28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੁਲਾਜ਼ਮਾਂ ਦੀ ਹੜਤਾਲ ਦੌਰਾਨ ਝਬਾਲ ਖੇਤਰ ਦੇ ਸਰਕਾਰੀ ਦਫ਼ਤਰਾਂ ’ਚ ਪਸਰੀ ਸੁੰਨ

ਝਬਾਲ, 27 ਅਗਸਤ( ਸੁਖਦੇਵ ਸਿੰਘ)– ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਗਏ ਮਹਾਂ ਹੜਤਾਲ ਦੇ ਸੱਦੇ ਤਹਿਤ ਝਬਾਲ ਖੇਤਰ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਸੁੰਨ ਪਸਰੀ ਰਹੀ। ਸਰਕਾਰੀ ਅਦਾਰੇ ਤਾਂ ਸਮੇਂ ਸਿਰ ਖੁੱਲ੍ਹੇ ਪਰ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਹੋਣ ਕਾਰਨ ਦਫਤਰਾਂ ਅੰਦਰ ਕੁਰਸੀਆਂ ਖਾਲੀ ਨਜ਼ਰ ਆਈਆਂ।

ਝਬਾਲ ਦੇ ਬੰਦ ਓ.ਪੀ.ਡੀ ਦਾ ਦ੍ਰਿਸ਼। ਤਸਵੀਰ– ਸੁਖਦੇਵ ਸਿੰਘ 28-08-2026
ਝਬਾਲ, 27 ਅਗਸਤ( ਸੁਖਦੇਵ ਸਿੰਘ)– ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਗਏ ਮਹਾਂ ਹੜਤਾਲ ਦੇ ਸੱਦੇ ਤਹਿਤ ਝਬਾਲ ਖੇਤਰ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਸੁੰਨ ਪਸਰੀ ਰਹੀ। ਸਰਕਾਰੀ ਅਦਾਰੇ ਤਾਂ ਸਮੇਂ ਸਿਰ ਖੁੱਲ੍ਹੇ ਪਰ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਹੋਣ ਕਾਰਨ ਦਫਤਰਾਂ ਅੰਦਰ ਕੁਰਸੀਆਂ ਖਾਲੀ ਨਜ਼ਰ ਆਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਪੂਰਨ ਹੜਤਾਲ ਕੀਤੀ। ਇਸ ਦੌਰਾਨ ਤਹਿਸੀਲ ਕੰਪਲੈਕਸ, ਸਕੂਲ , ਬੀ.ਡੀ.ਪੀ.ਓ ਦਫਤਰ, ਬਿਜਲੀ ਬੋਰਡ, ਸਿੱਖਿਆ ਵਿਭਾਗ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਵਿਚ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰਿਹਾ। ਕਮਿਊਨਿਟੀ ਹੈਲਥ ਸੈਂਟਰ ਝਬਾਲ ਅਤੇ ਕਸੇਲ ਵਿਖੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ, ਬਾਕੀ ਓ.ਪੀ.ਡੀ ਅਤੇ ਹੋਰ ਰੁਟੀਨ ਸੇਵਾਵਾਂ ਬੰਦ ਰਹੀਆਂ। ਜਿਸ ਕਾਰਨ ਦੂਰ-ਦੁਰਾਡੇ ਤੋਂ ਆਪਣੇ ਕੰਮਾਂ ਲਈ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਖੱਜਲ-ਖੁਆਰ ਹੁੰਦੇ ਨਜ਼ਰ ਆਏ। ਮੁਲਾਜ਼ਮ ਆਗੂ ਗੁਰਬੀਰ ਸਿੰਘ ਪੰਡੋਰੀ, ਸੱਤਪਾਲ ਸਿੰਘ ਬੋਹੜੂ, ਲੈਬ ਟੈਕਨੀਸ਼ੀਅਨ ਸੰਤੋਖ ਸਿੰਘ, ਐੱਸ.ਆਈ. ਪਰਮਿੰਦਰ ਸਿੰਘ ਚੀਮਾ, ਜਗਰੂਪ ਸਿੰਘ, ਤੇਜਿੰਦਰ ਸਿੰਘ, ਜੁਗਰਾਜ ਸਿੰਘ ਝਬਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਘਰ ’ਚ ਦਾਖਲ ਹੋ ਕੇ ਕੀਤੀ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕੰਮ ਕਾਜ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।