ਲੜਕੀ ਨਾਲ ਜ਼ਬਰਦਸਤੀ ਕਰਨ ’ਤੇ ਇਕ ਵਿਅਕਤੀ ਗ੍ਰਿਫ਼ਤਾਰ
ਤਰਨ ਤਾਰਨ, 6 ਸਤੰਬਰ (ਪਰਮਜੀਤ ਜੋਸ਼ੀ)–ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਇਕ ਲੜਕੀ ਨਾਲ ਜਬਰਦਸਤੀ ਕਰਨ ਦੇ ਵਿਰੁੱਧ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਸਬ ਇੰਸਪੈਕਟਰ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵੈਰੋਵਾਲ ਬਾਵਿਆਂ ਦੇ ਇਕ ਔਰਤ ਨੇ ਸ਼ਿਕਾਇਤ ਕਰਵਾਈ ਕਿ ਉਸ ਦਾ ਪਤੀ ਕਿਸੇ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਹੈ।
ਤਰਨ ਤਾਰਨ, 6 ਸਤੰਬਰ (ਪਰਮਜੀਤ ਜੋਸ਼ੀ)–ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਇਕ ਲੜਕੀ ਨਾਲ ਜਬਰਦਸਤੀ ਕਰਨ ਦੇ ਵਿਰੁੱਧ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਸਬ ਇੰਸਪੈਕਟਰ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵੈਰੋਵਾਲ ਬਾਵਿਆਂ ਦੇ ਇਕ ਔਰਤ ਨੇ ਸ਼ਿਕਾਇਤ ਕਰਵਾਈ ਕਿ ਉਸ ਦਾ ਪਤੀ ਕਿਸੇ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਹੈ। ਉਸ ਦਾ ਅਤੇ ਉਸ ਦੇ ਦਿਉਰ ਨਾਲ ਸਾਂਝਾ ਘਰ ਹੈ ਅਤੇ ਇਕੱਠੇ ਘਰ ਵਿਚ ਰਹਿੰਦੇ ਹਨ ਉਸ ਦਾ ਦਿਓਰ ਟਰੱਕ ਡਰਾਇਵਰੀ ਕਰਦਾ ਹੈ ਤੇ ਉਸ ਨਾਲ ਉਨ੍ਹਾਂ ਦੇ ਮਾਮੇ ਦਾ ਲੜਕਾ ਮਨਦੀਪ ਸਿੰਘ ਉਰਫ ਗੋਰਾ ਪੁੱਤਰ ਨਰਿੰਦਰ ਸਿੰਘ ਉਰਫ ਨਿੰਦਾ ਵਾਸੀ ਚੰਬਾ ਨੇੜ੍ਹੇ ਚੋਹਲਾ ਸਾਹਿਬ ਬਤੌਰ ਹੈਲਪਰ ਹੈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ, ਜੋ ਨਾਬਾਲਗ ਹੈ ਮਿਤੀ 9 ਅਗਸਤ 2026 ਵਕਤ ਸਮਾਂ ਕਰੀਬ 10–11 ਵਜੇ ਸਵੇਰੇ ਉਹ ਆਪਣੇ ਘਰ ਅੰਦਰ ਰਸੋਈ ਵਿਚ ਬੱਚਿਆਂ ਲਈ ਰੋਟੀ ਪਾਣੀ ਬਣਾਉਣ ਲੱਗ ਪਈ, ਉਸ ਦੇ ਬੱਚੇ ਅੰਦਰ ਕਮਰੇ ਵਿਚ ਖੇਡ ਰਹੇ ਸਨ ਤੇ ਉੁਨ੍ਹਾਂ ਕੋਲ ਹੀ ਉਨ੍ਹਾਂ ਦੇ ਮਾਮੇ ਦਾ ਲੜਕਾ ਮਨਦੀਪ ਸਿੰਘ ਉਰਫ ਗੋਰਾ ਆਰਾਮ ਕਰ ਰਿਹਾ ਸੀ ਤਾ ਉਹ ਆਪਣੇ ਬੱਚਿਆਂ ਨੂੰ ਰੋਟੀ ਖਾਣ ਵਾਸਤੇ ਆਵਾਜ਼ ਮਾਰਨ ਗਈ ਤਾਂ ਉਸ ਦੀ ਲੜਕੀ ਅੱਖਾ ’ਤੇ ਖਾਰਿਸ਼ ਕਰਨ ਲੱਗ ਪਈ ਤੇ ਉਸੇ ਸਮੇਂ ਮਨਦੀਪ ਸਿੰਘ ਉਰਫ ਗੋਰਾ ਘਰੋਂ ਬਾਹਰ ਚਲ੍ਹਾ ਗਿਆ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਚਾਚੇ ਨੇ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ ਹਨ ਅਤੇ ਛੇੜਛਾੜ ਕੀਤੀ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਵੈਰੋਵਾਲ ਵਿਖੇ ਮਨਦੀਪ ਸਿੰਘ ਉਰਫ ਗੋਰਾ ਵਾਸੀ ਚੰਬਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।