ਸੰਤਾਂ ਦੀ ਯਾਦ ਵਿਚ ਮਨਾਏ ਜਾ ਰਹੇ ਮੇਲੇ ਸੰਬੰਧੀ ਅਖੰਡ ਪਾਠਾਂ ਦੀ ਅਰੰਭਤਾ
ਖੇਮਕਰਨ, 19 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਜੀ ਦੀ ਯਾਦ ਵਿਚ 21 ਅਕਤੂਬਰ ਨੂੰ ਪਿੰਡ ਭੂਰਾ ਕੋਹਨਾ ਦੇ ਗੁਰਦੁਆਰਾ ਖ਼ਾਲਸਾ ਦਰਬਾਰ ਵਿਖੇ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਸਬੰਧੀ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਹੋਈ । ਖ਼ਾਲਸਾ ਅਕੈਡਮੀ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਬਾਬਾ ਸੁਖਦੇਵ ਸਿੰਘ ਮੁੱਖ ਗ੍ਰੰਥੀ ਨੇ ਅਰਦਾਸ ਕੀਤੀ।
ਅਜੀਤ ਡੈਸਕ
20-10-2026