ਭਿ੍ਸ਼ਟਾਚਾਰ ਮੁਕਤ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ 'ਆਪ' ਸਰਕਾਰ ਬੁਰੀ ਤਰ੍ਹਾਂ ਅਸਫਲ
ਅਜੀਤ ਡੈਸਕ
15-02-2026
ਕੀ ਕਹਿਣਾ ਹੈ ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ ਰਕੇਸ਼ ਚੱਡਾ ਦਾ
ਜਦੋਂ ਇਸ ਬਾਬਤ ਬਲਾਕ ਡਿਵੈਲਪਮੈਂਟ ਪੰਚਾਇਤ ਅਫ਼ਸਰ ਰਕੇਸ਼ ਚੱਡਾ ਤੋਂ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਆਰ.ਓ. ਸਿਸਟਮ ਸਮਰੱਥਾ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ ਅਤੇ ਛੱਪੜਾਂ ਦੀ ਸਫ਼ਾਈ ਲਈ ਵਰਤੀਆਂ ਜਾਣ ਵਾਲੀਆਂ ਜੇ.ਸੀ.ਬੀ. ਅਤੇ ਹੈਡਰਾ ਮਸ਼ੀਨਾਂ ਪ੍ਰਤੀ ਘੰਟਾ ਦੀ ਲਾਗਤ ਨਾਲ ਕੰਮ ਕਰਦੀਆਂ ਹਨ | ਜਿਨ੍ਹਾਂ ਦੇ ਕੀਤੇ ਕੰਮ ਦੇ ਘੰਟਿਆਂ ਦਾ ਹਿਸਾਬ ਸਰਪੰਚ, ਜੇ.ਈ ਅਤੇ ਪੰਚਾਇਤ ਸਕੱਤਰ ਵਲੋਂ ਮਿਣਤੀ ਕਰਨ ਤੋਂ ਬਾਅਦ ਹੀ ਤੈਅ ਕੀਤਾ ਜਾਂਦਾ ਹੈ, ਜਿਸ ਦੇ ਹਿਸਾਬ ਨਾਲ ਹੀ ਇਹਨਾਂ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਂਦੀ ਹੈ | ਦ ਕਿ ਪੰਚਾਇਤ ਸਕੱਤਰ ਸਤਵੀਰ ਕੌਰ ਨੇ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆਂ |