ਸ੍ਰੀ ਰਾਮਾਇਣ ਮਹਾਂਯੱਗ ਸਮਾਗਮ 3 ਤੋਂ 11 ਅਕਤੂਬਰ ਤੱਕ-ਤਿਲਕ ਰਾਜ ਵਾਲੀਆ
ਅੰਮ੍ਰਿਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਸ਼ਰਨਮ ਆਸ਼ਰਮ ਬੀ-ਬਲਾਕ ਰਣਜੀਤ ਐਵੀਨਿਊ ਦੇ ਵਿਹੜੇ ’ਚ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 3 ਤੋਂ 11 ਅਕਤੂਬਰ ਤੱਕ ਸ੍ਰੀ ਰਾਮਾਇਣ ਮਹਾਯੱਗ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤਿਲਕ ਰਾਜ ਵਾਲੀਆ ਨੇ ਦੱਸਿਆ ਕਿ ਸ੍ਰੀ ਰਾਮਾਇਣ ਮਹਾਯੱਗ ਦੀ ਸ਼ੁਭ ਸ਼ੁਰੂਆਤ 3 ਅਕਤੂਬਰ ਨੂੰ ਸ਼ਾਮ 6 ਤੋਂ 8 ਵਜੇ ਤੱਕ ਕੀਤੀ ਜਾਵੇਗੀ ਅਤੇ ਰਾਮਾਇਣ ਦਾ ਪਾਠ ਰੋਜ਼ਾਨਾ ਸਵੇਰੇ 6:15 ਤੋਂ 7:45 ਵਜੇ ਅਤੇ ਸ਼ਾਮ 6 ਤੋਂ 8 ਵਜੇ ਤੱਕ ਕੀਤਾ ਜਾਵੇਗਾ ਅਤੇ ਐਤਵਾਰ 4 ਤਰੀਕ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ੍ਰੀ ਰਾਮਾਇਣ ਦਾ ਪਾਠ ਕੀਤਾ ਜਾਵੇਗਾ।
ਅਜੀਤ ਡੈਸਕ
30-09-2026