03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸਕੂਲ ਬੂਹ ਹਰੀਕੇ ਦੇ ਵਿਦਿਆਰਥੀਆਂ ਨੇ ਸਾਲਾਨਾ ਜ਼ੋਨਲ ਖੇਡਾਂ ਵਿਚ ਮਾਰੀਆਂ ਮੱਲਾਂ

ਹਰੀਕੇ ਪੱਤਣ, 2 ਸਤੰਬਰ (ਸੰਜੀਵ ਕੁੰਦਰਾ) –ਤਰਨ ਤਾਰਨ ਸੇਵਾ ਦੇਵੀ ਕਾਲਜ ਵਿਖੇ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਜ਼ੋਨਲ ਖੇਡਾਂ ਵਿਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲੇ ਜਿਨ੍ਹਾਂ ਵਿਚ ਕਬੱਡੀ ਸਰਕਲ ਸਟਾਈਲ ਅੰਡਰ-14 (ਪਹਿਲੀ ਪੁਜੀਸ਼ਨ, ਲੜਕੇ), ਕਬੱਡੀ ਸਰਕਲ ਸਟਾਈਲ ਅੰਡਰ-17 (ਪਹਿਲੀ ਪੁਜੀਸ਼ਨ,ਲੜਕੇ), ਕਬੱਡੀ ਨੈਸ਼ਨਲ ਸਟਾਈਲ ਅੰਡਰ-17 (ਤੀਜੀ ਪੁਜੀਸ਼ਨ,ਲੜਕੇ), ਖੋ-ਖੋ ਅੰਡਰ 14 (ਦੂਜੀ ਪੁਜੀਸ਼ਨ, ਲੜਕੀਆਂ) ਵਿਚ ਭਾਗ ਲੈਂਦਿਆਂ ਜਿੱਤ ਦਰਜ ਕਰਵਾਈ। ਇਹਨਾਂ ਟੀਮ ਮੁਕਾਬਲਿਆਂ ਵਿਚ ਸਭ ਤੋਂ ਵਧੀਆ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਸਟੇਟ ਪੱਧਰ ਦੀ ਟੀਮ ਵਿਚ ਚੋਣ ਵੀ ਕੀਤੀ ਗਈ ਜੋ ਕਿ ਸਕੂਲ ਦੀ ਬਹੁਤ ਵੱਡੀ ਪ੍ਰਾਪਤੀ ਹੈ।

ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸਟੇਟ ਖੇਡਾਂ ਲਈ ਹੋਈ ਚੋਣ 03-09-2026
ਹਰੀਕੇ ਪੱਤਣ, 2 ਸਤੰਬਰ (ਸੰਜੀਵ ਕੁੰਦਰਾ) –ਤਰਨ ਤਾਰਨ ਸੇਵਾ ਦੇਵੀ ਕਾਲਜ ਵਿਖੇ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਜ਼ੋਨਲ ਖੇਡਾਂ ਵਿਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲੇ ਜਿਨ੍ਹਾਂ ਵਿਚ ਕਬੱਡੀ ਸਰਕਲ ਸਟਾਈਲ ਅੰਡਰ-14 (ਪਹਿਲੀ ਪੁਜੀਸ਼ਨ, ਲੜਕੇ), ਕਬੱਡੀ ਸਰਕਲ ਸਟਾਈਲ ਅੰਡਰ-17 (ਪਹਿਲੀ ਪੁਜੀਸ਼ਨ,ਲੜਕੇ), ਕਬੱਡੀ ਨੈਸ਼ਨਲ ਸਟਾਈਲ ਅੰਡਰ-17 (ਤੀਜੀ ਪੁਜੀਸ਼ਨ,ਲੜਕੇ), ਖੋ-ਖੋ ਅੰਡਰ 14 (ਦੂਜੀ ਪੁਜੀਸ਼ਨ, ਲੜਕੀਆਂ) ਵਿਚ ਭਾਗ ਲੈਂਦਿਆਂ ਜਿੱਤ ਦਰਜ ਕਰਵਾਈ। ਇਹਨਾਂ ਟੀਮ ਮੁਕਾਬਲਿਆਂ ਵਿਚ ਸਭ ਤੋਂ ਵਧੀਆ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਸਟੇਟ ਪੱਧਰ ਦੀ ਟੀਮ ਵਿਚ ਚੋਣ ਵੀ ਕੀਤੀ ਗਈ ਜੋ ਕਿ ਸਕੂਲ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਹਨਾਂ ਵਿਦਿਆਰਥੀਆਂ ਵਿਚ ਨਵਦੀਪ ਕੌਰ, ਗੁਰਲੀਨ ਕੌਰ ਦੀ ਅੰਡਰ-14 ਲੜਕੀਆਂ ਦੀ ਟੀਮ, ਜੋਬਨਜੀਤ ਸਿੰਘ, ਗੁਰਅੰਮ੍ਰਿਤ ਸਿੰਘ, ਅੰਮ੍ਰਿਤਪਾਲ ਸਿੰਘ ਦੀ ਕਬੱਡੀ ਸਰਕਲ ਸਟਾਈਲ ਦੀ ਟੀਮ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਕਬੱਡੀ ਨੈਸ਼ਨਲ ਸਟਾਈਲ ਦੀ ਟੀਮ, ਅਦਿੱਤਿਆ ਅਤੇ ਗੁਰਅੰਮ੍ਰਿਤ ਸਰਕਲ ਸਟਾਈਲ ਦੀ ਟੀਮ ਲਈ ਚੋਣ ਕੀਤੀ। ਇਹ ਸਾਰੇ ਵਿਦਿਆਰਥੀ ਸਤੰਬਰ ਵਿਚ ਹੋਣ ਵਾਲੀਆਂ ਸਟੇਟ ਖੇਡਾਂ ਵਿਚ ਸਕੂਲ ਵਲੋਂ ਪੰਜਾਬ ਸਟੇਟ ਟੀਮ ਵਿਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਣਗੇ। ਇਹਨਾਂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸੁਆਗਤ ਕੀਤਾ ਗਿਆ। ਸਕੂਲ ਮੈਨੇਜਿੰਗ ਡਾਇਰੈਕਟਰ ਨੇ ਸਤੀਸ਼ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਭਵਿੱਖ ਵਿਚ ਗਰਾਊਂਡ ਵਿੱਚ ਮਿਹਨਤ ਨੂੰ ਹੋਰ ਵਧਾਉਣ ਲਈ ਕਿਹਾ ਅਤੇ ਸਵੇਰੇ ਜਲਦੀ ਉੱਠ ਕੇ ਸੈਰ ਕਰਨ, ਕਸਰਤ ਕਰਨ ਦੀ ਅਤੇ ਖੇਡ ਅਭਿਆਸ ਨੂੰ ਨਿਰੰਤਰ ਕਰਦੇ ਰਹਿਣ ਦੀ ਸਲਾਹ ਦਿੱਤੀ। ਕੋਚ ਡੀ.ਪੀ. ਸੁਖਵਿੰਦਰ ਕੌਰ ਵਲੋਂ ਸਕੂਲ ਦੀ ਜੇਤੂ ਟਰਾਫ਼ੀ ਐਮ.ਡੀ ਸਤੀਸ਼ ਕੁਮਾਰ ਨੂੰ ਪ੍ਰਦਾਨ ਕੀਤੀ। ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਕਿਹਾ ਇਸ ਸਫ਼ਲਤਾ ਪਿੱਛੇ ਕੋਚ ਸੁਖਵਿੰਦਰ ਕੌਰ ਦੀ ਅਣਥੱਕ ਮਿਹਨਤ ਹੈ।
ਪਿਛਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।