17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਖੰਡ ਯੱਗ 'ਚ ਸੈਂਕੜੇ ਪਰਿਵਾਰਾਂ ਨੇ ਕੀਤੀ ਮਾਂ ਭਗਵਤੀ ਦੇ ਕੰਜਕ ਸਰੂਪ ਦੀ ਪੂਜਾ <br/>

ਅਜੀਤ ਡੈਸਕ 15-02-2026
ਲੁਧਿਆਣਾ, 14 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ, ਸਿੰਗਲਾ ਐਨਕਲੇਵ ਸਥਿਤ ਮਹੰਤ ਪ੍ਰਵੀਨ ਚÏਧਰੀ ਦੀ ਰਹਿਨੁਮਾਈ ਹੇਠ ਮਾਂ ਬਗਲਾਮੁਖੀ ਧਾਮ ਵਿਖੇ 243 ਘੰਟੇ, 11 ਰੋਜ਼ਾ ਅਖੰਡ ਮਹਾਂਯੱਗ ਦੇ ਚੌਥੇ ਦਿਨ ਕੰਜਕ ਪੂਜਨ ਕੀਤਾ ਗਿਆ¢ ਸੈਂਕੜੇ ਯਜਮਾਨ ਪਰਿਵਾਰਾਂ ਨੇ ਮਾਂ ਦੇ ਕੰਜਕ ਸਰੂਪ ਦੀ ਪੂਜਾ ਕੀਤੀ ਅਤੇ ਯੱਗ ਸਥਾਨ 'ਤੇ ਬਿਰਾਜਮਾਨ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ¢ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਤਰਾਂ ਦੇ ਜਾਪ ਨਾਲ ਅਖੰਡ ਯੱਗ ਵਿਚ ਆਹੂਤੀਆਂ ਪਾਈਆਂ | ਮਹੰਤ ਪ੍ਰਵੀਨ ਚੌਧਰੀ ਨੇ ਯੱਗ ਸਥਾਨ 'ਤੇ ਲਹਿਰਾਉਂਦੇ ਹੋਏ ਧਰਮ ਧਵੱਜ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਖ਼ੁਸ਼ਹਾਲ ਜੀਵਨ ਜੀਉਣ ਲਈ ਧਰਮ ਅਤੇ ਸੇਵਾ ਸਭ ਤੋਂ ਸਰਲ ਮਾਰਗ ਹੈ¢ ਧਰਮ ਮਨੁੱਖਤਾ ਦੀ ਅਸਲ ਪਛਾਣ ਹੈ ¢ ਮੱਥੇ 'ਤੇ ਤਿਲਕ ਲਗਾਉਣਾ, ਜੀਭ ਨਾਲ ਮੰਤਰਾਂ ਦਾ ਜਾਪ ਕਰਨਾ, ਹੱਥਾਂ ਨਾਲ ਦਾਨ ਕਰਨਾ, ਨਾਮ ਜਪਣਾ ਅਤੇ ਸ਼ਰਧਾ ਭਾਵ ਹੀ ਨੇਕ ਮਨੁੱਖੀ ਜੀਵਨ ਦੇ ਸਬੂਤ ਹਨ¢ ਸ਼ਾਮ ਦੀ ਆਰਤੀ ਤੋਂ ਬਾਅਦ ਭਜਨ ਗਾਇਕ ਸੁਰਿੰਦਰ ਜੋਗੀਆ ਅਤੇ ਪ੍ਰਤੀਕ ਕਪੂਰ ਨੇ ਆਪਣੀ ਸੁਰੀਲੀ ਆਵਾਜ਼ ਮਾਂ ਦਾ ਗੁਣਗਾਨ ਕੀਤਾ | ਇਸ ਤਰ੍ਹਾਂ ਮਹਿਲਾ ਸੰਕੀਰਤਨ ਮੰਡਲ ਨੇ ਵੀ ਮਾਂ ਬਗਲਾਮੁਖੀ ਨੂੰ ਭੋਗ ਅਰਪਿਤ ਕੀਤੇ ਅਤੇ ਭੋਗ ਉਪਰੰਤ ਚਰਨਾਮਿ੍ਤ ਲੈ ਕੇ ਸ਼ਰਧਾਲੂਆਂ ਨੇ ਮਾਂ ਭਗਵਤੀ ਦਾ ਸ਼ੁਕਰਾਨਾ ਕੀਤਾ¢ ਮੁੱਖ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਮਹੰਤ ਪ੍ਰਵੀਨ ਚÏਧਰੀ ਵਲੋਂ ਸ਼ਾਮ ਨੂੰ ਕਰਵਾਏ ਅਖੰਡ ਯੱਗ ਬਾਰੇ ਦੱਸਦਿਆਂ ਕਿਹਾ ਕਿ ਯੱਗ ਭਾਰਤੀ ਸੰਸਕ੍ਰਿਤੀ ਦੀ ਪਛਾਣ ਹੈ¢ ਇਸ ਮÏਕੇ ਸੇਵਕ ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚÏਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਾਰੀਖਾ, ਗੌਤਮ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਨ ਚੌਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਵਰੁਣ ਗੁਪਤਾ, ਬਲਜੀਤ ਤਾਰੀਖਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ, ਬੌਬੀ ਮੱਕੜ, ਨਿਤੇਸ਼ ਸੂਦ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਰਾਕੇਸ਼ ਪਾਸੀ, ਗੁਨੀਤ ਖੇੜਾ, ਚੇਤਨ ਟੰਡਨ, ਅਜੈ ਜੈਨ ਨੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਦੀ ਸੇਵਾ-ਸੰਭਾਲ ਅਤੇ ਖਾਣ-ਪੀਣ ਦੇ ਪ੍ਰਬੰਧਾਂ ਵਿਚ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਜੀਜੇ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਸਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਨਵ ਵਿਆਹੁਤਾ ਨੇ ਸ਼ੱਕੀ ਹਾਲਾਤ ਵਿਚ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।