ਪਿੰਡ ਸਭਰਾ ’ਚ ਨਵੇਂ ਕਿਲ੍ਹੇ ਤੇ ਪੁਰਾਣੇ ਕਿਲ੍ਹੇ ਨੂੰ ਜੋੜਨ ਵਾਲੇ ਰਾਹ ਦਾ ਸਰਪੰਚ ਅਵਤਾਰ ਸਿੰਘ ਨੇ ਲਿਆ ਜਾਇਜ਼ਾ
ਪੱਟੀ, 2 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਸਭਰਾ ’ਚ ਆਮ ਆਦਮੀ ਪਾਰਟੀ ਦੇ ਸਰਪੰਚ ਅਵਤਾਰ ਸਿੰਘ ਦੇ ਵਲੋਂ ਨਵੇਂ ਕਿਲੇ ਅਤੇ ਪੁਰਾਣੇ ਕਿਲੇ ਨੂੰ ਜੋੜਨ ਵਾਲੇ ਰਾਹ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਰਹੀਆਂ ਸਰਕਾਰਾਂ ਦੇ ਵਲੋਂ ਪਿੰਡ ਸਭਰਾ ਦੇ ਵਿਚ ਵਿਕਾਸ ਨਹੀਂ ਕੀਤਾ ਗਿਆ।
ਪੱਟੀ, 2 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਸਭਰਾ ’ਚ ਆਮ ਆਦਮੀ ਪਾਰਟੀ ਦੇ ਸਰਪੰਚ ਅਵਤਾਰ ਸਿੰਘ ਦੇ ਵਲੋਂ ਨਵੇਂ ਕਿਲੇ ਅਤੇ ਪੁਰਾਣੇ ਕਿਲੇ ਨੂੰ ਜੋੜਨ ਵਾਲੇ ਰਾਹ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਰਹੀਆਂ ਸਰਕਾਰਾਂ ਦੇ ਵਲੋਂ ਪਿੰਡ ਸਭਰਾ ਦੇ ਵਿਚ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਕਿਲੇ ਤੋਂ ਲੈ ਕੇ ਪੁਰਾਣੇ ਕਿਲੇ ਤੱਕ 70 ਸਾਲਾਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਗਲੀ ਨੂੰ ਪੱਕਿਆਂ ਕੀਤਾ ਜਾਵੇ, ਪਰ ਸਰਕਾਰਾਂ ਦੇ ਵਲੋਂ ਇਸ ਗਲੀ ਨੂੰ ਹਮੇਸ਼ਾਂ ਹੀ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋਂ ਇਸ ਗਲੀ ਦਾ ਵਿਕਾਸ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਕੁਝ ਹੀ ਸਮੇਂ ਬਾਅਦ ਇਹ ਗਲੀ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਿਆ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਪਿੰਡ ਸਭਰਾ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਵਿਕਾਸ ਦੇ ਆਧਾਰ ਤੇ ਪਿੰਡ ਦੇ ਵਿਚੋਂ 2027 ਦੀਆਂ ਵੋਟਾਂ ਲਈਆਂ ਜਾਣਗਿਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਪਿੰਡਾਂ ਦੇ ਵਿਕਾਸ ਦੇ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿੰਡ ਸਭਰਾ ਦੇ ਵਿਚ ਭਗਵੰਤ ਮਾਨ ਸਰਕਾਰ ਦੇ ਵਲੋਂ ਹਰ ਇਕ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਹੈ ਕਿ ਪਿੰਡ ਦੇ ਵਿਚ ਗਲੀਆਂ ਨਾਲੀਆਂ ਤੋਂ ਲੈ ਕੇ ਆਮ ਵਰਗ ਦੇ ਲੋਕਾਂ ਦੇ ਵਲੋਂ ਜੋ ਕੋਠਿਆਂ ਦੇ ਫਾਰਮ ਭਰੇ ਗਏ ਸੀ, ਉਹ ਵੀ ਵੱਡੀ ਪੱਧਰ ’ਤੇ ਪਵਾਏ ਗਏ ਹਨ। ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਨਾਲ ਕਾਰਜ ਸਿੰਘ ਰਾਣਾ ਸ਼ਾਹ, ਜਸਪਾਲ ਸਿੰਘ ਭੁੱਲਰ, ਡਾ. ਬਲਵਿੰਦਰ ਸਿੰਘ, ਸੈਕਟਰੀ ਪਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।