12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਿੱਖੀਵਿੰਡ, ਦਿਆਲਪੁਰ, ਸ਼ਬਾਜਪੁਰ ਦੇ ਆਟੋ ਰਿਕਸ਼ਾ ਪੂਰੀ ਤਰ੍ਹਾਂ ਰਹੇ ਹੜਤਾਲ ’ਤੇ

ਭਿੱਖੀਵਿੰਡ, 11 ਸਤੰਬਰ (ਬੌਬੀ)-ਭਿੱਖੀਵਿੰਡ, ਦਿਆਲਪੁਰਾ, ਸ਼ਬਾਜਪੁਰ ਅੱਡਿਆਂ ਦੇ ਸਾਰੇ ਆਟੋ ਹੜਤਾਲ ’ਤੇ ਰਹੇ ਅਤੇ ਕਿਸੇ ਵੀ ਆਟੋ ਚਾਲਕ ਨੇ ਸਵਾਰੀਆਂ ਨਹੀਂ ਚੁੱਕੀਆਂ। ਇਸ ਸੰਬੰਧੀ ਗੱਲਬਾਤ ਕਰਦਿਆਂ ਮਜ਼ਦੂਰ ਏਕਤਾ ਆਟੋ ਯੂਨੀਅਨ ਪ੍ਰਧਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਭੀਮ ਯੂਥ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਦੇ ਸਹਿਯੋਗ ਨਾਲ ਪਹਿਲਾਂ ਬੀਤੀ ਕੱਲ੍ਹ ਸਾਰੇ ਇਲਾਕੇ ਵਿਚ ਰੋਡ ਮਾਰਚ ਕੱਢਿਆ ਗਿਆ ਅਤੇ ਹੁਣ ਅੱਜ ਮੁਕੰਮਲ ਤੌਰ ’ਤੇ ਭਿੱਖੀਵਿੰਡ, ਦਿਆਲਪੁਰਾ ਅਤੇ ਸ਼ਬਾਜਪੁਰ ਦੇ ਆਟੋ ਚਾਲਕਾਂ ਵਲੋਂ ਮੁਕੰਮਲ ਹੜਤਾਲ ਕਰਕੇ ਭਿੱਖੀਵਿੰਡ ਬੱਸ ਅੱਡੇ ’ਤੇ ਇਕੱਤਰਤਾ ਕੀਤੀ ਗਈ।

ਅਜੀਤ ਡੈਸਕ 12-09-2026
ਭਿੱਖੀਵਿੰਡ, 11 ਸਤੰਬਰ (ਬੌਬੀ)-ਭਿੱਖੀਵਿੰਡ, ਦਿਆਲਪੁਰਾ, ਸ਼ਬਾਜਪੁਰ ਅੱਡਿਆਂ ਦੇ ਸਾਰੇ ਆਟੋ ਹੜਤਾਲ ’ਤੇ ਰਹੇ ਅਤੇ ਕਿਸੇ ਵੀ ਆਟੋ ਚਾਲਕ ਨੇ ਸਵਾਰੀਆਂ ਨਹੀਂ ਚੁੱਕੀਆਂ। ਇਸ ਸੰਬੰਧੀ ਗੱਲਬਾਤ ਕਰਦਿਆਂ ਮਜ਼ਦੂਰ ਏਕਤਾ ਆਟੋ ਯੂਨੀਅਨ ਪ੍ਰਧਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਭੀਮ ਯੂਥ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਦੇ ਸਹਿਯੋਗ ਨਾਲ ਪਹਿਲਾਂ ਬੀਤੀ ਕੱਲ੍ਹ ਸਾਰੇ ਇਲਾਕੇ ਵਿਚ ਰੋਡ ਮਾਰਚ ਕੱਢਿਆ ਗਿਆ ਅਤੇ ਹੁਣ ਅੱਜ ਮੁਕੰਮਲ ਤੌਰ ’ਤੇ ਭਿੱਖੀਵਿੰਡ, ਦਿਆਲਪੁਰਾ ਅਤੇ ਸ਼ਬਾਜਪੁਰ ਦੇ ਆਟੋ ਚਾਲਕਾਂ ਵਲੋਂ ਮੁਕੰਮਲ ਹੜਤਾਲ ਕਰਕੇ ਭਿੱਖੀਵਿੰਡ ਬੱਸ ਅੱਡੇ ’ਤੇ ਇਕੱਤਰਤਾ ਕੀਤੀ ਗਈ। ਜਾਣਕਾਰੀ ਦਿੰਦੇ ਹੋੋਏ ਉਨ੍ਹਾਂ ਦੱਸਿਆ ਕਿ ਅੱਜ ਅੱਤ ਦੀ ਮਹਿੰਗਾਈ ਵਿਚ ਆਟੋ ਚਾਲਕਾ ਦੇ ਘਰਾਂ ਗੁਜਾਰਾ ਬੜੀ ਮੁਸ਼ਕਲਿ ਨਾਲ ਹੁਦਾ ਹੈ। ਡੀਜਲ ਦੇ ਰੇਟ ਲਗਾਤਾਰ ਵਧੇ ਹਨ, ਜਿਸ ਕਰਕੇ ਹਰ ਚੀਜ ਮਹਿਗੀ ਹੋਈ ਹੈ। ਆਟੋ ਦੇ ਪੈਚਰ ਲਗਵਾਉਣ ਦਾ ਰੇਟ ਵੀ ਦੋਗੁਣਾ ਹੋ ਗਿਆ ਪਰ ਆਟੋ ਦਾ ਕਿਰਾਇਆ ਸ਼ੁਰੂ ਤੋ ਹੀ 10 ਰੁਪ ਪ੍ਰਤੀ ਸਵਾਰੀ ’ਤੇ ਟਿਕਿਆ ਹੋਇਆ ਹੈ, ਜਿਸ ਨਾਲ ਸਾਡਾ ਗੁਜਾਰਾ ਬੜੀ ਮੁਸ਼ਕਿਲ ਹੈ। ਇਸ ਲਈ ਅਸੀ ਸਾਰੇ ਆਟੋ ਚਾਲਕ ਜਿਨ੍ਹਾ ਦੀ ਕੁੱਲ ਗਿਣਤੀ ਕਰੀਬ 400 ਹੈ ਨੇ ਆਪਣਾ ਮੁੱਢਲਾ ਕਿਰਾਇਆ 10 ਰੁਪੇ ਤੋ ਵਧਾ ਕੇ 20 ਰੁਪਏ ਪ੍ਰਤੀ ਸਵਾਰੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਸਾਰਾ ਫੈਸਲਾ ਸਾਰਿਆ ਦੀ ਸਹਿਮਤੀ ਨਾਲ ਹੋਇਆ ਹੈ। ਇਸ ਮੌਕੇ ਬਲਵਿਦਰ ਸਿਘ, ਅਜੇ ਸਿਘ , ਬਲਜੀਤ ਸਿਘ, ਜਰਨੈਲ ਸਿਘ, ਸ਼ਿਗਾਰਾ ਸਿਘ, ਗੁਰਮੀਤ ਸਿਘ, ਮਿਲਖਾ ਸਿੰਘ, ਨਿਸ਼ਾਨ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਾਥ ਸੰਸਥਾ ਵਲੋਂ 15ਵਾਂ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ 4 ਕਿਲੋ 814 ਗ੍ਰਾਮ ਅਫ਼ੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।