21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਖੇਤਰਪਾਲ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ - ਸ਼ਰਮਾ

ਭਿੱਖੀਵਿੰਡ, 20 ਸਤੰਬਰ (ਬੌਬੀ)–ਬਾਬਾ ਖੇਤਰਪਾਲ ਦਾ ਸਲਾਨਾ ਜੋੜ ਮੇਲਾ ਭਿਖੀਵਿੰਡ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ 27 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਤੇ ਮੰਦਰ ਬਾਬਾ ਖੇਤਰਪਾਲ ਜੀ ਭਿਖੀਵਿੰਡ ਦੇ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 21-09-2026
ਭਿੱਖੀਵਿੰਡ, 20 ਸਤੰਬਰ (ਬੌਬੀ)–ਬਾਬਾ ਖੇਤਰਪਾਲ ਦਾ ਸਲਾਨਾ ਜੋੜ ਮੇਲਾ ਭਿਖੀਵਿੰਡ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ 27 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਤੇ ਮੰਦਰ ਬਾਬਾ ਖੇਤਰਪਾਲ ਜੀ ਭਿਖੀਵਿੰਡ ਦੇ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਲੇ ਵਿਚ ਪੰਜਾਬ ਦੇ ਉੱਘੇ ਪੰਜਾਬੀ ਗਾਇਕ ਗੁਲਤੇਜ ਅਖਤਰ, ਬਲਵਿੰਦਰ ਕੇਸੀ, ਸੁਰਜੀਤ ਭੁੱਲਰ ਅਤੇ ਮੰਨਤ ਕੌਰ ਸਮੇਤ ਹੋਰ ਵੀ ਪੰਜਾਬੀ ਕਲਾਕਾਰ ਪਹੁੰਚ ਕੇ ਆਪਣੇ ਫਨ ਦਾ ਮੁਜਾਰਾ ਕਰਨਗੇ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਸਰਵਨ ਸਿੰਘ ਤੁਹਾਨੂੰ ਵਿਸ਼ੇਸ਼ ਤੌਰ ’ਤੇ ਮੇਲੇ ਵਿੱਚ ਆਪਣੀ ਹਾਜ਼ਰੀ ਲਵਾਉਣਗੇ। ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਮੇਲੇ ਨੂੰ ਇਲਾਕੇ ਭਰ ਦੀਆਂ ਸੰਗਤਾਂ ਅਤੇ ਭਿੱਖੀਵਿੰਡ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵੱਖ-ਵੱਖ ਸਪੋਰਟਸ ਕਲੱਬਾਂ ਅਤੇ ਹੋਰ ਸਮਾਜਸੇਵੀ ਕਲੱਬਾਂ ਪੂਰਾ ਸਹਿਯੋਗ ਦਿੰਦੀਆਂ ਹਨ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਬਿੱਟੂ ਐਮ.ਸੀ, ਬਲਵੀਰ ਪੱਧਰੀ, ਹਰਜੀਤ ਸਿੰਘ,ਮੰਨਾ ਸਿੰਘ, ਸੁਖਜੀਤ ਸਿੰਘ, ਆਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਵਿਧਾਇਕ ਹਰਮੀਤ ਸਿੰਘ ਸੰਧੂ ਦੇ... ਅਗਲੀ ਖ਼ਬਰ ਸਤਿੰਦਰਜੀਤ ਛੱਜਲਵੱਡੀ ‘ਆਪ’ ’ਚ ਸ਼ਾਮਿਲ ਹੋਣ ਉਪਰੰਤ ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।