08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਅੱਠ ਮਹੀਨਿਆਂ ਤੋਂ ਠੰਡੇ ਜਲ ਦੀ ਚੱਲ ਰਹੀ ਛਬੀਲ ਦੀ ਸਮਾਪਤੀ ਮੌਕੇ ਗੋਲਡੀ ਵਲੋਂ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ

ਖਡੂਰ ਸਾਹਿਬ, 7 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਮਾਰਚ 2026 ਦੀਆਂ ਗਰਮੀਆਂ ਵਿਚ ਉਘੇ ਸਮਾਜ ਸੇਵੀ ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ ਵਲੋਂ ਸ਼ੁਰੂ ਕਰਵਾਈ ਗਈ ਠੰਡੇ ਜਲ ਦੀ ਛਬੀਲ ਹੁਣ ਠੰਡ ਦਾ ਮੌਸਮ ਸੁਰੂ ਹੋਣ ਕਰਕੇ ਅੱਜ ਸਮਾਪਤੀ ਕਰ ਦਿੱਤੀ ਗਈ ਹੈ। ਇਸ ਮੌਕੇ ਉਘੇ ਸਮਾਜ ਸੇਵੀ ਗੁਰਦੇਵ ਸਿੰਘ ਗੋਲਡੀ ਵਲੋਂ ਸੇਵਾਦਾਰਾਂ ਨੂੰ ਸਿਰਪਾਓ, ਕੰਬਲ ਰਜਾਈਆਂ ਦੇ ਕਿ ਸਨਮਾਨਿਤ ਕੀਤਾ।

ਅਜੀਤ ਡੈਸਕ 08-11-2026
ਖਡੂਰ ਸਾਹਿਬ, 7 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਮਾਰਚ 2026 ਦੀਆਂ ਗਰਮੀਆਂ ਵਿਚ ਉਘੇ ਸਮਾਜ ਸੇਵੀ ਗੁਰਦੇਵ ਸਿੰਘ ਗੋਲਡੀ ਖਡੂਰ ਸਾਹਿਬ ਵਲੋਂ ਸ਼ੁਰੂ ਕਰਵਾਈ ਗਈ ਠੰਡੇ ਜਲ ਦੀ ਛਬੀਲ ਹੁਣ ਠੰਡ ਦਾ ਮੌਸਮ ਸੁਰੂ ਹੋਣ ਕਰਕੇ ਅੱਜ ਸਮਾਪਤੀ ਕਰ ਦਿੱਤੀ ਗਈ ਹੈ। ਇਸ ਮੌਕੇ ਉਘੇ ਸਮਾਜ ਸੇਵੀ ਗੁਰਦੇਵ ਸਿੰਘ ਗੋਲਡੀ ਵਲੋਂ ਸੇਵਾਦਾਰਾਂ ਨੂੰ ਸਿਰਪਾਓ, ਕੰਬਲ ਰਜਾਈਆਂ ਦੇ ਕਿ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰਦੁਵਾਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਦੀ ਦਰਸਨੀ ਡਿਓੜੀ ਵਿਚ ਹਰੇਕ ਸਾਲ ਗਰਮੀਆਂ ਵਿਚ ਠੰਡੇ ਜਲ ਦੀ ਛਬੀਲ ਲਗਾਈ ਜਾਂਦੀ ਹੈ ਅਤੇ ਠੰਡ ਦਾ ਮੌਸਮ ਆਉਣ ਤੇ ਸਮਾਮਤੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਮਾਰਚ 2027 ਵਿਚ ਮੁੜ ਛਬੀਲ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਠ ਮਹੀਨੇ ਛਬੀਲ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਛਬੀਲ ਦੀ ਸਮਾਪਤੀ ਸਮੇੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਅੱਜ ਵੀ ਸੁਖਵਿੰਦਰ ਸਿੰਘ ਫੌਜੀ, ਗੁਰਪ੍ਰੀਤ ਸਿੰਘ ਏ.ਐਸ.ਆਈ, ਸੁਖਦੇਵ ਸਿੰਘ ਪੱਪੂ ਕਰਿਆਨੇ ਵਾਲੇ, ਕਾਕਾ ਸਿੰਘ, ਆਤਮਾ ਸਿੰਘ ਸ਼ਬਜੀ ਵਾਲੇ, ਦਲਬੀਰ ਸਿੰਘ ਸਬਜੀ ਵਾਲੇ, ਹੀਰਾ ਸਿੰਘ, ਬਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਅਮਨਦੀਪ ਸਿੰਘ ਸ਼ਾਹ ਖਡੂਰ ਸਾਹਿਬ, ਸਰਬਜੀਤ ਸਿੰਘ ਪੀ.ਬੀ 63 ਵਾਲੇ, ਮਨਜੀਤ ਸਿੰਘ ਮੀਤਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।