ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰਜੀਤ ਸਿੰਘ ਭਲਾਈਪੁਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ
ਹਲਕਾ ਬਾਬਾ ਬਕਾਲਾ ਸਾਹਿਬ ਵਿਚ ਅਕਾਲੀ ਦਲ ਦਾ ਥੰਮ੍ਹ ਸਨ ਭਲਾਈਪੁਰ- ਸੁਖਬੀਰ ਸਿੰਘ ਬਾਦਲ
ਮੀਆਂਵਿੰਡ, 6 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ))- ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਭਲਾਈਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਪਹੁੰਚੇ, ਜਿੱਥੇ ਉਨ੍ਹਾਂ ਜਥੇਦਾਰ ਅਮਰਜੀਤ ਸਿੰਘ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਜਥੇਦਾਰ ਦੀ ਧਰਮ ਪਤਨੀ ਜਸਬੀਰ ਕੌਰ, ਉਨ੍ਹਾਂ ਦੇ ਭਰਾ ਹਰਜੀਤ ਸਿੰਘ, ਨੂੰਹ ਪ੍ਰਿੰਸੀਪਲ ਪਵਨਦੀਪ ਕੌਰ, ਭੈਣ ਕਸ਼ਮੀਰ ਕੌਰ, ਪੋਤਰੇ ਅੰਗਦ ਪੰਨੂੰ ਅਤੇ ਉੱਥੇ ਮੌਜ਼ੂਦ ਭਲਾਈਪੁਰ ਦੇ ਨੇੜ੍ਹਲੇ ਸਾਥੀਆਂ, ਜਿੰਨ੍ਹਾਂ ਵਿਚ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਰਕਲ ਪ੍ਰਧਾਨ ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਜਰਨਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਥੰਮ੍ਹ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਮੀਆਂਵਿੰਡ, 6 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ))- ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਭਲਾਈਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਪਹੁੰਚੇ, ਜਿੱਥੇ ਉਨ੍ਹਾਂ ਜਥੇਦਾਰ ਅਮਰਜੀਤ ਸਿੰਘ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਜਥੇਦਾਰ ਦੀ ਧਰਮ ਪਤਨੀ ਜਸਬੀਰ ਕੌਰ, ਉਨ੍ਹਾਂ ਦੇ ਭਰਾ ਹਰਜੀਤ ਸਿੰਘ, ਨੂੰਹ ਪ੍ਰਿੰਸੀਪਲ ਪਵਨਦੀਪ ਕੌਰ, ਭੈਣ ਕਸ਼ਮੀਰ ਕੌਰ, ਪੋਤਰੇ ਅੰਗਦ ਪੰਨੂੰ ਅਤੇ ਉੱਥੇ ਮੌਜ਼ੂਦ ਭਲਾਈਪੁਰ ਦੇ ਨੇੜ੍ਹਲੇ ਸਾਥੀਆਂ, ਜਿੰਨ੍ਹਾਂ ਵਿਚ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਰਕਲ ਪ੍ਰਧਾਨ ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਜਰਨਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਥੰਮ੍ਹ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਸੰਕਟ ਦੀ ਘੜੀ ਆਈ ਸੀ ਉਦੋਂ ਵੱਡੇ ਵੱਡੇ ਆਗੂ ਪਾਰਟੀ ਨੂੰ ਛੱਡ ਗਏ ਸਨ, ਪਰ ਜਥੇਦਾਰ ਭਲਾਈਪੁਰ ਉਦੋਂ ਵੀ ਪਾਰਟੀ ਦੇ ਹੱਕ ਵਿੱਚ ਚਟਾਨ ਵਾਂਗ ਖੜ੍ਹੇ ਰਹੇ ਸਨ। ਸੁਖਪਾਲ ਸਿੰਘ ਬੋਦਲਕੀੜੀ, ਦਿਆਲ ਸਿੰਘ ਸ਼ਾਹ, ਬਾਬਾ ਮੋਹਨ ਸਿੰਘ ਕੰਗ, ਨੰਬਰਦਾਰ ਕਸ਼ਮੀਰ ਸਿੰਘ ਜਲਾਲਾਬਾਦ, ਐਸ.ਸੀ. ਸੈੱਲ ਦੇ ਸਰਕਲ ਪ੍ਰਧਾਨ ਹੀਰਾ ਸਿੰਘ ਗਗੜੇਵਾਲ, ਅਮਰਜੀਤ ਸਿੰਘ ਹੁੰਦਲ ਅਤੇ ਪਰਿਵਾਰਕ ਮੈਂਬਰਾਂ ਵਿਚ ਦਾਮਾਦ ਸਤਨਾਮ ਸਿੰਘ ਲਾਧੀਆਂ, ਕੁਲਵੰਤ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।