ਸਰਹਾਲੀ ਕਲਾਂ, 19 ਨਵੰਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨ੍ਹੀ ਦਿਨੀਂ ਮਾਝੇ ਵਿਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ, ਜਿਸ ਦੌਰਾਨ ਬਾਬਾ ਜੀ ਅੱਜ ਪਿੰਡ ਸਭਰਾ ਪਹੁੰਚੇ। ਇਸ ਪਿੰਡ ਦੀ ਸੰਗਤ ਸੰਪਰਦਾਇ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਜਿੱਥੇ ਸੰਪਰਦਾਇ ਦੀਆਂ ਚੱਲ ਰਹੀਆਂ ਸੇਵਾਵਾਂ ਵਿਚ ਨਗਰ ਸਭਰਾ ਤੋਂ ਸੰਗਤ ਸਦਾ ਸੇਵਾ ਕਰਨ ਪਹੁੰਚਦੀ ਹੈ, ਉੱਥੇ ਬਾਬਾ ਸੁੱਖਾ ਸਿੰਘ ਵਲੋਂ ਹੜ੍ਹਾਂ ਦੌਰਾਨ ਇਸ ਇਲਾਕੇ ਲਈ ਕੀਤੇ ਗਏ ਸੇਵਾ ਕਾਰਜਾਂ ਨੇ ਇਲਾਕੇ ਨੂੰ ਵੱਡੇ ਪੱਧਰ ’ਤੇ ਰਾਹਤ ਪਹੁੰਚਾਈ ਅਤੇ ਹੜ੍ਹਾਂ ਦੀ ਮਾਰ ਤੋਂ ਬਚਾਇਆ। ਸਭਰਾ ਦੀ ਸੰਗਤ ਵਲੋਂ ਵੱਡੇ ਇਕੱਠ ਵਿਚ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕਰਦਿਆਂ ਇਕ ਯਾਦਗਾਰੀ ਤਸਵੀਰ ਭੇਂਟ ਕੀਤੀ ਗਈ। ਇਸ ਮੌਕੇ ਪਿੰਡ ਦੀ ਸੰਗਤ ਨੇ ਬਾਬਾ ਸੁੱਖਾ ਸਿੰਘ ਵਲੋਂ ਗੁਰੂ ਘਰਾਂ ਦੀ ਸੇਵਾ-ਸੰਭਾਲ, ਗੁਰਮਤਿ ਪ੍ਰਚਾਰ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆਂ ਮੰਗਲ ਸਿੰਘ ਨੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੰਪਰਦਾਇ ਵਲੋਂ ਸਾਲ 2023 ਵਿਚ ਅਤੇ 2025 ਵਿਚ ਹੜ੍ਹਾਂ ਦੌਰਾਨ ਬਹੁਤ ਵੱਡੇ ਪੱਧਰ ਉਪਰਾਲੇ ਕੀਤੇ ਗਏ ਸਨ। ਦਰਿਆ ਦੇ ਹੜ੍ਹ ਸਾਹਮਣੇ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿਚ ਇੱਥੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। ਬਾਬਾ ਸੁੱਖਾ ਸਿੰਘ ਨੇ ਸੰਗਤਾਂ ਦੇ ਸਹਿਯੋਗ ਸਾਲ 2023 ਵਿਚ ਘੜੁੰਮ ਵਾਲੇ ਬੰਨ੍ਹ ਦਾ ਪਾੜ ਦਿਨ ਰਾਤ ਦੀ ਲਗਾਤਾਰ ਘਾਲਣਾ ਨਾਲ 8 ਦਿਨਾਂ ਵਿਚ ਪੂਰ ਕੇ ਇਲਾਕੇ ਨੂੰ ਵੱਡੀ ਰਾਹਤ ਪਹੁੰਚਾਈ ਸੀ। ਸਾਲ 2025 ਪਿੰਡ ਮਰੜ ਤੋਂ ਮੁੱਠਿਆਂਵਾਲਾ ਤੱਕ ਲੰਮਾ ਬੰਨ੍ਹ 31 ਦਿਨ ਰਾਤ ਦੀ ਘਾਲ ਸੇਵਾ ਤੇ ਪਹਿਰੇਦਾਰੀ ਨਾਲ ਟੁੱਟਣ ਤੋਂ ਬਚਾਇਆ ਗਿਆ, ਜਿਸ ਨਾਲ ਸੈਂਕੜੇ ਪਿੰਡ ਹੜਾਂ ਦੀ ਭਿਆਨਕ ਮਾਰ ਤੋਂ ਬਚੇ ਸਨ। ਬਾਬਾ ਸੁੱਖਾ ਸਿੰਘ ਦੀਆਂ ਇਨ੍ਹਾਂ ਮਹਾਨ ਸੇਵਾਵਾਂ ਨੂੰ ਦੁਨੀਆਂ ਭਰ ਵਿਚ ਸਲਾਹਿਆ ਗਿਆ। ਇਸ ਮੌਕੇ ਰਸ਼ਪਾਲ ਸਿੰਘ, ਪ੍ਰਣਾਮ ਸਿੰਘ ਆਸਟ੍ਰੇਲੀਆ, ਕਸ਼ਮੀਰ ਸਿੰਘ, ਤਸਬੀਰ ਸਿੰਘ, ਹਰਭਜਨ ਸਿੰਘ, ਕੇਹਰ ਸਿੰਘ, ਮੇਹਰ ਸਿੰਘ, ਬਚਿੱਤਰ ਸਿੰਘ, ਨਿਸ਼ਾਨ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।
ਸੰਤ ਬਾਬਾ ਸੁੱਖਾ ਸਿੰਘ ਨੂੰ ਪਿੰਡ ਸਭਰਾ ਦੀ ਸੰਗਤ ਵਲੋਂ ਕੀਤਾ ਸਨਮਾਨਿਤ
ਸਰਹਾਲੀ ਕਲਾਂ, 19 ਨਵੰਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨ੍ਹੀ ਦਿਨੀਂ ਮਾਝੇ ਵਿਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ, ਜਿਸ ਦੌਰਾਨ ਬਾਬਾ ਜੀ ਅੱਜ ਪਿੰਡ ਸਭਰਾ ਪਹੁੰਚੇ। ਇਸ ਪਿੰਡ ਦੀ ਸੰਗਤ ਸੰਪਰਦਾਇ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ।
ਅਜੀਤ ਡੈਸਕ
20-11-2026