ਲੁਧਿਆਣਾ, 14 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੀ ਕਾਰਜਕਾਰੀ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਅਤੇ ਜਨਰਲ ਸਕੱਤਰ ਅਸ਼ੋਕ ਪਾਹਵਾ ਦੀ ਪ੍ਰਧਾਨਗੀ ਹੇਠ ਹੋਈ¢ ਇਹ ਮੀਟਿੰਗ ਆਈ. ਡੀ. ਐਫ.ਸੀ. ਫ਼ਸਟ ਬੈਂਕ ਦੇ ਸਹਿਯੋਗ ਨਾਲ ਹੋਈ, ਜਿਸ ਵਿਚ ਬੈਂਕ ਵਲੋਂ ਆਪਣੀਆਂ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ¢ ਇਸ ਦੌਰਾਨ ਦੂਸਰੀਆਂ ਬੈਂਕਾਂ ਨਾਲੋਂ ਵੱਧ ਵਿਆਜ ਦਰਾਂ 'ਤੇ ਖਾਤੇ ਖੋਲ੍ਹਣ ਅਤੇ ਐਫ.ਡੀ. 'ਤੇ ਦੂਸਰੇ ਬੈਂਕਾਂ ਦੇ ਮੁਕਾਬਲੇ ਵੱਧ ਵਿਆਜ ਦਰਾਂ ਅਤੇ ਸੁਰੱਖਿਅਤ ਪੈਸੇ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਪ੍ਰਧਾਨ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦਾ ਇਕ ਵਫ਼ਦ ਜਲਦ ਹੀ ਵੱਡ ਪੱਧਰ 'ਤੇ ਐਸ.ਟੀ.ਸੀ. ਨੂੰ ਮਿਲ ਕੇ ਟਰੱਕਾਂ 'ਤੇ ਇਕੱਠੇ ਟੈਕਸ ਨੂੰ ਤਿਮਾਹੀ ਕਰਨ ਲਈ ਆਪਣੀ ਮੰਗ ਰੱਖੇਗਾ ਅਤੇ ਭਵਿੱਖ ਵਿਚ ਬੱਸਾਂ ਦੀ ਤਰਜ਼ 'ਤੇ ਤਿਮਾਹੀ ਟੈਕਸ ਅਦਾ ਕਰਨ ਦੀ ਸਹੂਲਤ ਲਈ ਆਪਣਾ ਪੱਖ ਰੱਖੇਗਾ | ਇਸ ਤੋਂ ਇਲਾਵਾ ਜਾਣਕਾਰੀ ਦਿੰਦਿਆਂ ਪਧਾਨ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਜਲਦੀ ਹੀ ਟਰਾਂਸਪੋਰਟ ਨਗਰ ਵਿਚ ਪੁਲਿਸ ਚੌਂਕੀ ਬਣਾਈ ਜਾ ਰਹੀ ਹੈ, ਜਿਸ ਨਾਲ ਟਰਾਂਸਪੋਰਟਰਾਂ ਨੂੰ ਚੋਰੀ, ਲੁੱਟ ਖੋਹ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਠੱਲ੍ਹ ਪਵੇਗੀ | ਐਨ.ਐਚ.ਏ.ਆਈ. ਨੂੰ ਨਾਲ ਲੈਕੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਲਿੰਕ ਰੋਡ ਵਾਲਾ ਬੰਦ ਕੀਤਾ ਕੱਟ ਵੀ ਖੁਲ੍ਹਵਾ ਕੇ ਉਥੇ ਨਗਰ ਨਿਗਮ ਦੇ ਸਹਿਯੋਗ ਨਾਲ ਟਰੈਫ਼ਿਕ ਲਾਈਟਾਂ ਲਗਵਾਈਆਂ ਜਾਣਗੀਆਂ | ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਲਈ ਰਾਖਵੇਂ ਰੱਖੇ ਪਲਾਟ ਨੂੰ ਵੀ ਜਲਦੀ ਹੀ ਟਰਾਂਸਪੋਰਟਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ¢ ਇਸ ਮÏਕੇ ਸਾਬਕਾ ਪ੍ਰਧਾਨ ਚÏਧਰੀ ਜਗਦੀਸ਼ ਚੰਦਰ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਅਜੀਤ ਪਾਲ ਕਾਲੜਾ, ਪੈੱ੍ਰਸ ਸਕੱਤਰ ਜਗਦੀਸ਼ ਸਿੰਘ ਜੱਸੋਵਾਲ, ਮੇਜਰ ਜੀਤ ਸਿੰਘ, ਭੁਪਿੰਦਰ ਸਿੰਘ ਖ਼ੁਸ਼ਦਿਲ, ਜਸਮੀਤ ਸਿੰਘ, ਜਸਮੀਤ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਰਜਿੰਦਰ ਗਿੱਲ, ਸ਼ੁੱਭ ਕਰਨ ਸਿੰਘ, ਸਤਨਾਮ ਸਿੰਘ ਚੱਡਾ, ਵਿਕਾਸ ਅਗਰਵਾਲ, ਰਾਜੂ, ਦਸ਼ਮੇਸ਼, ਸੁਭਾਸ਼ ਚੰਦਰ ਅਤੇ ਜੇਪੀ ਅਗਰਵਾਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |