ਝਬਾਲ, 26 ਨਵੰਬਰ (ਸੁਖਦੇਵ ਸਿੰਘ)–ਡੀ.ਐਸ.ਪੀ. ਕਮਲਮੀਤ ਸਿੰਘ ਦਾ ਸਬ ਡਵੀਜਨ ਭਿੱਖੀਵਿੰਡ ਵਿਖੇ ਤਬਾਦਲਾ ਹੋਣ ਤੋਂ ਬਾਅਦ ਉਹ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰਾ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਦੀ ਤਸਵੀਰ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਗੁਰਜੀਤ ਸਿੰਘ ਪੰਜਵੜ, ਪ੍ਰਸਿੰਨ ਸਿੰਘ, ਜਗਜੀਤ ਸਿੰਘ ਪੰਜਵੜ, ਕਾਬਲ ਸਿੰਘ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।