03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਖਿਡਾਰੀਆਂ ਨੇ ਖੇਡ ਹੁਨਰ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਏ, ਜਿਸ ਦੌਰਾਨ ਖਿਡਾਰੀਆਂ ਨੇ ਆਪਣੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਸਰਕਲ ਸਟਾਈਲ ਕਬੱਡੀ, ਵਾਲੀਬਾਲ, ਫੈਂਸਿੰਗ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 03-10-2026
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਏ, ਜਿਸ ਦੌਰਾਨ ਖਿਡਾਰੀਆਂ ਨੇ ਆਪਣੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਸਰਕਲ ਸਟਾਈਲ ਕਬੱਡੀ, ਵਾਲੀਬਾਲ, ਫੈਂਸਿੰਗ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਅੰਡਰ-14 ਲੜਕੀਆਂ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਸੰਘੇ ਅਤੇ ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਨੇ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਪਹਿਲਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਸੰਘੇ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੀਆਂ ਵਿਚ ਪਹਿਲਾ ਸਥਾਨ ਸ੍ਰੀ ਗੁਰੂ ਨਾਨਕ ਦੇਵ ਕਲੱਬ ਭੋਜੜਾਂਵਾਲਾ ਅਤੇ ਦੂਸਰਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ ਫੁੱਟਬਾਲ ਅੰਡਰ-14 ਲੜਕਿਆਂ ਵਿਚ ਪਹਿਲਾ ਸਥਾਨ ਬੀਬੀ ਰਤਨੀ ਫੁੱਟਬਾਲ ਕੋਚਿੰਗ ਸੈਂਟਰ ਕਸੇਲ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਅਤੇ ਤੀਸਰਾ ਸਥਾਨ ਸ੍ਰੀ ਗੁਰੂ ਅਮਰਦਾਸ ਆਦਰਸ਼ ਸਕੂਲ ਨੇ ਹਾਸਲ ਕੀਤਾ। ਫੈਂਸਿੰਗ ਅੰਡਰ-17 ਲੜਕੀਆਂ ਵਿਚ ਪਹਿਲਾ ਸਥਾਨ ਜਰਮਨਜੀਤ ਕੌਰ, ਦੂਜਾ ਸਥਾਨ ਮਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਦਿਲਪ੍ਰੀਤ ਕੌਰ ਨੇ ਹਾਸਲ ਕੀਤਾ। ਅੰਡਰ-21 ਲੜਕੀਆਂ ਵਿਚ ਗੋਬਿੰਦਨੂਰ ਕੌਰ ਨੇ ਪਹਿਲਾ, ਗੁਰਸੁਖਮਨ ਕੌਰ ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ ਤੇ ਮੁਸਕਾਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਤਕਾ ਅੰਡਰ-14 ਸਿੰਗਲ ਸੋਟੀ ਵਿਚ ਪਹਿਲਾ ਸਥਾਨ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਸਾਹਿਬ, ਦੂਸਰਾ ਸਥਾਨ ਵਿਜ਼ਡਮ ਸਕੂਲ ਅਤੇ ਤੀਸਰਾ ਸਥਾਨ ਬਾਬਾ ਬਸਤਾ ਸਿੰਘ ਸਕੂਲ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਨੇ ਹਾਸਲ ਕੀਤਾ। ਅੰਡਰ-17 ਵਿਚ ਪਹਿਲਾ ਸਥਾਨ ਬਾਬਾ ਬਸਤਾ ਸਿੰਘ ਸਕੂਲ , ਦੂਸਰਾ ਸਥਾਨ ਮਾਊਂਂਟ ਲਿਟਲ ਸਕੂਲ ਅਤੇ ਤੀਸਰਾ ਸਥਾਨ ਵਿਜ਼ਡਮ ਸਕੂਲ ਨੇ ਹਾਸਲ ਕੀਤਾ।
ਪਿਛਲੀ ਖ਼ਬਰ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦੇ ਵਿਦਿਆਰਥੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰ ’ਤੇ ਹੋਏ ਦਿਲਚਸਪ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।