ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਸੁਰਿੰਦਰ ਚੌਹਾਨ ਨੂੰ ਭਾਜਪਾ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਕੀਤਾ ਨਿਯੁਕਤ
ਰਾਜਾਸਾਂਸੀ, 26 (ਹਰਦੀਪ ਸਿੰਘ ਖੀਵਾ)-ਪਾਰਟੀ ਵਿਚ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲਿਆਂ ਦਾ ਪਾਰਟੀ ਵਲੋਂ ਹਮੇਸ਼ਾਂ ਮਾਣ ਸਤਿਕਾਰ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਮਿਹਨਤੀ ਵਰਕਰ ਸੁਰਿੰਦਰ ਸਿੰਘ ਚੌਹਾਨ ਸਾਬਕਾ ਸਰਕਲ ਪ੍ਰਧਾਨ ਤੇ ਸਕੱਤਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਨੂੰ ਭਾਰਤੀ ਜਨਤਾ ਪਾਰਟੀ ਰਾਜਾਸਾਂਸੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।
ਅਜੀਤ ਡੈਸਕ
27-10-2026