20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਨਜੀਤ ਬੱਧਣ ਦਾ ਪਲੇਠਾ ਕਾਵਿ ਸੰਗ੍ਰਹਿ 'ਚੁੱਪ ਦੇ ਅਲਫ਼ਾਜ਼' ਲੋਕ ਅਰਪਣ <br/>

ਪੰਜਾਬੀ ਸਾਹਿੱਤ ਅਕਾਦਮੀ ਵਿਖੇ ਮਨਜੀਤ ਬੱਧਣ ਦਾ ਪਲੇਠਾ ਕਾਵਿ ਸੰਗ੍ਰਹਿ 'ਚੁੱਪ ਦੇ ਅਲਫਾਜ਼' ਲੋਕ ਅਰਪਣ ਕਰਦੇ ਹੋਏ ਡਾ. ਗੁਰਚਰਨ ਕੌਰ ਕੋਚਰ, ਡਾ. ਪ੍ਰਗਟ ਸਿੰਘ ਗਰਚਾ, ਮਨਜੀਤ ਬੱਧਣ, ਸੁਖਵਿੰਦਰ ਅਨਹਦ ਅਤੇ ਹੋਰ | ਅਜੀਤ ਤਸਵੀਰ <br/> 26-01-2026
ਲੁਧਿਆਣਾ, 25 ਜਨਵਰੀ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ ਵਿਖੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਅਤੇ ਸਿਰਜਣਧਾਰਾ ਵਲੋਂ ਮਨਜੀਤ ਸਿੰਘ ਬੱਧਣ ਦਾ ਪਲੇਠਾ ਕਾਵਿ-ਸੰਗ੍ਰਹਿ 'ਚੁੱਪ ਦੇ ਅਲਫ਼ਾਜ਼' ਲੋਕ ਅਰਪਣ ਸਮਾਗਮ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਨਾਮਵਰ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਨੇ ਕੀਤੀ | ਡਾ. ਪਰਗਟ ਸਿੰਘ ਗਰਚਾ ਪਿ੍ੰਸੀਪਲ ਜੀ.ਐਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਸਿÉੰਦਰ ਸਿੰਘ, ਅਰਵਿੰਦ ਕੁਮਾਰ, ਅਰੁਨ ਕੁਮਾਰ, ਬਿ੍ਜ ਭੂਸ਼ਨ ਗੋਇਲ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ ਹੀਰਾ ਨੇ ਮਨਜੀਤ ਸਿੰਘ ਬੱਧਣ ਦੀ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਇਸ ਕਾਵਿ-ਸੰਗ੍ਰਹਿ ਵਿਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ | ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ ਨੇ ਕਿਤਾਬ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਤਰਿਤ ਵਿਚਾਰ ਪੇਸ਼ ਕੀਤੇ | ਇਸ ਮੌਕੇ ਮਨਜੀਤ ਬੱਧਣ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਆਪਣੀ ਕਵਿਤਾ ਦੇ ਸਫ਼ਰ ਦੀ ਗੱਲ ਕੀਤੀ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਅਤੇ ਸਿਰਜਣਧਾਰਾ ਵਲੋਂ ਮੁੱਖ ਮਹਿਮਾਨ ਸਮੇਤ ਸਾਹਿੱਤਿਕ ਹਸਤੀਆਂ ਅਤੇ ਮਨਜੀਤ ਬੱਧਣ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਅਨਹਦ ਨੇ ਪ੍ਰਭਾਵਸ਼ਾਲੀ ਮੰਚ ਸੰਚਾਲਨ ਕੀਤਾ | ਅਮਰਜੀਤ ਸ਼ੇਰਪੁਰੀ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਚੰਗਾ ਰੰਗ ਬੰਨਿ੍ਹਆ | ਇਸ ਮੌਕੇ 'ਤੇ ਕਵੀ ਦੇ ਪਰਿਵਾਰਕ ਮੈਂਬਰ ਜਸਵੰਤ ਸਿੰਘ, ਭੁਪਿੰਦਰ ਕੌਰ, ਸੁਖਵਿੰਦਰ ਕੌਰ ਅਤੇ ਬੱਚਿਆਂ ਦੇ ਨਾਲ-ਨਾਲ ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਰਵਿੰਦਰ ਕੁਮਾਰ, ਕੁਲਦੀਪ ਸਿੰਘ, ਸਤੀਸ਼ ਕੁਮਾਰ, ਮੁਨੀਸ਼ ਕੁਮਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਦੀ ਸ਼ਰਨ ਵਿਚ ਆ ਕੇ ਨਾਮ ਸਿਮਰਨ ਦਾ ਜੀਵਨ ਧਾਰਨ ਕਰੀਏ-ਸੰਤ ਬਾਬਾ ਅਮੀਰ ਸਿੰਘ <br/> ਅਗਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਨੂੰ ਸਰਕਾਰੀ ਬੈਂਕ ਵਿਚ ਰਲੇਵੇ ਦੇ ਕੇਂਦਰ ਸਰਕਾਰ ਦੇ ਮਨਸੂਬੇ ਦਾ ਦੁਨੀਆਂ ਭਰ ਦੇ ਸਿੱਖਾਂ 'ਚ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।