31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਇਨਕਮ ਟੈਕਸ ਰਿਟਰਨ 2026-27 ਦੀ ਮਿਤੀ ਇਕ ਮਹੀਨਾ ਵਧਾਈ ਜਾਵੇ- ਐਡਵੋਕੇਟ ਆਦੇਸ਼ ਅਗਨੀਹੋਤਰੀ

ਤਰਨ ਤਾਰਨ, 30 ਅਗਸਤ (ਇਕਬਾਲ ਸਿੰਘ ਸੋਢੀ)-ਇਨਕਮ ਟੈਕਸ ਐਕਟ 1961 ਦੇ ਅਨੁਸਾਰ ਜਿਹੜੇ ਛੋਟੇ ਵਪਾਰੀ ਹਨ, ਜਿਨ੍ਹਾਂ ਦੀ ਲਾਜ਼ਮੀ ਆਡਿਟ ਨਹੀਂ ਹੁੰਦੀ ਅਤੇ ਜੋ ਨੌਕਰੀ-ਪੇਸ਼ਾ ਵਰਗ ਵਿੱਚ ਨਹੀਂ ਆਉਂਦੇ, ਉਨ੍ਹਾਂ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਅਗਸਤ 2026 ਹੈ। ਇਸ ਤੋਂ ਬਾਅਦ ਜੇਕਰ ਕੋਈ ਕਰਦਾਤਾ ਰਿਟਰਨ ਭਰਦਾ ਹੈ ਤਾਂ ਉਸ ਦੀ ਰਿਟਰਨ ਦੇਰੀ ਨਾਲ ਭਰੀ ਗਈ ਮੰਨੀ ਜਾਵੇਗੀ ਅਤੇ ਜੇਕਰ ਉਸ ਦੀ ਆਮਦਨ 5 ਲੱਖ ਤੋਂ ਘੱਟ ਹੈ ਤਾਂ 1000 ਰੁਪਏ ਅਤੇ ਜੇਕਰ 5 ਲੱਖ ਤੋਂ ਵੱਧ ਹੈ ਤਾਂ 5000 ਰੁਪਏ ਲੇਟ ਫੀਸ ਵਜੋਂ ਦੇਣੀ ਪਵੇਗੀ।

ਅਜੀਤ ਡੈਸਕ 31-08-2026
ਤਰਨ ਤਾਰਨ, 30 ਅਗਸਤ (ਇਕਬਾਲ ਸਿੰਘ ਸੋਢੀ)-ਇਨਕਮ ਟੈਕਸ ਐਕਟ 1961 ਦੇ ਅਨੁਸਾਰ ਜਿਹੜੇ ਛੋਟੇ ਵਪਾਰੀ ਹਨ, ਜਿਨ੍ਹਾਂ ਦੀ ਲਾਜ਼ਮੀ ਆਡਿਟ ਨਹੀਂ ਹੁੰਦੀ ਅਤੇ ਜੋ ਨੌਕਰੀ-ਪੇਸ਼ਾ ਵਰਗ ਵਿੱਚ ਨਹੀਂ ਆਉਂਦੇ, ਉਨ੍ਹਾਂ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਅਗਸਤ 2026 ਹੈ। ਇਸ ਤੋਂ ਬਾਅਦ ਜੇਕਰ ਕੋਈ ਕਰਦਾਤਾ ਰਿਟਰਨ ਭਰਦਾ ਹੈ ਤਾਂ ਉਸ ਦੀ ਰਿਟਰਨ ਦੇਰੀ ਨਾਲ ਭਰੀ ਗਈ ਮੰਨੀ ਜਾਵੇਗੀ ਅਤੇ ਜੇਕਰ ਉਸ ਦੀ ਆਮਦਨ 5 ਲੱਖ ਤੋਂ ਘੱਟ ਹੈ ਤਾਂ 1000 ਰੁਪਏ ਅਤੇ ਜੇਕਰ 5 ਲੱਖ ਤੋਂ ਵੱਧ ਹੈ ਤਾਂ 5000 ਰੁਪਏ ਲੇਟ ਫੀਸ ਵਜੋਂ ਦੇਣੀ ਪਵੇਗੀ। ਇਸ ਸੰਬੰਧ ਵਿਚ ਸ਼ਹਿਰ ਦੇ ਸੀਨੀਅਰ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਚੇਅਰਮੈਨ ਕੇਂਦਰੀ ਪ੍ਰਤੱਖ ਕਰ ਬੋਰਡ ਨੂੰ ਈ-ਮੇਲ ਰਾਹੀਂ ਬੇਨਤੀ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇਸ ਮਿਤੀ ਨੂੰ ਇਕ ਮਹੀਨਾ ਵਧਾ ਦਿੱਤਾ ਜਾਵੇ, ਤਾਂ ਜੋ ਰਹਿੰਦੀਆਂ ਰਿਟਰਨਾਂ ਭਰੀਆਂ ਜਾ ਸਕਣ। ਆਪਣੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਜੋ ਵੀ ਇਨਕਮ ਟੈਕਸ ਰਿਟਰਨ ਭਰੇਗਾ, ਉਸ ਨੂੰ 31 ਮਾਰਚ ਨੂੰ ਬੈਂਕ ’ਚ ਮੌਜੂਦ ਬਕਾਇਆ ਰਕਮ ਦਾ ਵੇਰਵਾ ਲਿਖਣਾ ਪਵੇਗਾ । ਅਗਨੀਹੋਤਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਮਿਤੀ ਨੂੰ ਇਕ ਮਹੀਨਾ ਵਧਾਇਆ ਜਾਵੇ।
ਪਿਛਲੀ ਖ਼ਬਰ ਪਿੰਡ ਚੱਕ ਮਸ਼ਰੀ ਖਾਂ ’ਚ ਮੁਕੱਦਮਾ ਦਰਜ ਕਰਵਾਉਣ ਵਾਲਾ ਸਾਹਿਬ ਸਿੰਘ ਜਿੰਦਾ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਸ਼ਾਲ ਯਾਤਰਾ ਅਗਲੇ ਪੜਾਅ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।