28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਲਵਾਰਾ ਏਅਰਪੋਰਟ ਨਾਲ ਲੁਧਿਆਣਾ ਨੰੂ ਮਿਲੀ ਉਦਯੋਗਿਕ ਤਰੱਕੀ ਦੀ ਨਵੀਂ ਦਿਸ਼ਾ-ਭਾਜਪਾ ਆਗੂ <br/>

ਜੀਵਨ ਗੁਪਤਾ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਅਨਿਲ ਸਰੀਨ, ਗੁਰਦੀਪ ਸਿੰਘ ਨੀਟੂ | <br/> 01-02-2026
ਲੁਧਿਆਣਾ, 31 ਜਨਵਰੀ (ਭੁਪਿੰਦਰ ਸਿੰਘ ਬੈਂਸ)-ਹਲਵਾਰਾ ਏਅਰਪੋਰਟ ਦੇ ਸ਼ੁਰੂ ਹੋਣ ਨੰੂ ਲੈਕੇ ਭਾਰਤੀ ਜਨਤਾ ਪਾਟੀ ਦੇ ਸੀਨੀਅਰ ਆਗੂਆਂ ਵਲੋਂ ਇਸ ਨੰੂ ਲੁਧਿਆਣਾ ਲਈ ਇਤਿਹਾਸਕ ਉਪਲਬਧੀ ਕਰਾਰ ਦਿੱਤ ਗਿਆ ਹੈ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਦੇਸ਼ ਮਹਾ ਮੰਤਰੀ ਜੀਵਨ ਗੁਪਤਾ ਦੇ ਨਾਲ ਨਾਲ ਭਾਜਪਾ ਆਗੂ ਬਿਕਰਮ ਸਿੰਘ ਸਿੱਧੂ, ਅਨਿਲ ਸਰੀਨ ਅਤੇ ਗੁਰਦੀਪ ਸਿੰਘ ਨੀਟੂ ਨੇ ਇਕਸੁਰ ਵਿਚ ਕਿਹਾ ਕਿ ਹਲਵਾਰਾ ਏਅਰਪੋਰਟ ਲੁਧਿਆਣਾ ਦੇ ਵਪਾਰਕ ਅਤੇ ਉਦਯੋਗਿਕ ਵਿਕਾਸ ਨੰੂ ਨਵੀਂ ਰਫ਼ਤਾਰ ਦੇਵੇਗਾ | ਉਨ੍ਹਾਂ ਦੱਸਿਆ ਕਿ ਇਸ ਏਅਰਪੋਰਟ ਨਾਲ ਯਾਤਰਾ ਆਸਾਨ ਹੋਵੇਗੀ, ਸਮਾਂ ਅਤੇ ਖ਼ਰਚ ਘੱਟ ਹੋਵੇਗਾ ਅਤੇ ਅੰਤਰਰਾਸ਼ਟਰੀ ਵਪਾਰ ਨੰੂ ਹੋਰ ਉਤਸ਼ਾਹ ਮਿਲੇਗਾ | ਭਾਜਪਾ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੁਧਿਆਣਾ ਵਾਸੀਆਂ ਵਲੋਂ ਹਲਵਾਰਾ ਏਅਰਪੋਰਟ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੰੂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕਰਕੇ ਸ਼ਹਿਰ ਦੇ ਉਦਯੋਗਿਕ ਵਿਕਾਸ ਨੂੰ ਗਤੀਸ਼ੀਲ ਬਣਾਇਆ ਹੈ | ਆਗੂਆਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਲੁਧਿਆਣਾ ਨੰੂ ਦੇਸ਼ ਵਿਦੇਸ਼ ਦੇ ਉਦਯੋਗਿਕ ਨਕਸ਼ੇ ਤੇ ਹੋਰ ਮਜ਼ਬੂਤੀ ਨਾਲ ਸਥਾਪਿਤ ਕਰਨ ਵਿਚ ਮੀਲ ਪੱਥਰ ਸਾਬਤ ਹੋਵੇਗਾ |

ਪਿਛਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਜੀ. ਟੀ. ਬੀ. ਐਚ. ਦੇ ਵਿਦਿਆਰਥੀਆਂ ਨੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਦਾ ਕ... ਅਗਲੀ ਖ਼ਬਰ ਗਮਸਾ ਐਕਸਪੋ-2026 ਵਿਚ 6 ਤੋਂ 9 ਫਰਵਰੀ ਤੱਕ ਲੱਗੇਗਾ ਟੈਕਸਟਾਈਲ ਟੈਕਨਾਲੋਜੀ ਦਾ 'ਮਹਾਕੁੰਭ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।