17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇਕਾਈ ਹਸਪਤਾਲ ਨੇ ਪੰਜਾਬ ਵਿਚ 'ਪਹਿਲੀ ਰੋਬੋਟਿਕ ਡੋਨਰ ਕਿਡਨੀ ਸਰਜਰੀ' ਸਫਲਤਾਪੂਰਵਕ ਕਰਕੇ ਰਚਿਆ ਇਤਿਹਾਸ <br/>

ਅਜੀਤ ਡੈਸਕ 15-02-2026
ਲੁਧਿਆਣਾ, 14 ਫਰਵਰੀ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਚੰਡੀਗੜ੍ਹ ਰੋਡ ਨੇ ਇਕ ਇਤਿਹਾਸਕ ਡਾਕਟਰੀ ਉਪਲਬਧੀ ਹਾਸਲ ਕਰਦਿਆਂ ਪੰਜਾਬ ਦੀ ਪਹਿਲੀ ਰੋਬੋਟਿਕ-ਸਹਾਇਤਾ ਨਾਲ ਕੀਤੀ ਲਿਵਿੰਗ ਡੋਨਰ ਕਿਡਨੀ ਸਰਜਰੀ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ | ਇਸ ਆਧੁਨਿਕ ਰੋਬੋਟਿਕ ਪ੍ਰਕਿਰਿਆ ਨਾਲ ਡੋਨਰ ਲਈ ਘੱਟ ਤੋਂ ਘੱਟ ਖ਼ੂਨ ਵਹਿਣਾ, ਛੋਟੇ ਚੀਰੇ, ਘੱਟ ਦਰਦ ਅਤੇ ਤੇਜ਼ੀ ਨਾਲ ਸੁਧਾਰ ਯਕੀਨੀ ਬਣਾਇਆ ਗਿਆ | ਇਹ ਸਰਜਰੀ ਹਸਪਤਾਲ ਦੀ ਆਧੁਨਿਕ ਰੋਬੋਟਿਕ ਸਰਜਰੀ ਪ੍ਰਣਾਲੀ ਦੀ ਮਦਦ ਨਾਲ ਕੀਤੀ ਗਈ, ਜਿਸ ਨਾਲ ਵਧੀਆ ਸਟੀਕਤਾ, ਉੱਤਮ 3ਡੀ ਵਿਜ਼ੁਲਾਈਜ਼ੇਸ਼ਨ ਅਤੇ ਬਿਹਤਰ ਕੰਟਰੋਲ ਪ੍ਰਾਪਤ ਹੋਇਆ | ਪੰਜਾਬ ਵਿਚ ਕੀਤੀ ਗਈ ਪਹਿਲੀ ਰੋਬੋਟਿਕ ਡੋਨਰ ਕਿਡਨੀ ਸਰਜਰੀ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਚੀਫ਼ ਯੂਰੋਲੋਜਿਸਟ ਅਤੇ ਟਰਾਂਸਪਲਾਂਟ ਤੇ ਰੋਬੋਟਿਕ ਸਰਜਨ, ਚੇਅਰਮੈਨ ਇਕਾਈ ਹਸਪਤਾਲ ਡਾ. ਬਲਦੇਵ ਸਿੰਘ ਔਲਖ ਨੇ ਕਿਹਾ ਕਿ ਲਿਵਿੰਗ ਕਿਡਨੀ ਡੋਨਰ ਸਾਡੇ ਅਸਲੀ ਹੀਰੋ ਹਨ ਅਤੇ ਉਹ ਸਭ ਤੋਂ ਸੁਰੱਖਿਅਤ ਅਤੇ ਘੱਟ ਦਰਦ ਵਾਲੀ ਸਰਜਰੀ ਦੇ ਹੱਕਦਾਰ ਹਨ | ਲਿਵਿੰਗ ਕਿਡਨੀ ਦਾਨ ਜੀਵਨ ਬਚਾਉਣ ਵਾਲਾ ਕਦਮ ਹੈ ਅਤੇ ਡੋਨਰ ਦੀ ਸੁਰੱਖਿਆ ਅਤੇ ਸੁਖ-ਸੁਵਿਧਾ ਸਭ ਤੋਂ ਮਹੱਤਵਪੂਰਨ ਹੈ | ਰੋਬੋਟਿਕ ਸਰਜਰੀ ਸਰਜਨ ਦੀ ਕੁਦਰਤੀ ਕਾਬਲੀਅਤ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਉਨ੍ਹਾਂ ਨੂੰ ਵਧੀਆ ਅਤੇ ਆਰਾਮਦਾਇਕ ਮਾਹੌਲ ਵਿਚ ਸਰਜਰੀ ਕਰਨ ਦੀ ਆਗਿਆ ਦਿੰਦੀ ਹੈ | ਇਹ ਰੋਬੋਟਿਕ ਡੋਨਰ ਕਿਡਨੀ ਰਿਮੂਵਲ ਸਰਜਰੀ ਡਾ. ਔਲਖ ਦੀ ਦੇਖਰੇਖ ਹੇਠ ਡਾ. ਅਮਿਤ ਤੁਲੀ, ਕੰਸਲਟੈਂਟ ਯੂਰੋਲੋਜੀ, ਸੀਨੀਅਰ ਰੈਜ਼ੀਡੈਂਟ ਡਾ. ਹਿਮਾਂਸ਼ੂ ਸ਼ਰਮਾ, ਡਾ. ਨਰੇਸ਼ ਲੋਧੀ ਅਤੇ ਡਾ. ਕਿ੍ਸ਼ਨਾ ਪਾਲ ਸਿੰਘ ਦੀ ਟੀਮ ਵਲੋਂ ਸਫਲਤਾਪੂਰਵਕ ਕੀਤੀ ਗਈ | ਇਸ ਮੌਕੇ ਇਕਾਈ ਹਸਪਤਾਲ ਦੀ ਸਰਜਰੀ ਟੀਮ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਸਫਲਤਾ ਖੇਤਰ ਵਿਚ ਟਰਾਂਸਪਲਾਂਟ ਸਰਜਰੀ ਸੇਵਾਵਾਂ ਲਈ ਇਕ ਵੱਡਾ ਕਦਮ ਹੈ |

ਪਿਛਲੀ ਖ਼ਬਰ ਨਵ ਵਿਆਹੁਤਾ ਨੇ ਸ਼ੱਕੀ ਹਾਲਾਤ ਵਿਚ ਕੀਤੀ ਖੁਦਕੁਸ਼ੀ ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀਆਂ ਪੰਜਾਬੀਆਂ ਨੂੰ ਜਗਾਉਣ ਦਾ ਕੰਮ ਕਰਨਗੀਆਂ-ਭੁਪਿੰਦਰ ਭਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।