ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਪੰਜਾਬ ਅਥਲੇਟਿਕਸ ਚੈਂਪੀਅਨਸ਼ਿਪ ਕਰਵਾਈ
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)–ਜ਼ਿਲ੍ਹਾ ਐਥਲੇਟਿਕਸ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਸਰੂਪ ਸਿੰਘ ਢੋਟੀਆਂ, ਸੈਕਟਰੀ ਹਰਜੀਤ ਸਿੰਘ, ਬਲਜਿੰਦਰ ਸਿੰਘ ਮੰਡ ਅਤੇ ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਸਟੇਡੀਅਮ ਵਿਖ਼ੇ ਅੰਡਰ-23 ਸਾਲ ਪੁਰਸ਼ਾਂ ਦੀ ਦੋ ਦਿਨਾਂ ਪੰਜਾਬ ਐਥਲੇਟਿਕਸ ਚੈਮਪੀਅਨਸ਼ਿਪ-2026 ਕਰਵਾਈ ਗਈ। ਇਸ ਮੌਕੇ ਜੇਤੂ ਐਥਲੀਟਾ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਸਨਮਾਨਿਤ ਕਰਨ ਲਈ ਕਰਨਲ ਹਰਸਿਮਰਨ ਸਿੰਘ,ਪ੍ਰ ਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ, ਪ੍ਰਭਜੋਤ ਸਿੰਘ ਪਹੁੰਵਿੰਡ, ਪੰਜਾਬ ਐਥਲੇਟਿਕਸ ਐਸੋਸੀਏਸਨ ਦੇ ਸੈਕਟਰੀ ਪ੍ਰੇਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ, ਸੈਕਟਰੀ ਅੰਮ੍ਰਿਤਸਰ ਰਣਕੀਰਤ ਸਿੰਘ ਸੰਧੂ, ਜਸਦੀਪ ਸਿੰਘ ਸੋਨੂੰ ਸਰਪੰਚ ਨੇ ਵਿਸ਼ੇਸ ਤੌਰ ’ਤੇ ਸਿਰਕਤ ਕੀਤ।
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)–ਜ਼ਿਲ੍ਹਾ ਐਥਲੇਟਿਕਸ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਸਰੂਪ ਸਿੰਘ ਢੋਟੀਆਂ, ਸੈਕਟਰੀ ਹਰਜੀਤ ਸਿੰਘ, ਬਲਜਿੰਦਰ ਸਿੰਘ ਮੰਡ ਅਤੇ ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਸਟੇਡੀਅਮ ਵਿਖ਼ੇ ਅੰਡਰ-23 ਸਾਲ ਪੁਰਸ਼ਾਂ ਦੀ ਦੋ ਦਿਨਾਂ ਪੰਜਾਬ ਐਥਲੇਟਿਕਸ ਚੈਮਪੀਅਨਸ਼ਿਪ-2026 ਕਰਵਾਈ ਗਈ। ਇਸ ਮੌਕੇ ਜੇਤੂ ਐਥਲੀਟਾ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਸਨਮਾਨਿਤ ਕਰਨ ਲਈ ਕਰਨਲ ਹਰਸਿਮਰਨ ਸਿੰਘ,ਪ੍ਰ ਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ, ਪ੍ਰਭਜੋਤ ਸਿੰਘ ਪਹੁੰਵਿੰਡ, ਪੰਜਾਬ ਐਥਲੇਟਿਕਸ ਐਸੋਸੀਏਸਨ ਦੇ ਸੈਕਟਰੀ ਪ੍ਰੇਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ, ਸੈਕਟਰੀ ਅੰਮ੍ਰਿਤਸਰ ਰਣਕੀਰਤ ਸਿੰਘ ਸੰਧੂ, ਜਸਦੀਪ ਸਿੰਘ ਸੋਨੂੰ ਸਰਪੰਚ ਨੇ ਵਿਸ਼ੇਸ ਤੌਰ ’ਤੇ ਸਿਰਕਤ ਕੀਤ। ਸੈਕਟਰੀ ਹਰਜੀਤ ਸਿੰਘ ਅਨੁਸਾਰ ਨਤੀਜੇ ਇਸ ਤਰਾਂ ਰਹੇ (ਅੰਡਰ-23 ਸਾਲ ਮਰਦਾਂ ਦੀ ਉੱਚੀ ਛਾਲ) ਵਿਚ ਰੋਬਿਨਪ੍ਰੀਤ ਸਿੰਘ ਜਲੰਧਰ, ਸਾਹਿਲਜੋਤ ਸਿੰਘ ਗਿੱਲ ਫਰੀਦਕੋਟ, ਨਿਰਵੈਰ ਸਿੰਘ ਤਰਨਤਾਰਨ,( ਓਪਨ ਮਰਦ ਉੱਚੀ ਛਾਲ) ਵਿਚ ਲਵਪ੍ਰੀਤ ਸਿੰਘ ਪੀ.ਏ.ਪੀ ਜਲੰਧਰ, ਆਦਰਸ਼ਪ੍ਰੀਤ ਸਿੰਘ ਜਲੰਧਰ ਅਤੇ ਸਾਹਿਲਪ੍ਰੀਤ ਸਿੰਘ ਤਰਨ ਤਾਰਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕੌਮਾਂਤਰੀ ਕੋਚ ਸਰਬਜੀਤ ਸਿੰਘ ਹੈਪੀ, ਕੋਚ ਬਲਦੇਵ ਸਿੰਘ ਪੰਜਾਬ ਪੁਲਿਸ, ਕੋਚ ਕੁਲਵੰਤ ਸਿੰਘ ਹੁਸ਼ਿਆਰਪੁਰ, ਡੀ.ਐਸ.ਪੀ ਤਰਸੇਮ ਮਸੀਹ, ਖੁਸਪਾਲ ਸਿੰਘ, ਪ੍ਰਕਾਸ਼ ਸਿੰਘ ਅਤੇ ਨਿਰਮਲ ਕੌਰ ਮੌਜੂਦ ਸੀ।