12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੁਲਿਸ ਅਤੇ ਬੀ.ਐਸ.ਐਫ. ਵਲੋਂ ਡਰੋਨ ਨੇੜਿਓਂ ਇਕ ਪਿਸਟਲ ਬਰਾਮਦ

ਖਾਲੜਾ, 11 ਅਕਤੂਬਰ (ਜੱਜਪਾਲ ਸਿੰਘ)–ਬੀ. ਐਸ.

ਅਜੀਤ ਡੈਸਕ 12-10-2026
ਖਾਲੜਾ, 11 ਅਕਤੂਬਰ (ਜੱਜਪਾਲ ਸਿੰਘ)–ਬੀ.ਐਸ.ਐਫ. ਅਤੇ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਕਲਸੀਆਂ ਖੁਰਦ ਦੀ ਡਰੋਨ ਨੇੜਿਓਂ ਇਕ ਪਿਸਟਲ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ ਹੈ। ਇਸ ਸੰਬੰਧੀ ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਮੌਜੂਦ ਸਨ ਕਿ ਉਨ੍ਹਾਂ ਨੂੰ ਏ.ਡੀ.ਐਸ. ਆਪ੍ਰੇਟਰ ਐਸ.ਸੀ.ਟੀ. ਮਨੋਲਾਲ ਲਾਲ ਨੇ ਇਤਲਾਹ ਦਿਤੀ ਕਿ ਪਿੰਡ ਕਲਸੀਆ ਖੁਰਦ ਨੇੜੇ੍ਹ ਡਰੋਨ ਦੀ ਹਰਕਤ ਹੋਈ ਹੈ ਜਿਸ ’ਤੇ ਤਫਤੀਸ਼ ਅਫਸਰ ਸਮੇਤ ਸਾਥੀ ਕਰਮਚਾਰੀਆਂ ਨੇ ਦੱਸੀ ਹੋਈ ਨਿਸ਼ਾਨਦੇਹੀ ’ਤੇ ਰਸਤੇ ਵਿਚ ਇੰਸਪੈਕਟਰ ਐਲ.ਐਸ. ਸ਼ਰਮਾ ਕੰਪਨੀ ਕਮਾਂਡਰ ਏ. ਕੰਪਨੀ 115 ਬਨ ਬੀ.ਓ.ਪੀ. ਬਾਬਾ ਪੀਰ ਸਮੇਤ ਹੋਰ ਕਰਮਚਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਮੌਕੇ ’ਤੇ ਪੁੱਜੇ ਅਤੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਇਕ ਪੀਲੇ ਰੰਗ ਦਾ ਪੈਕਟ ਬ੍ਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈਕ ਕੀਤਾ ਤਾਂ ਇਕ ਪਿਸਟਲ ਸਮੇਤ ਮੈਗਜੀਨ ਬਰਾਮਦ ਹੋਇਆ । ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਿੰਡ ਜੌੜਾ ਤੋਂ ਅਨੇਕਾਂ ਪਰਿਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਦੀ ਅਗਵਾਈ ਹੇਠ ‘ਆਪ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਟੋਕੇ ਦਾ ਸਾਮਾਨ ਅਤੇ ਹੋਰ ਵਸਤੂਆਂ ਚੋਰੀ ਕਰਨ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।