ਵਿਦੇਸ਼ ਗਏ ਡਾਕਟਰ ਦੇ ਘਰੋਂ ਚੋਰਾਂ ਨੇ ਨਕਦੀ, ਸੋਨੇ ਦੇ ਗਹਿਣੇ ਅਤੇ ਡਾਲਰ ਕੀਤੇ ਚੋਰੀ
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)—ਵਿਦੇਸ਼ ਗਏ ਹੋਏ ਡਾਕਟਰ ਦੇ ਘਰਾਂ ਚੋਰਾਂ ਨੇ ਸੋਨੇ ਦੇ ਗਹਿਣੇ, ਨਗਦੀ ਅਤੇ ਡਾਲਰ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਡਾਕਟਰ ਜੋਗਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸੁਰਸਿੰਘ ਹਾਲ ਵਾਸੀ ਹਰਸੁਖਮਨ ਹਸਪਤਾਲ ਝਬਾਲ ਰੋਡ ਨੇੜੇ ਖਾਲਸਾ ਕਾਲਜ ਤਰਨ ਤਾਰਨ ਨੇ ਬਿਆਨ ਦਰਜ ਕਰਵਾਏ ਕਿ ਉਸਦੇ ਘਰ ਦੇ ਅਗਲੇ ਪਾਸੇ ਹਰਸੁਖਮਨ ਹਸਪਤਾਲ ਹੈ, ਜਿਸ ਨੂੰ ਉਹ ਖੁਦ ਚਲਾਉਂਦਾ ਹੈ।
ਤਰਨ ਤਾਰਨ, 26 ਨਵੰਬਰ (ਹਰਿੰਦਰ ਸਿੰਘ)—ਵਿਦੇਸ਼ ਗਏ ਹੋਏ ਡਾਕਟਰ ਦੇ ਘਰਾਂ ਚੋਰਾਂ ਨੇ ਸੋਨੇ ਦੇ ਗਹਿਣੇ, ਨਗਦੀ ਅਤੇ ਡਾਲਰ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਡਾਕਟਰ ਜੋਗਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸੁਰਸਿੰਘ ਹਾਲ ਵਾਸੀ ਹਰਸੁਖਮਨ ਹਸਪਤਾਲ ਝਬਾਲ ਰੋਡ ਨੇੜੇ ਖਾਲਸਾ ਕਾਲਜ ਤਰਨ ਤਾਰਨ ਨੇ ਬਿਆਨ ਦਰਜ ਕਰਵਾਏ ਕਿ ਉਸਦੇ ਘਰ ਦੇ ਅਗਲੇ ਪਾਸੇ ਹਰਸੁਖਮਨ ਹਸਪਤਾਲ ਹੈ, ਜਿਸ ਨੂੰ ਉਹ ਖੁਦ ਚਲਾਉਂਦਾ ਹੈ। 13 ਨਵੰਬਰ ਨੂੰ ਉਹ ਸਮੇਤ ਪਰਿਵਾਰ ਆਪਣੇ ਘਰੇਲੂ ਕੰਮ ਲਈ ਯੂ.ਕੇ (ਵਿਦੇਸ਼) ਗਿਆ ਹੋਇਆ ਸੀ ਅਤੇ ਰਿਹਾਇਸ਼ੀ ਘਰ ਨੂੰ ਤਾਲਾ ਲਗਾ ਕੇ ਹਸਪਤਾਲ ਵਾਲੀ ਸਾਈਡ ਦੀ ਦੇਖ ਰੇਖ ਹਰਜਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮੁੰਡਾਪਿੰਡ ਨੂੰ ਦੇ ਕੇ ਗਿਆ ਸੀ। ਹਸਪਤਾਲ ਵਾਲੀ ਸਾਈਡ ਦੇ ਛੋਟੇ ਦਰਵਾਜੇ ਦੀ ਚਾਬੀ ਵੀ ਹਰਜਿੰਦਰ ਸਿੰਘ ਨੂੰ ਦੇ ਕੇ ਗਏ ਸੀ ਤਾਂ 23 ਨਵੰਬਰ ਨੂੰ ਉਸ ਨੇ ਆਪਣੇ ਮੋਬਾਈਲ ਫੋਨ ਤੋਂ ਹਰਜਿੰਦਰ ਸਿੰਘ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ ਆ ਰਹੇ ਹਨ ਤਾਂ ਘਰ ਦੀ ਸਫਾਈ ਕਰਵਾ ਦੇਣਾ। ਹਰਜਿੰਦਰ ਸਿੰਘ ਉਸ ਦੇ ਕਹਿਣ ’ਤੇ ਹਸਪਤਾਲ ਵਾਲੀ ਸਾਇਡ ਦਾ ਦਰਵਾਜਾ ਖੋਲ ਕੇ ਅੰਦਰ ਗਿਆ ਤਾਂ ਦੇਖਿਆ ਕਿ ਰਿਹਾਇਸ਼ੀ ਕਮਰੇ ਦੇ ਦਰਵਾਜੇ ਦਾ ਲੌਕ ਟੁੱਟਿਆ ਹੋਇਆ ਸੀ ਅਤੇ ਕਮਰੇ ਅੰਦਰ ਪਈ ਅਲਮਾਰੀ ਵੀ ਖੁੱਲੀ ਪਈ ਸੀ ਤਾਂ ਤੁਰੰਤ ਹਰਜਿੰਦਰ ਸਿੰਘ ਨੇ ਉਸ ਨੂੰ ਵੀਡੀਓ ਕਾਲ ਕੀਤੀ ਅਤੇ ਸਾਰੀ ਜਾਣਕਾਰੀ ਦਿੱਤੀ। 24 ਨਵੰਬਰ ਨੂੰ ਉਹ ਵਿਦੇਸ਼ ਤੋਂ ਘਰ ਵਾਪਿਸ ਆ ਗਿਆ ਤਾਂ ਦੇਖਿਆ ਕਿ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਵਿਚੋਂ ਤਿੰਨ ਸੈਟ ਲੇਡੀਜ ਸੋਨਾ 10 ਤੋਲੇ, 2 ਲੇਡੀਜ ਡਾਇਮੰਡ ਸੈਟ ਵਜਨ 2 ਤੋਲੇ ਸੋਨਾ, ਚਾਰ ਮੁੰਦਰੀਆਂ ਜੈਂਟਸ ਵਜਨ 2 ਤੋਲਾ ਸੋਨਾ, 6 ਮੁੰਦਰੀਆਂ ਲੇਡੀਜ ਵਜਨ ਤਿੰਨ ਤੋਲੇ, 5 ਚੈਨ ਸੈਟ ਲੇਂਡੀਜ ਵਜਨ 5 ਤੋਲੇ, 2 ਕੜੇ ਜੈਂਟਸ ਵਜਨ ਡੇਢ ਤੋਲਾ ਸੋਨਾ, ਇਕ ਬਰੈਸਲੇਟ ਲੇਡੀਜ ਵਜਨ 1 ਤੋਲਾ ਸੋਨਾ, 2 ਛੋਟੇ ਕਾਂਟੇ ਲੇਡੀਜ ਵਜਨ ਡੇਢ ਤੋਲਾ, ਇਕ ਲੇਡੀਜ ਮੁੰਦਰੀ ਡਾਇਮੰਡ ਵਾਈਟ ਅੱਧਾ ਤੋਲਾ ਸੋਨਾ ਅਤੇ 9 ਲੱਖ 50 ਹਜ਼ਾਰ ਰੁਪਏ ਦੀ ਨਗਦੀ ਜੋ ਖੇਤੀਬਾੜੀ ਅਤੇ ਹਸਪਤਾਲ ਦੀ ਵੱਟਤ ਸੀ ਅਤੇ 1300 ਯੂ.ਐਸ ਡਾਲਰ, 300 ਯੂਰੋ ਰੱਖੇ ਹੋਏ ਸਨ ਨੂੰ ਚੋਰਾਂ ਵਲੋਂ ਘਰ ਅੰਦਰ ਦਾਖਲ ਹੋ ਕੇ ਚੋਰੀ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।