ਪਲਸ ਪੋਲੀਓ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ
ਪੱਟੀ, 25 ਨਵੰਬਰ (ਕਾਲੇਕੇ, ਖਹਿਰਾ)-ਪਲਸ ਪੋਲੀਓ ਮੁਹਿੰਮ ਤਹਿਤ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਸਿਵਲ ਹਸਪਤਾਲ ਪੱਟੀ ਤੋਂ ਵੱਖ-ਵੱਖ ਟੀਮਾਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਆ ਰਹੀਆਂ ਹਨ। ਇਸੇ ਤਹਿਤ ਟੀਮ ਨੰਬਰ 24 ਵਲੋਂ ਸਰਬਜੀਤ ਸਿੰਘ ਰੇਡੀਓਗ੍ਰਾਫਰ ਦੀ ਅਗਵਾਈ ਵਿਚ ਪਲਸ ਪੋਲੀਓ ਬੂੰਦਾਂ ਘਰ ਘਰ ਜਾ ਕੇ ਪਿਆਈਆਂ ਗਈਆਂ।
ਅਜੀਤ ਡੈਸਕ
26-11-2026