13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ’ਚ 12701 ਕੇਸਾਂ ਦਾ ਮੌਕੇ ’ਤੇ ਨਿਪਟਾਰਾ

ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)–ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਤਰਨ ਤਾਰਨ ਸੈਸ਼ਨਜ਼ ਡਵੀਜਨ ਵਿਚ ਵੱਡੇ ਪੱਧਰ ‘ਤੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਅਤੇ ਸ਼ੈਸਨ ਜੱਜ ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪਬਲਿਕ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਕੁੱਲ 8 ਬੈਚ ਬਣਾਏ ਗਏ, ਜਿਨ੍ਹਾਂ ਵਿਚ ਪਹਿਲਾ ਬੈਂਚ ਮਨੋਜ ਕੁਮਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਪ੍ਰਿੰਸੀਪਲ ਜੱਜ ਫੈਮਿਲੀ ਕੋਰਟ) ਤਰਨ ਤਾਰਨ, ਦੂਸਰਾ ਬੈਂਚ ਮਿਸ ਪੂਜਾ ਅੰਦੋਤਰਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ, ਤੀਸਰਾ ਬੈਂਚ ਦਲੀਪ ਕੁਮਾਰ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਤਰਨ ਤਾਰਨ, ਚੌਥਾਂ ਬੈਂਚ ਮਿਸ ਮਨਜੋਤ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨ ਤਾਰਨ ਅਤੇ ਪੰਜਵਾਂ ਬੈਂਚ ਅਜੈਬ ਸਿੰਘ ਚੇਅਰਮੈਨ ਸਥਾਈ ਲੋਕ ਅਦਾਲਤ ਤਰਨ ਤਾਰਨ ਵੱਲੋਂ ਲਗਾਇਆ ਗਿਆ।

ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਕੀਤਾ ਇਕੱਠੇ ਅਤੇ ਸਾਲਾਂ ਪੁਰਾਣੇ ਝਗੜੇ ਵੀ ਕੀਤੇ ਖ਼ਤਮ 13-09-2026
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)–ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਤਰਨ ਤਾਰਨ ਸੈਸ਼ਨਜ਼ ਡਵੀਜਨ ਵਿਚ ਵੱਡੇ ਪੱਧਰ ‘ਤੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਅਤੇ ਸ਼ੈਸਨ ਜੱਜ ਕਮ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਪਬਲਿਕ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਕੁੱਲ 8 ਬੈਚ ਬਣਾਏ ਗਏ, ਜਿਨ੍ਹਾਂ ਵਿਚ ਪਹਿਲਾ ਬੈਂਚ ਮਨੋਜ ਕੁਮਾਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਪ੍ਰਿੰਸੀਪਲ ਜੱਜ ਫੈਮਿਲੀ ਕੋਰਟ) ਤਰਨ ਤਾਰਨ, ਦੂਸਰਾ ਬੈਂਚ ਮਿਸ ਪੂਜਾ ਅੰਦੋਤਰਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ, ਤੀਸਰਾ ਬੈਂਚ ਦਲੀਪ ਕੁਮਾਰ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਤਰਨ ਤਾਰਨ, ਚੌਥਾਂ ਬੈਂਚ ਮਿਸ ਮਨਜੋਤ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨ ਤਾਰਨ ਅਤੇ ਪੰਜਵਾਂ ਬੈਂਚ ਅਜੈਬ ਸਿੰਘ ਚੇਅਰਮੈਨ ਸਥਾਈ ਲੋਕ ਅਦਾਲਤ ਤਰਨ ਤਾਰਨ ਵੱਲੋਂ ਲਗਾਇਆ ਗਿਆ। ਇਸ ਤੋਂ ਇਲਾਵਾ ਪੱਟੀ ਵਿਖੇ ਦੋਂ ਬੈਂਚ ਸਿਮਰਨਜੀਤ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਅਤੇ ਮਨਿਕ ਕੋਰਾ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਵਲੋਂ ਲਗਾਏ ਗਏ। ਇਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਇਕ ਬੈਂਚ ਮਿਸ ਮੋਨਿਕਾ ਚੌਹਾਨ ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ। ਲੋਕ ਅਦਾਲਤ ਦੇ ਬੈਚਾਂ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੇ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿਚ ਬਹੁਤ ਹੀ ਸਹਿਜਤਾ, ਸੰਵੇਦਨਸ਼ੀਲਤਾ ਨਾਲ ਪਬਲਿਕ ਦੇ ਨਾਲ, ਆਹਮੋ- ਸਾਹਮਣੇ ਬੈਠ ਕੇ ਉਨ੍ਹਾਂ ਦੇ ਝਗੜਿਆਂ/ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਝਗੜਾ ਖ਼ਤਮ ਕਰਨ ਦੇ ਫਾਈਦੇ ਦੱਸਦੇ ਹੋਏ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਕੇਸ ਨਿਬੇੜਨ ਲਈ ਪ੍ਰੇਰਿਆ। ਲੋਕ ਅਦਾਲਤ ਦੇ ਪ੍ਰੀਜਾਈਡਿੰਗ ਅਫ਼ਸਰਾਂ ਨੇ ਪਬਲਿਕ ਦੀ ਸਹਿਮਤੀ ਨਾਲ ਇਸ ਵਾਰ ਦੀ ਕੌਮੀ ਲੋਕ ਅਦਾਲਤ ਵਿਚ ਕੁੱਲ 13911 ਰੱਖੇ ਕੇਸਾਂ ਵਿਚੋਂ 12701 ਕੇਸਾਂ ਦਾ ਨਿਪਟਾਰਾ ਕੀਤਾ ਅਤੇ 219042890/- ਰੁਪਏ ਦੀ ਰਕਮ ਦੇ ਫ਼ੈਸਲੇ ਕੀਤੇ ਗਏ। ਇਸ ਤੋਂ ਇਲਾਵਾਂ ਇੰਸ਼ੋਰੈਂਸ ਕੰਪਨੀਆਂ ਦੇ ਫਾਈਨਲ ਅਵਾਰਡ 15837073 ਰੁਪਏ ਦੇ ਪਾਰਟੀਆਂ ਨੂੰ ਮੌਕੇ ‘ਤੇ ਚੈੱਕ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ ਮਿਤੀ 12 ਦਸੰਬਰ 2026 ਨੂੰ ਲੱਗੇਗੀ।
ਪਿਛਲੀ ਖ਼ਬਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ - ਜ਼ਿਲ੍ਹਾ ਮੈਜਿਸਟਰੇਟ ਅਗਲੀ ਖ਼ਬਰ ਜ਼ਮਾਨਤ ਮਿਲਣ ਤੋਂ ਬਾਅਦ ਪ੍ਰਭ ਧਾਰੀਵਾਲ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।