12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਘੰਟਿਆਂਬੱਧੀ ਬਿਜਲੀ ਕੱਟਾਂ ਕਾਰਨ ਲੋਕਾਂ ’ਚ ਹਾਹਕਾਰ, ਪਾਣੀ ਨਾ ਮਿਲਣ ਕਾਰਨ ਸੁੱਕ ਰਹੀ ਹੈ ਝੋਨੇ ਦੀ ਫ਼ਸਲ

ਹਰੀਕੇ ਪੱਤਣ, 11 ਸਤੰਬਰ (ਸੰਜੀਵ ਕੁੰਦਰਾ)–ਜਿੱਥੇ ਇਸ ਵਾਰ ਬਾਰਸ਼ਾਂ ਦੀ ਕਮੀ ਕਾਰਨ ਸਤੰਬਰ ਮਹੀਨੇ ਵਿਚ ਵੀ ਗਰਮੀ ਸਿਖ਼ਰ ’ਤੇ ਹੈ ਉੱਥੇ ਹਰ ਰੋਜ਼ ਲੱਗ ਰਹੇ ਪਾਵਰ ਕੱਟਾਂ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ। ਹੁੰਮਸ ਭਰੀ ਗਰਮੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਵੀ ਬੱਸ ਕਰਾ ਦਿੱਤੀ ਹੈ ਹਰ ਰੋਜ਼ ਘੰਟਿਆਂ ਬੱਧੀ ਕੱਟ ਲੱਗ ਰਹੇ ਹਨ, ਜਿੱਥੇ ਇਸ ਗਰਮੀ ਦੇ ਪ੍ਰਕੋਪ ਕਾਰਨ ਹਰ ਵਰਗ ਪ੍ਰੇਸ਼ਾਨ ਹੈ, ਉੱਥੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਪੂਰੀ ਲੋੜ ਹੈ ਪਰ ਬਿਜਲੀ ਸਪਲਾਈ ਨਾ ਮਾਤਰ ਮਿਲਣ ਕਾਰਨ ਕਿਸਾਨਾਂ ਵਿਚ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਜਲਦ ਪੂਰੀ ਬਿਜਲੀ ਸਪਲਾਈ ਨਾ ਮਿਲੀ ਤਾਂ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਾਂਗੇ।

ਬਿਜਲੀ ਕੱਟਾਂ ਕਾਰਨ ਪਾਣੀ ਨਾ ਮਿਲਣ ਕਾਰਨ ਪ੍ਰਭਾਵਿਤ ਹੋ ਰਹੀ ਝੋਨੇ ਦੀ ਫ਼ਸਲ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ। ਤਸਵੀਰ–ਕੁੰਦਰਾ 12-09-2026
ਹਰੀਕੇ ਪੱਤਣ, 11 ਸਤੰਬਰ (ਸੰਜੀਵ ਕੁੰਦਰਾ)–ਜਿੱਥੇ ਇਸ ਵਾਰ ਬਾਰਸ਼ਾਂ ਦੀ ਕਮੀ ਕਾਰਨ ਸਤੰਬਰ ਮਹੀਨੇ ਵਿਚ ਵੀ ਗਰਮੀ ਸਿਖ਼ਰ ’ਤੇ ਹੈ ਉੱਥੇ ਹਰ ਰੋਜ਼ ਲੱਗ ਰਹੇ ਪਾਵਰ ਕੱਟਾਂ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ। ਹੁੰਮਸ ਭਰੀ ਗਰਮੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਵੀ ਬੱਸ ਕਰਾ ਦਿੱਤੀ ਹੈ ਹਰ ਰੋਜ਼ ਘੰਟਿਆਂ ਬੱਧੀ ਕੱਟ ਲੱਗ ਰਹੇ ਹਨ, ਜਿੱਥੇ ਇਸ ਗਰਮੀ ਦੇ ਪ੍ਰਕੋਪ ਕਾਰਨ ਹਰ ਵਰਗ ਪ੍ਰੇਸ਼ਾਨ ਹੈ, ਉੱਥੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਪੂਰੀ ਲੋੜ ਹੈ ਪਰ ਬਿਜਲੀ ਸਪਲਾਈ ਨਾ ਮਾਤਰ ਮਿਲਣ ਕਾਰਨ ਕਿਸਾਨਾਂ ਵਿਚ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਜਲਦ ਪੂਰੀ ਬਿਜਲੀ ਸਪਲਾਈ ਨਾ ਮਿਲੀ ਤਾਂ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਿਜਲੀ ਤਾਪ ਘਰਾਂ ਵਿਚ ਕਟੌਤੀ ਕਾਰਨ ਬਿਜਲੀ ਸੰਕਟ ਚੱਲ ਰਿਹਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਯੂਨਿਟ ਨੰਬਰ 1 ਪਹਿਲਾਂ ਹੀ ਬੰਦ ਚੱਲੇ ਆ ਰਹੇ ਹਨ ਅਤੇ ਰਾਜਪੁਰਾ ਸਥਿਤ 1400 ਮੈਗਾਵਾਟ ਦੀ ਸਮਰੱਥਾ ਵਾਲੇ ਨਾਭਾ ਪਾਵਰ ਲਿਮਟਿਡ ਦੇ ਦੋਵੇਂ ਯੂਨਿਟ ਕਈ ਦਿਨਾਂ ਤੋਂ ਅੱਧ ਨਾਲੋਂ ਘੱਟ ਬਿਜਲੀ ਸਪਲਾਈ ਕਰ ਰਹੇ ਹਨ ਕਿ ਬੀਤੇ ਕੱਲ੍ਹ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ 2 ਯੂਨਿਟ ਬੰਦ ਹੋਣ ਕਾਰਨ ਬਿਜਲੀ ਉਤਪਾਦਨ 1300 ਮੈਗਾਵਾਟ ਡਿੱਗ ਗਿਆ। ਬਿਜਲੀ ਸੰਕਟ ਕਾਰਨ ਸੂਬੇ ਵਿਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਹਾਹਾਕਾਰ ਹੈ। ਬਿਜਲੀ ਘਰ ਹਰੀਕੇ ਤੋਂ ਚੱਲਦੇ ਖੇਤਾਂ ਵਾਲੇ ਫੀਡਰ, ਯੂ.ਪੀ.ਐਸ ਪਿੰਡਾਂ ਵਾਲੇ ਫੀਡਰ ਅਤੇ ਅਰਬਨ- ਸ਼ਹਿਰੀ ਫੀਡਰਾਂ ਵਿਚ ਲਗਾਤਾਰ ਕਈ ਕਈ ਘੰਟਿਆਂ ਦੇ ਕੱਟ ਲੱਗ ਰਹੇ ਹਨ। ਸ਼ਹਿਰੀ ਫੀਡਰ ਵਿਚ ਪਹਿਲਾਂ ਬਹੁਤ ਘੱਟ ਕੱਟ ਲੱਗਦੇ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਦਿਨ ਸਮੇਂ ਕੱਟ ਲੱਗ ਰਹੇ ਹਨ ਹੁਣ ਰਾਤ ਸਮੇਂ ਘੰਟਿਆਂ ਬੱਧੀ ਕੱਟਾਂ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਦਾ ਹਾਲ ਮੰਦਾ ਹੈ। ਬੀਤੇ ਕੱਲ੍ਹ ਸਵੇਰੇ ਤੜਕੇ ਢਾਏ ਵਜੇ ਤੋਂ ਸਵਾ ਚਾਰ ਵਜੇ ਤੱਕ, ਸ਼ਾਮ ਨੂੰ 6 ਵਜੇ ਤੇ ਸ਼ਾਮ ਸਾਢੇ 7 ਵਜੇ ਰਾਤ। ਸਾਢੇ 8 ਤੋਂ ਰਾਤ 10 ਵਜੇ ਤੱਕ ਅਤੇ ਅੱਜ ਸਵੇਰੇ ਤੜਕੇ 3 ਵਜੇ ਤੋਂ ਸਾਢੇ 4 ਵਜੇ ਲੱਗੇ ਕੱਟਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਹੈ। ਇਸ ਤੋਂ ਇਲਾਵਾ ਖੇਤਾਂ ਵਾਲੀ ਬਿਜਲੀ ਸਪਲਾਈ ਦਾ ਹਾਲ ਬਹੁਤ ਮੰਦਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 17 ਘੰਟੇ 45 ਮਿੰਟ ਬਿਜਲੀ ਬੰਦ ਰਹੀ, ਜਿਸ ਕਾਰਨ ਝੋਨੇ ਦੀ ਫ਼ਸਲ ਨੂੰ ਪਾਣੀ ਨਾ ਮਿਲਣ ਕਾਰਨ ਉਸ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂ ਸੋਹਣ ਸਿੰਘ ਸਭਰਾ, ਜਤਿੰਦਰ ਸਿੰਘ ਬੱਗਾ ਨੇ ਕਿਹਾ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ ਉਨ੍ਹਾਂ ਕਿਹਾ ਕਿ 24 ਘੰਟਿਆਂ ਵਿਚੋ ਖੇਤਾਂ ਵਾਲੀ ਸਪਲਾਈ ਸਿਰਫ਼ 2 ਘੰਟੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਿਲਾਫ ਲੋਕਾਂ ਵਿਚ ਵੱਡਾ ਰੋਸ ਹੈ ਅਤੇ ਜੇਕਰ ਸਰਕਾਰ ਨੇ ਬਿਜਲੀ ਸਪਲਾਈ ਦਾ ਮਸਲਾ ਤਰੁੰਤ ਹੱਲ ਨਾ ਕੀਤਾ ਤਾਂ ਲੋਕ ਸੜਕਾਂ ’ਤੇ ਉਤਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ ਜੋ ਸਰਕਾਰ ਲਈ ਸੰਭਲਾਣਾ ਮੁਸ਼ਕਿਲ ਹੋ ਜਾਵੇਗਾ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਐਸ.ਕੇ.ਐਮ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂ ਨੇ ਖੇਤੀ ਮੋਟਰਾਂ ਨੂੰ ਮਿਲ ਰਹੀ ਘੱਟ ਬਿਜਲੀ ਸਪਲਾਈ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਝੋਨੇ ਦੀ ਫ਼ਸਲ ਨਿਸ਼ਰ ਰਹੀ ਹੈ ਅਤੇ ਘੱਟ ਬਿਜਲੀ ਸਪਲਾਈ ਕਾਰਨ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪੁੱਜੀਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੂੰ ਸਿਰਫ਼ ਤਿੰਨ ਤੋਂ ਚਾਰ ਘੰਟੇ ਬਿਜਲੀ ਸਪਲਾਈ ਮਿਲ਼ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਝੋਨੇ ਦੀ ਫ਼ਸਲ ਪਾਲਣ ਲਈ ਬਹੁਤ ਖੇਚਲ ਅਤੇ ਖਰਚਾ ਕੀਤਾ ਹੈ ਜੇਕਰ ਹੁਣ ਫ਼ਸਲ ਨੂੰ ਸੋਕਾ ਮਾਰ ਗਿਆ ਤਾਂ ਝੋਨੇ ਦਾ ਝਾੜ ਘੱਟ ਜਾਵੇਗਾ। ਪਹਿਲਾਂ ਹੀ ਕਰਜ਼ੇ ਨਾਲ ਝੰਬੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ 24 ਘੰਟੇ ਘਰੇਲੂ ਬਿਜਲੀ ਸਪਲਾਈ ਵੀ ਪੂਰੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਬਿਜਲੀ ਮਹਿਕਮੇ ਨੇ ਬਿਜਲੀ ਸਪਲਾਈ ਪੂਰੀ ਨਾ ਕੀਤੀ ਤਾਂ ਐਸ.ਕੇ.ਐਮ ਦੀ ਅਗਵਾਈ ਹੇਠ ਕਿਸਾਨ ਸਖ਼ਤ ਐਕਸ਼ਨ ਲੈਣ ਲਈ ਮਜ਼ਬੂਰ ਹੋਣਗੇ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਦੇ ਆਗੂ ਕੈਬਨਿਟ ਮੰਤਰੀ ਈ.ਟੀ.ਓ. ਦੇ ਘਰ ਦਾ ਘਿਰਾਓ ਕਰਨ ਲਈ ਰਵਾਨਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।