17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਿਸਾਨੀ ਮੰਗਾਂ ਨੂੰ ਲੈ ਕੇ ਕੁੱਲ ਹਿੰਦ ਮਹਾਂ ਸਭਾ ਨੇ ਭੇਜਿਆ ਪੰਜਾਬ ਸਰਕਾਰ ਨੂੰ ਮੰਗ ਪੱਤਰ

ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਕੁਲ ਹ਼ਿੰਦ ਕਿਸਾਨ ਮਹਾ ਸਭਾ ਦੇ ਸੱਦੇ ’ਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦਫਤਰ ਦੇ ਅਧਿਕਾਰੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਵਫਦ ਦੀ ਅਗਵਾਈ ਮਨਜੀਤ ਸਿੰਘ ਬੱਗੂ, ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ਮੱਲ੍ਹਾ, ਰੇਸ਼ਮ ਸਿੰਘ ਫੈਲੋਕੇ, ਹਰਦੀਪ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾਪਿੰਡ, ਹਰਭਜਨ ਸਿੰਘ ਪੱਟੀ, ਕੁਲਦੀਪ ਸਿੰਘ ਮਾਣੋਚਾਹਲ, ਸੁਖਦੇਵ ਸਿੰਘ ਜਵੰਦਾ ਨੇ ਕੀਤੀ।

ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ। ਤਸਵੀਰ–ਲਵਲੀ ਗੁਰਦੁਆਰਾ ਬਾਬਾ ਅਮੀਸ਼ਹਾਣਾ ਜੀ ਵਿਖੇ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਦੇ ਹੋਏ ਕਮੇਟੀ ਮੈਂਬਰ। ਤਸਵੀਰ: ਜੱਜ 17-10-2026
ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਕੁਲ ਹ਼ਿੰਦ ਕਿਸਾਨ ਮਹਾ ਸਭਾ ਦੇ ਸੱਦੇ ’ਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦਫਤਰ ਦੇ ਅਧਿਕਾਰੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਵਫਦ ਦੀ ਅਗਵਾਈ ਮਨਜੀਤ ਸਿੰਘ ਬੱਗੂ, ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ਮੱਲ੍ਹਾ, ਰੇਸ਼ਮ ਸਿੰਘ ਫੈਲੋਕੇ, ਹਰਦੀਪ ਸਿੰਘ ਰਸੂਲਪੁਰ, ਦਾਰਾ ਸਿੰਘ ਮੁੰਡਾਪਿੰਡ, ਹਰਭਜਨ ਸਿੰਘ ਪੱਟੀ, ਕੁਲਦੀਪ ਸਿੰਘ ਮਾਣੋਚਾਹਲ, ਸੁਖਦੇਵ ਸਿੰਘ ਜਵੰਦਾ ਨੇ ਕੀਤੀ। ਇਹਨਾਂ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਅਮਰੀਕਾ ਦੇ ਦਬਾਅ ਹੇਠ ਕੀਤਾ ਕਰ ਵਪਾਰਕ ਸਮਝੌਤਾ ਰੱਦ ਕੀਤਾ ਜਾਵੇ ਅਤੇ ਵਪਾਰ ਲਈ ਬਾਘਾ ਬਾਰਡਰ, ਅਟਾਰੀ ਬਾਰਡਰ ਅਤੇ ਪੰਜਾਬ ਨਾਲ ਲੱਗਦੇ ਬਾਰਡਰ ਤੁਰੰਤ ਖੋਲੇ ਜਾਣ ਤਾਂ ਜੋ ਦੇਸ਼ ਦਾ ਵਪਾਰ ਚੰਗੀ ਤਰ੍ਹਾਂ ਚੱਲ ਸਕੇ। ਝੋਨੇ ਦੀ ਤਲਾਈ ਸਮੇਂ ਸਿਰ ਕੀਤੀ ਜਾਵੇ ਅਤੇ ਮੋਚਰ 22 ਫੀਸਦੀ ਕੀਤਾ ਜਾਵੇ, ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਤੁਰੰਤ ਬੰਦ ਕੀਤੀ ਜਾਵੇ। ਭਾਰੀ ਬਾਰਸ਼ਾ, ਗੜੇਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਪ੍ਰਤੀ ਏਕੜ ਨੂੰ ਇਕਾਈ ਮੰਨ ਕੇ ਕੀਤੀ ਜਾਵੇ। ਪਿਛਲੇ ਸਾਲ 2025 ’ਚ ਆਏ ਹੜ੍ਹਾ ਨਾਲ ਮਾਰੀਆ ਗਈਆ ਫਸਲਾਂ ਦਾ ਮੁਆਵਜਾ ਅਜੇ ਤੱਕ ਨਹੀਂ ਮਿਲਿਆ ਬਣਦਾ ਮੁਆਵਜਾ ਤੁਰੰਤ ਦਿੱਤਾ ਜਾਵੇ। ਸਾਲ 2026-27 ਲਈ ਕਣਕ ਦਾ ਜੋ ਨਿਗੂਣਾ ਭਾਅ ਨਿਸਚਿਤ ਕੀਤਾ ਹੈ, 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਨਾ ਮਾਤਰ ਕੀਤਾ ਗਿਆ ਹੈ। ਸਭਾ ਨਿਸ਼ਚਿਤ ਭਾਅ ਨੂੰ ਮੁੱਢੋ ਹੀ ਰੱਦ ਕਰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣ। ਐਮ.ਐਸ.ਪੀ ਸਾਰੀਆਂ ਫਸਲਾਂ ’ਤੇ ਕੀਤੀ ਜਵੇ, ਖਰੀਦ ਦੀ ਕਾਨੂੰਨੀ ਗਾਰੰਟੀ ਕੀਤੀ ਜਾਵੇ, ਹਰੇਕ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ, ਨਹਿਰਾਂ, ਸੂਆਂ ਨੂੰ ਪਾਰਦਰਸ਼ੀ ਢੰਗ ਨਾਲ ਬਣਾਇਆ ਜਾਵੇ ਅਤੇ ਜੋ ਠੇਕੇਦਾਰਾਂ ਵਲੋਂ ਮਾੜਾ ਮਟੀਰੀਅਲ ਲਾਇਆ ਜਾ ਰਿਹਾ ਹੈ, ਉਸ ਦੀ ਤੁਰੰਤ ਪੜਤਾਲ ਕਰਾਈ ਜਾਵੇ। ਨਹਿਰੀ ਪਾਣੀ ਦੀ ਵੰਡ ਰੀਪੇਅਨ ਮੁਤਾਬਕ ਕੀਤੀ ਜਾਵੇ ਅਤੇ ਪਾਣੀਆਂ ਦੇ ਝਗੜੇ ਬੈਠ ਕਿ ਨਿਪਟਾਏ ਜਾਣ, ਸਾਰੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਾਇਆ ਜਾਵੇ। ਕਿਸਾਨਾਂ-ਮਜ਼ਦੂਰਾਂ ’ਤੇ ਸਿਰ ਤੇ ਚੜਿਆ ਸਰਕਾਰੀ, ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ। ਬਿਜਲੀ ਸੋਧ ਬਿੱਲ 2025 ਤੁਰੰਤ ਰੱਦ ਕੀਤਾ ਜਾਵੇ ਅਤੇ ਸਮਾਰਟ ਮੀਟਰ ਲਾਉਣੇ ਤੁਰੰਤ ਬੰਦ ਕੀਤੇ ਜਾਣ। ਕਣਕ ਦੀ ਬਜਾਈ, ਸਬਜ਼ੀਆਂ ਆਦਿ ਲਈ ਵਰਤੀਆਂ ਜਾਣ ਵਾਲੀਆਂ ਕੀਟ ਨਾਸ਼ਕ ਦੀਵਾਈਆਂ, ਡੀ.ਏ.ਪੀ ਖਾਦ ਦੀ ਬਲੈਕ ਤੁਰੰਤ ਬੰਦ ਕੀਤੀ ਜਾਵੇ। ਇਸ ਮੌਕੇ ਮੰਗਲ ਸਿੰਘ ਜਵੰਦਾ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਸੁਰਿੰਦਰ ਸਿੰਘ ਖੱਬਾ, ਬੁੱਧ ਸਿੰਘ ਪੱਖੋਕੇ, ਨਰਿੰਦਰ ਸਿੰਘ ਤੁੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ 70ਵੀਆਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਖੇਡਾਂ ’ਚ ਰਹੇ ਜੇਤੂ ਅਗਲੀ ਖ਼ਬਰ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਚੰਦੋਆ ਸਾਹਿਬ, ਰੁਮਾਲੇ ਤੇ ਬਰਤਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।