17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰਾਸ਼ਟਰੀ ਖੇਤੀ ਵਿਕਾਸ ਯੋਜਨਾ ਪ੍ਰਾਜੈਕਟ 'ਬਿਜ਼ਨਸ ਬੀਬਾ' ਅਧੀਨ ਕਰਵਾਇਆ ਸਿਖਲਾਈ ਪ੍ਰੋਗਰਾਮ <br/>

ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਅÏਰਤਾਂ ਅਤੇ ਕਿਸਾਨਾਂ ਦੇ ਨਾਲ ਡਾਇਰੈਕਟਰ ਡਾਕਟਰ ਕੇ.ਬੀ. ਸਿੰਘ, ਡਿਪਟੀ ਡਾਇਰੈਕਟਰ ਭਾਰਤੀ ਮਦਾਨ ਅਤੇ ਹੋਰ | ਅਜੀਤ ਤਸਵੀਰ <br/> 15-02-2026
ਲੁਧਿਆਣਾ, 14 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਮੈਨਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਟਿਊਟ (ਪਾਮੇਤੀ) ਵਿਖੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਪ੍ਰੋਜੈਕਟ 'ਬਿਜ਼ਨਸ ਬੀਬਾ' ਅਧੀਨ 'ਦੁੱਧ ਵਿਚ ਮੁੱਲ ਵਾਧਾ' ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ¢ ਇਹ ਸਿਖਲਾਈ ਪ੍ਰੋਗਰਾਮ ਖ਼ਾਸ ਤੌਰ 'ਤੇ ਉਨ੍ਹਾਂ ਮਹਿਲਾਵਾਂ ਲਈ ਤਿਆਰ ਕੀਤਾ ਗਿਆ ਸੀ, ਜੋ ਦੁੱਧ ਅਤੇ ਦੁੱਧ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਾਰੇ ਆਪਣਾ ਗਿਆਨ ਅਤੇ ਹੁਨਰ ਵਧਾਉਣਾ ਚਾਹੁੰਦੀਆਂ ਹਨ ਅਤੇ ਇਸ ਖੇਤਰ ਵਿਚ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀਆਂ ਹਨ¢ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ 17 ਕਿਸਾਨ ਮਹਿਲਾਵਾਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ¢ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਵਿਚ, ਮਿਸ ਭਾਰਤੀ ਮਦਾਨ, ਡਿਪਟੀ ਡਾਇਰੈਕਟਰ, ਪਾਮੇਤੀ ਨੇ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਾਗੀਦਾਰਾਂ ਨੂੰ ਸੈਸ਼ਨਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ ਪ੍ਰਸ਼ਨ ਪੁੱਛਣ ਲਈ ਪ੍ਰੇਰਿਤ ਕੀਤਾ¢ ਪ੍ਰਾਰੰਭਿਕ ਸੈਸ਼ਨ ਡਾ. ਇੰਦਰਪ੍ਰੀਤ ਕÏਰ, ਮੁਖੀ, ਡਿਪਾਰਟਮੈਂਟ ਆਫ ਡੇਅਰੀ ਇਕਨਾਮਿਕਸ ਐਂਡ ਬਿਜ਼ਨਸ ਮੈਨੇਜਮੈਂਟ, ਵਲੋਂ ਲਿਆ ਗਿਆ¢ ਉਨ੍ਹਾਂ ਨੇ ਭਾਗੀਦਾਰਾਂ ਨੂੰ ਸਲਾਹ ਦਿੱਤੀ ਕਿ ਰੋਜ਼ਾਨਾ ਦੁੱਧ ਉਤਪਾਦਨ ਅਤੇ ਉਪਲਬਧ ਬਾਜ਼ਾਰ ਮੌਕਿਆਂ ਦਾ ਆਂਕਲਨ ਕੀਤੇ ਬਿਨਾਂ ਇਸ ਕਾਰੋਬਾਰ ਵਿਚ ਨਾ ਉਤਰਿਆ ਜਾਵੇ¢ ਸਿਖਲਾਈ ਦÏਰਾਨ, ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ, ਦੇ ਵਿਗਿਆਨੀਆਂ ਨੇ ਸਾਫ਼ ਦੁੱਧ ਉਤਪਾਦਨ ਅਤੇ ਉਸ ਦੀ ਸਾਂਭ-ਸੰਭਾਲ, ਛੋਟੇ ਪੱਧਰ ਦੇ ਮਿਲਕ ਪੋ੍ਰਸੈਸਿੰਗ ਦੇ ਕਾਰੋਬਾਰ ਲਈ ਸ਼ੁਰੂਆਤੀ ਯੋਜਨਾ ਅਤੇ ਤਿਆਰੀ , ਲੋੜੀਂਦੀ ਮਸ਼ੀਨਰੀ ਅਤੇ ਉਪਕਰਨਾਂ ਆਦਿ ਬਾਰੇ ਜਾਣਕਾਰੀ ਦਿੱਤੀ ¢ ਉਤਪਾਦ ਤਿਆਰ ਕਰਨ ਤੋਂ ਪਹਿਲਾਂ ਦੁੱਧ ਦੀ ਗੁਣਵੱਤਾ ਜਾਂਚ ਅਤੇ ਮਿਆਰੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ¢ ਸਿੱਖਿਆਰਥੀਆਂ ਨੂੰ ਹੱਥੀਂ ਤਜਰਬਾ ਦੇਣ ਲਈ ਦੁੱਧ ਤੋਂ ਘਿਉ, ਪਨੀਰ, ਬਰਫ਼ੀ ਅਤੇ ਮੋਜ਼ਰੇਲਾ ਚੀਜ਼ ਆਦਿ ਉਤਪਾਦ ਤਿਆਰ ਕਰਵਾਏ ਗਏ | ਕਿਸਾਨ ਮਹਿਲਾਵਾਂ ਨੂੰ ਦੁੱਧ ਤੋਂ ਤਿਆਰ ਉਤਪਾਦਾਂ ਦੀ ਪੈਕਿੰਗ, ਸਟੋਰੇਜ ਅਤੇ ਸ਼ੈਲਫ-ਲਾਈਫ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ¢ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ, ਡਿਪਾਰਟਮੈਂਟ ਆਫ ਡੇਅਰੀ ਡਿਵੈਲਪਮੈਂਟ, ਪੰਜਾਬ ਨੇ ਡੇਅਰੀ ਫਾਰਮਿੰਗ ਅਤੇ ਦੁੱਧ ਪ੍ਰੋਸੈਸਿੰਗ ਲਈ ਰਾਜ ਅਤੇ ਕੇਂਦਰ ਸਰਕਾਰ ਵਲੋਂ ਵੱਖ-ਵੱਖ ਯੋਜਨਾਵਾਂ ਹੇਠ ਮਹਿਲਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਅਤੇ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ¢

ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਇੰਟਰਐਕਟਿਵ ਵਰਕਸ਼ਾਪ <br/> ਅਗਲੀ ਖ਼ਬਰ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 49ਵੀਂ ਸਾਲਾਨਾ ਬਰਸੀ ਮੌਕੇ ਦੇਸ਼ ਭਗਤ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।