17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਿੱਤ ਦਿਨ ਚੱਲ ਰਹੀਆਂ ਗੋਲੀਆਂ ਤੋਂ ਲੋਕ ਹੁਣ ਤੰਗ ਆ ਚੁੱਕੇ ਹਨ - ਭੁੱਲਰ, ਵੇਈਂਪੂਈਂ

ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਨਿਤ ਦਿਨ ਹੋ ਰਹੇ ਕਤਲ, ਰੋਜਾਨਾਂ ਲੋਕਾਂ ਨੂੰ ਆ ਰਹੀਆਂ ਫਿਰੌਤੀਆ ਦੀਆਂ ਕਾਲਾਂ ਤੋਂ ਲੋਕ ਹੁਣ ਤੰਗ ਆ ਚੁੱਕੇ ਹਨ, ਬੀਤੇ ਦਿਨ ਤਰਨ ਤਾਰਨ ਦੇ ਏ. ਡੀ.

ਅਜੀਤ ਡੈਸਕ 17-10-2026
ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਨਿਤ ਦਿਨ ਹੋ ਰਹੇ ਕਤਲ, ਰੋਜਾਨਾਂ ਲੋਕਾਂ ਨੂੰ ਆ ਰਹੀਆਂ ਫਿਰੌਤੀਆ ਦੀਆਂ ਕਾਲਾਂ ਤੋਂ ਲੋਕ ਹੁਣ ਤੰਗ ਆ ਚੁੱਕੇ ਹਨ, ਬੀਤੇ ਦਿਨ ਤਰਨ ਤਾਰਨ ਦੇ ਏ.ਡੀ.ਸੀ. ਡਾਕਟਰ ਅਦਿਤੀਆ ਸ਼ਰਮਾ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਕ ਮੰਗ ਪੱਤਰ ਦੇਣ ਮੌਕੇ ਐਡਵੋਕੇਟ ਸਤਨਾਮ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਅਤੇ ਡਾਕਟਰ ਅਵਤਾਰ ਸਿੰਘ ਵੇਈਂਪੂਈਂ ਪ੍ਰਦੇਸ਼ ਸਕੱਤਰ ਭਾਜਪਾ ਕਿਸਾਨ ਮੋਰਚਾ ਨੇ ਕਿਹਾ ਕੇ ਪੰਜਾਬ ਵਿਚ ਲਾਅ ਐਂਡ ਆਰਡਰ ਸਥਿਤੀ ਹੁਣ ਡਾਵਾਡੋਲ ਹੋ ਚੁਕੀ ਹੈਂ, ਜਿਥੇ ਪੰਜਾਬ ਦੀ ਪੁਲਿਸ ਸੁਰੱਖਿਆਤ ਨਹੀਂ ਹੈਂ, ਉਥੇ ਆਮ ਇਨਸਾਨ ਦਾ ਕੀ ਹਾਲ ਹੋਵੇਗਾ। ਅਖੀਰ ਵਿਚ ਭੁੱਲਰ ਅਤੇ ਡਾਕਟਰ ਵੇਈਂਪੂਈਂ ਨੇ ਕਿਹਾ ਕੇ ਪੰਜਾਬ ਵਿਚ ਇੰਡਸਟਰੀਲਿਸਟ ਘਬਰਾਏ ਪਏ ਹਨ ਪੰਜਾਬ ਦੀ ਇੰਡਸਟਰੀ ਦੂਜੇ ਰਾਜਾਂ ਵੱਲ ਜਾ ਰਿਹੀ ਹੈ। ਨੌਜਵਾਨ ਬੇਰੁਜਗਾਰ ਹੋ ਰਿਹੈ ਹਨ ਨਿੱਤ ਦਿਨ ਆ ਰਿਹੀਆਂ ਫਿਰੌਤੀ ਦੀਆਂ ਕਾਲਾਂ ਤੋਂ ਲੋਕ ਤੰਗ ਆ ਚੁੱਕੇ ਹਨ। ਅਖੀਰ ਵਿਚ ਭੁੱਲਰ ਅਤੇ ਡਾਕਟਰ ਵੇਈਂਪੂਈਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਬੇਨਤੀ ਕੀਤੀ ਕੇ ਸਖ਼ਤ ਤੋਂ ਸਖ਼ਤ ਕਦਮ ਉਠਾਇ ਜਾਣ ਤਾਂ ਲੋਕ ਰਾਹਤ ਮਹਿਸੂਸ ਕਰ ਸਕਣ। ਮੰਗ ਪੱਤਰ ਦੇਣ ਮੌਕੇ ਹਰਮਨਦੀਪ ਸਿੰਘ ਕੱਲਾ ਜ਼ਿਲ੍ਹਾ ਸਕੱਤਰ ਭਾਜਪਾ, ਮੇਹਰ ਸਿੰਘ ਬਾਣੀਆ ਮੰਡਲ ਪ੍ਰਧਾਨ ਖਡੂਰ ਸਾਹਿਬ, ਨਰਿੰਦਰ ਸਿੰਘ ਕੱਲਾ ਮੰਡਲ ਪ੍ਰਧਾਨ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ ਜੀਓਬਾਲਾ, ਅੰਸ਼ਬੀਰ ਸਿੰਘ ਨੌਰੰਗਾਬਾਦ, ਪੱਪੂ ਖਾਰਾ, ਮਨਜਿੰਦਰ ਸਿੰਘ ਵਾਰਿਆਨ, ਇਕਬਾਲ ਸਿੰਘ ਰਾਹਲ ਚਾਹਲ, ਦਲੀਪ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਲਾਂ, ਬਜ਼ੁਰਗਾਂ, ਮਹਿਲਾਵਾਂ ਤੇ ਦਿਵਿਆਂਗਜਨਾਂ ਦੀ ਭਲਾਈ ਸੰਬੰਧੀ ਸੰਸਥਾਵਾਂ 20 ਤੱਕ ਕਰਵਾਉਣ ਆਨਲਾਈਨ ਰਜਿਸਟ੍ਰੇਸ਼ਨ -... ਅਗਲੀ ਖ਼ਬਰ ਅਵਾਰਾ ਸਾਨ੍ਹਾਂ ਦੇ ਭੇੜ ’ ਚ ਫ਼ੌਜੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।