਾ ਜਾਵੇ।