10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਜੋਸ਼ੋ ਖ਼ਰੋਸ਼ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਮਾਨਾਂਵਾਲਾ, 9 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਫੈਕਲਟੀ ਕਲੱਬ ਵਲੋਂ ਦੀਵਾਲੀ ਦਾ ਜਸ਼ਨ ਪੂਰੇ ਜੋਸ਼, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਆਪਸੀ ਸਾਂਝ ਨਾਲ ਭਰੇ ਪਲਾਂ ਦਾ ਆਨੰਦ ਮਾਣਿਆ।

ਅਜੀਤ ਡੈਸਕ 10-11-2026
ਮਾਨਾਂਵਾਲਾ, 9 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਫੈਕਲਟੀ ਕਲੱਬ ਵਲੋਂ ਦੀਵਾਲੀ ਦਾ ਜਸ਼ਨ ਪੂਰੇ ਜੋਸ਼, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਆਪਸੀ ਸਾਂਝ ਨਾਲ ਭਰੇ ਪਲਾਂ ਦਾ ਆਨੰਦ ਮਾਣਿਆ। ਸਮਾਰੋਹ ਵਿੱਚ ਏਜੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ, ਏਜੀਸੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਅਤੇ ਅੰਮ੍ਰਿਤਸਰ ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਅਵਨ ਕੁਮਾਰ ਵੈਦ ਦੇ ਨਾਲ ਰਜਿਸਟਰਾਰ, ਡੀਨ, ਡਿਪਟੀ ਡੀਨ ਅਤੇ ਫੈਕਲਟੀ ਮੈਂਬਰ ਹਾਜ਼ਰ ਰਹੇ। ਸਮਾਰੋਹ ਦਾ ਮੁੱਖ ਆਕਰਸ਼ਣ ਏਜੀਸੀ ਮਿਊਜ਼ਿਕ ਕਲੱਬ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਇੱਕ ਘੰਟੇ ਦੀ ਮਹਿਫ਼ਲ ਰਹੀ। ਇਸ ਮੌਕੇ ਪਤਵੰਤਿਆਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਨਿੱਘੀਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਸੁੱਖ ਔਜਲਾ ਵਲੋਂ ਨਗਰ ਪੰਚਾਇਤ ਅਜਨਾਲਾ ਦੇ ਸਫ਼ਾਈ ਸੇਵਕਾਂ ਨਾਲ ਮਨਾਈ ਦੀਵਾਲੀ , ਮਠਿਆਈ ਅਤੇ ਕੰਬਲ ਕੀਤੇ ਭੇਟ ਅਗਲੀ ਖ਼ਬਰ 16 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਪਿੰਡ ਸਭਰਾ ਵਿਖੇ ਤਿਆਰੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।